ਧਾਰਾ 35 ਏ ਨੂੰ ਹਟਾਉਣ ਲਈ ਮੰਗ ਪੱਤਰ ਦਿੱਤਾ

ਫੂਲ ਟਾਊਨ, 22 ਜਨਵਰੀ (ਮੱਖਣ ਸਿੰਘ ਬੁੱਟਰ)- ਭਗਵਾਨ ਬਾਲਮੀਕੀ ਚੇਤਨਾ ਮੰਚ ਵੱਲੋਂ ਕੌਮੀ ਸਲਾਹਕਾਰ ਵਿੱਕੀ ਲੋਹਟ ਦੀ ਅਗਵਾਈ ਵਿੱਚ ਨਾਇਬ ਤਹਿਸੀਲਦਾਰ ਲਖਵੀਰ ਸਿੰਘ ਵਿਰਕ ਨੂੰ ਮੰਗ ਪੱਤਰ ਸੌਂਪਿਆ। ਜਿਸ ਵਿੱਚ ਧਾਰਾ 35 ਏ ਨੂੰ ਹਟਾਉਣ ਦੀ ਮੰਗ ਕੀਤੀ ਗਈ।ਇਸ ਮੌਕੇ ਵਿੱਕੀ ਲੋਹਟ ਨੇ ਦੱਸਿਆ ਕਿ 1957 ਵਿੱਚ ਜੰਮੂ ਕਸ਼ਮੀਰ ਵਿੱਚ ਸਫਾਈ ਮਜਦੂਰਾਂ ਦੀ ਹੜਤਾਲ ਹੋਣ ਕਾਰਨ ਪੰਜਾਬ ਦੇ ਕੁਝ ਜਿਲਿਆਂ ਚੋਂ ਸਫਾਈ ਕਰਮਚਾਰੀਆਂ ਨੂੰ ਜੰਮੂ ਕਸ਼ਮੀਰ ਦਾ ਪੱਕਾ ਵਸ਼ਨੀਕ ਅਤੇ ਸੂਬੇ ਦੇ ਲੋਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦੇਣ ਦਾ ਵਾਅਦਾ ਕਰਕੇ ਲਿਜਾਇਆ ਗਿਆ ਸੀ ਪਰ ਸੰਵਿਧਾਨ ਦੀ ਧਾਰਾ 35 ਏ ਵਿੱਚ ਉਨਾਂ ਸਫਾਈ ਕਾਮਿਆ ਨੂੰ ਮੌਲਿਕ ਅਧਿਕਾਰਾਂ ਤੋਂ ਵੀ ਵਾਝਾਂ ਰੱਖਿਆ ਗਿਆ ਹੈ।ਉਨਾਂ ਕਿਹਾ ਕਿ ਧਾਰਾ 35 ਏ ਅਨੁਸਾਰ ਸਾਲ 1957 ਵਿੱਚ ਬੁਲਾਏ ਗਏ ਭਾਲਮੀਕਿ ਸਮਾਜ ਦੇ ਲੋਕ ਜੰਮੂ ਕਸ਼ਮੀਰ ਦੇ ਨਾਗਰਿਕ ਨਹੀ ਹੋ ਸਕਦੇ ਅਤੇ ਉਚ ਪੜਾਈ ਕਰਨ ਦੇ ਬਾਵਜੂਦ ਵੀ ਸਿਰਫ ਸਫਾਈ ਕਰਮਚਾਰੀ ਹੀ ਲੱਗ ਸਕਦੇ ਹਨ। ਅਜਿਹਾ ਕਰਕੇ ਸਮੇਂ ਦੀ ਸਰਕਾਰ ਵੱਲੋਂ ਉਨਾਂ ਨਾਲ ਗੈਰ ਸੰਵਿਧਾਨਕ ਧੋਖਾ ਕੀਤਾ ਗਿਆ ਹੈ। ਉਨਾਂ ਇਸ ਦੀ ਨਿੰਦਾ ਕਰਦੇ ਹੋਏ ਦੇਸ਼ ਦੇ ਰਾਸ਼ਰਟਪਤੀ ਦੇ ਨਾਮ ਮੰਗ ਪੱਤਰ ਸੌਪਿਆ। ਜਿਸ ਵਿੱਚ ਉਨਾਂ ਨੇ ਇਸ ਫੌਰੀ ਹਟਾਉਣ ਦੀ ਮੰਗ ਕੀਤੀ ਹੈ। ਅਗਰ ਅਜਿਹਾ ਨਹੀ ਹੁੰਦਾ ਤਾਂ ਦੇਸ਼ ਭਰ ਵਿੱਚ ਇਸ ਦੇ ਖਿਲਾਫ ਮੁਹਿੰਮ ਵਿੱਢੀ ਜਾਵੇਗੀ।ਇਸ ਮੌਕੇ ਕਰਨ ਕੁਮਾਰ, ਰਵੀ ਕੁਮਾਰ ਅਤੇ ਹੈਪੀ ਹਾਜਰ ਸਨ।

Send this to a friend