ਸ੍ਰੀ ਸਿਰਡੀ ਸਾਂਈ ਸੇਵਾ ਸੰਮਤੀ ਦੇ ਅਹੁਦੇਦਾਰ ਮੰਤਰੀ ਧਰਮਸੋਤ ਨੂੰ ਮਿਲੇ

ਨਾਭਾ, 22 ਜਨਵਰੀ (ਕਰਮਜੀਤ ਸੋਮਲ, ਸਿਕੰਦਰ)- ਸ੍ਰੀ ਸਿਰਡੀ ਸਾਈ ਸੇਵਾ ਸੰਮਤੀ ਪ੍ਰਧਾਨ ਵਿਕਾਸ ਗੋਇਲ ਦੀ ਅਗਵਾਈ ਵਿੱਚ ਹਰ ਸਾਲ ਸਾਈ ਜੀ ਦਾ ਵੱਡਾ ਜਾਗਰਣ ਕਰਵਾਇਆ ਜਾਂਦਾ ਹੈ। ਇਹ ਸੰਸਥਾ ਸਹਿਰ ਦੇ ਹਰੇਕ ਧਾਰਮਿਕ ਕੰਮ ਵਿੱਚ ਹਿੱਸਾ ਲੈਂਦੀ ਹੈ। ਇਹਨਾਂ ਕਾਰਜਾ ਤੋਂ ਖੁਸ਼ ਹੋ ਕੇ ਮੰਤਰੀ ਧਰਮਸੋਤ ਨੇ ਪ੍ਰਧਾਨ ਵਿਕਾਸ ਗੋਇਲ ਤੇ ਕੈਸ਼ੀਅਰ ਮੋਨੂ ਬਾਸਲ ਨੂੰ ਥਾਪੜਾ ਦਿੱਤਾ। ਧਰਮਸੋਤ ਨੇ ਬੋਲਦਿਆ ਕਿਹਾ ਕਿ ਸਮਾਜਿਕ ਕੰਮਾ ਦੇ ਨਾਲ ਨਾਲ ਪੰਜਾਬ ਨਸ਼ਾਂ ਮੁਕਤ ਬਣਾਉਣ ਲਈ ਯੂਥ ਦਾ ਧਾਰਮਿਕ ਕੰਮਾ ਵਿੱਚ ਹਿੱਸਾ ਲੈਣਾ ਵੀ ਜਰੂਰੀ ਹੈ। ਉਸ ਮੋਕੇ ਨਗਰ ਕੌਸਲ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਤੇ ਯੂਥ ਵਿੰਗ ਅਗਰਵਾਲ ਸਭਾ ਦੇ ਪ੍ਰਧਾਨ ਭੁਵੇਸ ਬਾਸਲ ਭਾਸੀ, ਰਵਨੀਸ਼ ਗੋਇਲ ਸੈਕਟਰੀ ਅਗਰਵਾਲ ਸਭਾ, ਸੁਸੀਲ ਗੋਇਲ, ਰਾਜੇਸ਼ ਗਰਗ, ਅਸੀਮ ਗੋਇਲ ਹਾਜਰ ਸਨ।

Send this to a friend