ਮਾਲੇਰਕੋਟਲਾ, 22 ਜਨਵਰੀ (ਅਸ਼ੋਕ ਜੋਸ਼ੀ)- ਸਥਾਨਕ ਨਾਭਾ ਰੋਡ ਉਪਰ ਇਮਾਰਤਾਂ ਦੇ ਸ਼ਟਰ ਬਨਾਉਣ ਦਾ ਕੰਮ ਕਰਨ ਵਾਲੇ 28 ਸਾਲਾ ਨੌਜਵਾਨ ਅਬਦੁਲ ਲਤੀਫ ਨਿਵਾਸੀ ਪਿੰਡ ਅਹਿਮਦਾਬਾਦ ਦੀ ਟਰੈਕਟਰ ਪਲਟ ਜਾਣ ਕਾਰਣ ਮੌਤ ਹੋ ਗਈ । ਦੱਸਿਆ ਜਾਂਦਾ ਹੈ ਕਿ ਅਬਦੁਲ ਲਤੀਫ ਪੁੱਤਰ ਹਾਜੀ ਮੁਹੰਮਦ ਯਾਸੀਨ ਬੀਤੀ ਸ਼ਾਮ ਅਪਣੇ ਘਰ ਵਿੱਚ ਹੀ ਭਰਤ ਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਟਰੈਕਟਰ ਦਾ ਐਕਸਲ ਟੁੱਟ ਗਿਆ ਅਤੇ ਟਰੈਕਟਰ ਪਲਟ ਗਿਆ ਜਿਸ ਕਾਰਣ ਅਬਦੁਲ ਲਟੀਫ ਅਤੇ ਉਸਦੇ ਨਾਲ ਟਰੈਕਟਰ ਤੇ ਬੈਠੇ ਦੋ ਹੋਰ ਸਵਾਰ ਟਰੈਕਟਰ ਦੇ ਹੇਠਾਂ ਆ ਗਏ।ਫੌਰਨ ਉਨਾਂ ਨੂੰ ਹੇਠੋਂ ਕੱਢ ਕੇ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਲੈ ਆਉਂਦਾ ਗਿਆ ਜਿੱਥੇ ਅਬਦੁਲ ਲਤੀਫ ਦੀ ਮੌਤ ਹੋ ਗਈ ਅਤੇ ਦੂਜਿਆਂ ਦੋ ਦਾ ਜਖਮੀ ਹਾਲਤ ਵਿੱਚ ਇਲਾਜ ਚੱਲ ਰਿਹਾ ਹੈ । ਅਬਦੁਲ ਲਤੀਫ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਲੜਕੀਆਂ ਅਤੇ ਇੱਕ ਲੜਕਾ ਛੱਡ ਗਿਆ ਹੈ।