ਘੱਲ ਖੁਰਦ ਨੇੜੇ ਸੜਕ ਹਾਦਸੇ ’ਚ ਪੰਜਾਬ ਦੇ ਦੋ ਸਹਾਇਕ ਐਡਵੋਕੇਟ ਜਨਰਲਾਂ ਦੀ ਮੌਤ

ਫਿਰੋਜ਼ਸ਼ਾਹ, 27 ਜਨਵਰੀ (ਗੁਰਤਾਰ ਸਿੰਘ ਸਿਧੂ)- ਮੋਗਾ-ਫਿਰੋਜ਼ਪੁਰ ਜੀ ਟੀ ਰੋਡ ਨੇੜੇ ਪਿੰਡ ਘਲ ਖੁਰਦ ਅਜ ਸਵੇਰੇ ਕਰੀਬ 3 ਵਜੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ, ਜਦਕਿ ਉਨ੍ਹਾਂ ਦਾ ਇਕ ਸਾਥੀ ਗੰਭੀਰ ਜਖਮੀਂ ਹੋ ਗਿਆ। ਇਸ ਸੜਕ ਹਾਦਸੇ ਮਾਰੇ ਗਏ ਦੋਵੇਂ ਵਿਅਕਤੀ ਪੰਜਾਬ ਸਰਕਾਰ ਦੇ ਸਹਾਇਕ ਐਡਵੋਕੇਟ ਜਨਰਲ ਸਨ ਅਤੇ ਉਹ ਪਿੰਡ ਰਤਾ ਖੇੜਾ ਪੰਜਾਬ ਸਿੰਘ ਵਾਲਾ ਵਿਖੇ ਵਿਆਹ ਸਮਾਗਮ ਵਿਚ ਸ਼ਾਮਿਲ ਹੋ ਕੇ ਵਾਪਿਸ ਜਾ ਰਹੇ ਸਨ। ਇਕਤਰ ਕੀਤੀ ਜਾਣਕਾਰੀ ਅਨੁਸਾਰ ਵਰੁਣਾ ਕਾਰ ਨੰਬਰ ਪੀ ਬੀ03 ਯੂ-4633 ਜਿਸ ਵਿਚ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਅਤਿੰਦਰਪਾਲ ਸਿੰਘ ਪੁਤਰ ਹਰਿੰਦਰਪਾਲ ਸਿੰਘ ਵਾਸੀ ਸਿਵਲ ਲਾਈਨਜ ਬਠਿੰਡਾ, ਸੰਦੀਪ ਸਿੰਘ ਮਾਨ ਪੁਤਰ ਸੁਖਵੰਤ ਸਿੰਘ ਵਾਸੀ ਰੇਲਵੇ ਰੋਡ, ਸ੍ਰੀ ਮੁਕਤਸਰ ਸਾਹਿਬ ਅਤੇ ਉਨ੍ਹਾਂ ਦਾ ਇਕ ਹੋਰ ਸਾਥੀ ਪ੍ਰਿਤਪਾਲ ਸਿੰਘ ਸਵਾਰ ਸਨ ਜੋ ਆਪਣੇ ਦੋਸਤ ਅਣਮੋਲ ਸੰਧੂ ਵਾਸੀ ਰਤਾ ਖੇੜਾ ਪੰਜਾਬ ਸਿੰਘ ਵਾਲਾ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋ ਕੇ ਵਾਪਿਸ ਪਰਤ ਰਹੇ ਸਨ ਇਸ ਦੌਰਾਨ ਉਨ੍ਹਾਂ ਦੀ ਕਾਰ ਪਿੰਡ ਘਲ ਖੁਰਦ ਨੇੜੇ ਸਥਿਤ ਪਾਈਪ ਫੈਕਟਰੀ ਕੋਲ ਪੁਜੀ ਤਾਂ ਫਿਰੋਜ਼ਪੁਰ ਵਲ ਆ ਰਹੇ ਇਕ ਟਰਾਲਾ ਪੀ ਬੀ 05 ਵੀ-8029 ਨੇ ਉਕਤ ਕਾਰ ਨੂੰ ਆਪਣੀ ਲਪੇਟ ਲੈ ਲਿਆ, ਜਿਸਦੇ ਚਲਦਿਆਂ ਵਰੁਣਾ ਕਾਰ ਬੁਰੀ ਤਰ੍ਹਾਂ ਕਚਨਾਚੂਰ ਹੋ ਗਈ ਕਾਰ ਸਵਾਰਾਂ ਨੂੰ ਪਿਛੇ ਸਕਾਰਪੀਓ ਗਡੀ ਤੇ ਆ ਰਹੇ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਬਾਹਰ ਕਢਿਆ ਪ੍ਰੰਤੂ ਅਤਿੰਦਰਪਾਲ ਸਿੰਘ ਤੇ ਸੰਦੀਪ ਸਿੰਘ ਮਾਨ ਘਟਨਾਂ ਸਥਾਨ ਤੇ ਹੀ ਦਮ ਤੋੜ ਗਏ ਜਦਕਿ ਜਖਮੀ ਹੋਏ ਪ੍ਰਿਤਪਾਲ ਸਿੰਘ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਘਟਨਾਂ ਉਪਰੰਤ ਟਰਕ ਚਾਲਕ ਆਪਣਾ ਟਰਕ ਛਡ ਕੇ ਫਰਾਰ ਹੋਇਆ। ਇਸ ਦੀ ਸੂਚਨਾ ਮਿਲਦਿਆਂ ਹੀ ਥਾਣਾ ਘਲ ਖੁਰਦ ਦੇ ਏ ਐਸ ਆਈ ਜੁਗਰਾਜ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁਜ ਕੇ ਜਾਂਚ ਪੜਤਾਲ ਕਰਨ ਉਪਰੰਤ ਪੁਲਿਸ ਵਲੋਂ ਮ੍ਰਿਤਕਾਂ ਦੇ ਸਾਥੀ ਸਰਬਜੀਤ ਸਿੰਘ ਚੀਮਾ ਪੁਤਰ ਗੁਰਨੇਕ ਸਿੰਘ ਵਾਸੀ ਮੋਗਾ ਦੇ ਬਿਆਨਾਂ ਦੇ ਅਧਾਰ ਤੇ ਟਰਾਲੇ ਦੇ ਅਣਪਛਾਤੇ ਚਾਲਕ ਖਿਲਾਫ ਮੁਕਦਮਾਂ ਨੰਬਰ 5 ਮਿਤੀ 27/02/19 ਅੰਡਰ ਸੈਕਸਨ 279 -304 ਏ 337 -427 ਆਈ ਪੀ ਸੀ ਤਹਿਤ ਥਾਣਾ ਘਲ ਖੁਰਦ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਦਿਤੀ ਹੈ

Send this to a friend