ਨਵੀਂ ਦਿੱਲੀ, 7 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ)-ਤਿਹਾੜ ਜੇਲ੍ਹ ਵਿਚ ਬੰਦ ਭਾਈ ਦਇਆ ਸਿੰਘ ਲਾਹੌਰੀਆ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਨੇ ਅੱਜ ਪ੍ਰੈ¤ਸ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਬੀਤੇ ਕੁਝ ਦਿਨ ਪਹਿਲਾਂ ਹਿੰਦੁਸਤਾਨ ਦੀ ਸਰਬਉ¤ਚ ਅਦਾਲਤ ਵਲੋਂ ਸਿੱਖ ਕੌਮ ਦੇ ਹੀਰੇ ਪ੍ਰੌ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਵਿਚ ਬਦਲ ਦੇਣਾ ਸਿੱਖ ਕੌਮ ਵਾਸਤੇ ਬਹੁਤ ਵੱਡੀ ਰਾਹਤ ਦੀ ਗੱਲ ਹੈ ਕਿ ਇਸ ਨਾਲ ਪ੍ਰੌ. ਸਾਹਿਬ ਵਰਗੇ ਸੁਝਵਾਨ ਦਾ ਹੁਣ ਜਾਨੀ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਉਹ ਮਾਤਾ ਉਪਕਾਰ ਕੌਰ ਅਤੇ ਬੀਬੀ ਨਵਨੀਤ ਕੌਰ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇਕ ਬਹੁਤ ਹੀ ਲੰਮਾ ਅਤੇ ਦੁਖਭਰਿਆ ਪੈਂਡਾ ਤਹਿ ਕੀਤਾ ਪਰ ਹਿੰਮਤ ਨਹੀ ਹਾਰੀ। ਬੀਬੀ ਕਮਲਜੀਤ ਕੌਰ ਨੇ ਕਿਹਾ ਕਿ ਹੁਣ ਸਮੂਹ ਕੌਮ ਦਾ ਖਾਸ ਕਰਕੇ ਸਿੱਖਾਂ ਦੀਆਂ ਰਾਜਸੀ ਅਤੇ ਧਾਰਮਿਕ ਜੱਥੇਬੰਦੀਆਂ ਦਾ ਫਰਜ਼ ਬਣਦਾ ਹੈ
ਕਿ ਉਹ ਪ੍ਰੌ. ਸਾਹਿਬ ਦੇ ਚੰਗੇ ਇਲਾਜ ਲਈ ਸਰਕਾਰ ਤੇ ਦਬਾਅ ਪਾਉਣ ਜਿਸ ਨਾਲ ਉਨ੍ਹਾਂ ਨੂੰ ਇਸ ਤੋਂ ਛੁਟਕਾਰਾ ਮਿਲੇ ਤੇ ਉਹ ਮੁੜ ਤੋਂ ਅਪਣੀ ਜਿੰਦਗੀ ਅਪਣੇ ਪਰਿਵਾਰ ਨਾਲ ਬਤੀਤ ਕਰ ਸਕਣ। ਧਿਆਨ ਦੇਣ ਯੋਗ ਹੈ ਕਿ ਬੀਬੀ ਕਮਲਜੀਤ ਕੌਰ ਨੇ ਸਿੱਖ ਕੌਮ ਦੇ ਚਲ ਰਹੇ ਮੌਜੁਦਾ ਸੰਘਰਸ਼ ਦੌਰਾਨ ਅਪਣੀ ਜਿੰਦਗੀ ਦੇ 8 ਸਾਲ ਜੇਲ੍ਹ ਅੰਦਰ ਕੱਟੇ ਹਨ ਤੇ ਇਸ ਕਰਕੇ ਉਨ੍ਹਾਂ ਨੂੰ ਜੇਲ੍ਹ ਅੰਦਰ ਕੈਦੀਆਂ ਨਾਲ ਕੀਤੇ ਜਾਂਦੇ ਸਲੂਕ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ ।