ਦਿੜ੍ਹਬਾ, 20 ਜਨਵਰੀ (ਕੁਲਸੀਰ ਸਿੰਘ ਔਜਲਾ)- ਲੋਕ ਸਭਾ ਚੋਣਾਂ 2019 ਦਾ ਐਲਾਨ ਹੋਣਾ ਬਾਕੀ ਹੈ । ਕਈ ਰਾਜਨੀਤਿਕ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ ਹੈ ਪਰ ਸਤਾ ਧਿਰ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਵਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਪਣੇ ਪਤੇ ਨਹੀ ਖੋਲ੍ਹੇ ਜਦੋ ਕਿ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਲੋਂ ਮੌਜੂਦਾ ਐਮ ਪੀ ਭਗਵੰਤ ਮਾਨ ਨੂੰ ਉਮੀਦਵਾਰ ਐਲਾਨ ਦਿਤਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਪਹਿਲਾਂ ਹੀ ਸੰਗਰੂਰ ਤੋਂ ਚੋਣ ਲੜਨ ਦਾ ਐਲਾਨ ਕੀਤਾ ਜਾ ਚੁਕਿਆ ਹੈ। ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਦਾਅਵੇਦਾਰ ਵਲੋਂ ਹੁਣ ਤੋਂ ਹੀ ਤਿਆਰੀਆਂ ਖਿਚ ਲਈਆਂ ਹਨ । ਜੇ ਟਿਕਟ ਸੀਨੀਅਰ ਕੋਟੇ ਨੂੰ ਜਾਂਦੀ ਹੈ ਤਾਂ ਪੰਜਾਬ ਦੀ ਸਾਬਕਾ ਮੁਖ ਮੰਤਰੀ ਬੀਬੀ ਰਾਜਿੰਦਰ ਕੌਰ ਭਠਲ ਮਜ਼ਬੂਤ ਉਮੀਦਵਾਰ ਹਨ।ਹਾਈਕਮਾਂਡ ਸੀਨੀਅਰ ਕਾਂਗਰਸੀ ਆਗੂ ਬਰਨਾਲਾ ਦੇ ਸਾਬਕਾ ਐਮ ਐਲ ਏ ਕੇਵਲ ਸਿੰਘ ਢਿਲੋ ਨੂੰ ਵੀ ਅਡਜੈਂਸਟ ਕਰਨ ਲਈ ਟਿਕਟ ਦੇਣ ਦੀਆਂ ਚਰਚਾਵਾਂ ਹਨ । ਇਹ ਚਰਚਾ ਵੀ ਰਾਜਨੀਤਿਕ ਗਲਿਆਰਿਆਂ ਵਿਚ ਚਲ ਰਹੀ ਹੈ । ਜੇਕਰ ਕਾਂਗਰਸ ਹਾਈਕਮਾਂਡ ਨੇ ਲੋਕ ਸਭਾ ਦੀ ਟਿਕਟ ਯੂਥ ਕੋਟੇ ਨੂੰ ਦਿਤੀ ਤਾਂ ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਸੰਗਰੂਰ ਦੇ ਵਾਈਸ ਪ੍ਰਧਾਨ ਜਸਵਿੰਦਰ ਧੀਮਾਨ ਵੀ ਮਜ਼ਬੂਤ ਉਮੀਦਵਾਰ ਹਨ ਇਹ ਟਿਕਟ ਉਹਨਾਂ ਦੇ ਹਿਸੇ ਜਾ ਸਕਦੀ ਹੈ ਜਸਵਿੰਦਰ ਧੀਮਾਨ ਵਲੋਂ ਪਿਛਲੇ ਦੋ ਸਾਲ ਤੋਂ ਹਲਕੇ ਵਿਚ ਸੰਪਰਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਲਾਭ ਉਹਨਾ ਨੂੰ ਮਿਲਣਾ ਸੁਭਾਵਕ ਹੈ ।ਲੋਕ ਸਭਾ ਹਲਕਾ ਸੰਗਰੂਰ ਵਿਚ ਰਾਮਗੜੀਆ ਅਤੇ ਬੀ ਸੀ ਭਾਈਚਾਰੇ ਦਾ ਵਡਾ ਵੋਟ ਬੈੰਕ ਹੈ ਇਸ ਭਾਈਚਾਰੇ ਵਿਚ ਧੀਮਾਨ ਪਰਿਵਾਰ ਦਾ ਵਡਾ ਅਧਾਰ ਹੈ । ਇਸ ਹਲਕੇ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਵੀ ਚੋਣਾਂ ਨੂੰ ਦੇਖਦੇ ਹੋਏ ਆਪਣੀ ਮੁਹਿੰਮ ਨੂੰ ਤੇਜ ਕਰ ਦਿਤਾ ਹੈ ਵਖ ਵਖ ਪਾਰਟੀਆਂ ਦੀ ਟਿਕਟ ਲੈਣ ਦੇ ਚਾਹਵਾਨਾਂ ਦੀਆਂ ਸਰਗਰਮੀਆਂ ਤੋਂ ਸਾਫ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਚੋਣਾਂ ਰੋਚਕ ਰਹਿਣ ਵਾਲੀਆਂ ਹਨ।