ਹਮਲੇ ਦੌਰਾਨ ਵਰਤਿਆ ਪਿਸਤੌਲ, ਤੇਜ਼ਧਾਰ ਦਾਤਰ ਇਕ ਜਿੰਦਾ ਕਾਰਤੂਸ ਵੀ ਬਰਾਮਦ
ਫਤਹਿਗੜ੍ਹ ਚੂੜੀਆਂ, 18 ਜਨਵਰੀ (ਪੰਕਜ ਪਾਂਧੀ)- ਬੀਤੀ ਛੇ ਜਨਵਰੀ ਨੂੰ ਪੂੰਨੂੰ ਡੇਅਰੀ ਦੇ ਮਾਲਕ ਭੁਪਿੰਦਰ ਸਿੰਘ ਨੂੰ ਡੇਅਰੀ ਤੇ ਕੰਮ ਕਰ ਰਹੇ ਨੂੰ ਰਾਤ ਸਤ ਵਜੇ ਦੇ ਕਰੀਬ ਧਾੜਕਾਂ ਵਲੋਂ ਸ਼ਰੇਆਮ ਢਿੱਡ ਵਿਚ ਗੋਲੀ ਮਾਰ ਕੇ ਗੰਭੀਰ ਜਖਮੀਂ ਕਰ ਦਿਤਾ ਸੀ ਜਿਸ ਦੀ ਹਾਲਤ ਗੰਭੀਰ ਹੋਣ ਕਾਰਣ ਅਮ੍ਰਿਤਸਰ ਵਿਖੇ ਰੈਫਰ ਕੀਤਾ ਸੀ । ਉਸ ਦੇ ਹਮਲਾਵਰਾਂ ਸਬੰਧੀ ਅਠ ਲੋਕਾਂ ਤੇ ਐਫ ਆਈ ਆਰ ਦਰਜ ਕੀਤੀ ਸੀ ਜਿਸ ਤੇ ਚਲਦਿਆਂ ਸਥਾਨਕ ਪੁਲਿਸ ਨੇ ਐਸ ਐਚ ਓੁ ਹਰਜੀਤ ਸਿੰਘ ਦੀ ਅਗਵਾਈ ਹੇਠ ਭੁਪਿੰਦਰ ਸਿੰਘ ਪੰਨੂੰ ਦੇ ਚਾਰ ਹਮਲਾਵਰਾਂ ਪ੍ਰਿੰਸਪਾਲ ਸਿੰਘ ਪੁਤਰ ਨਿਰਮਲ ਸਿੰਘ ਜਟ ਵਾਸੀ ਝੰਜੀਆਂ ਕਲਾਂ, ਕਰਤਾਰ ਸਿੰਘ ਉਰਫ ਕਾਰੀ ਪੁਤਰ ਹਰਭਾਲ ਸਿੰਘ ਜਟ ਵਾਸੀ ਜਾਂਗਲਾ, ਅਜੇ ਮਸੀਹ ਅਤੇ ਪ੍ਰਿੰਸ ਮਸੀਹ ਪੁਤਰ ਬਬਲ ਮਸੀਹ ਵਾਰਡ ਨੰਬਰ ਬਾਰਾਂ ਫਤਹਿਗੜ੍ਹ ਚੂੜੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਹਮਲੇ ਵਿਚ ਵਰਤੇ ਗਏ ਹਥਿਆਰ ਤੇਜਧਾਰ ਹਥਿਆਰ ਦੋ ਦਾਤਰ , ਯੂ ਐਸ ਏ ਦਾ7.65ਬੋਰ ਦਾ ਇੰਮਪਾਉਰਟਿਡ ਪਿਸਟਲ ਅਤੇ ਚਲਿਆ ਹੋਇਆ ਇਕ ਕਾਰਤੂਸ ਅਤੇ ਇਕ ਜਿੰਦਾ ਕਾਰਤੂਸ ਬਰਾਂਮਦ ਕਰ ਲਿਆ ਹੇ। ਉਨ੍ਹਾਂ ਕਿਹਾ ਕਿ ਵਾਰਦਾਤ ਮੌਕੇ ਵਰਤਿਆ ਪਿਸਟਲ ਜੋ ਦੋਸ਼ੀਆਂ ਨੇ ਯੂ ਪੀ ਸਟੇਟ ਤੋਂ ਖਰੀਦਿਆ ਸੀ।ਐਸ ਐਚ ਓੁ ਹਰਜੀਤ ਸਿੰਘ ਨੇ ਦਸਿਆ ਕਿ ਅਠ ਦੋਸ਼ੀਆਂ ਵਿਚੋਂ ਚਾਰ ਦੋਸ਼ੀ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮੁਕਦਮਾਂ ਨੰਬਰ ਇਕ 1.1.2019 ਧਾਰਾ 307/336/148/149/323/324 ਆਈ ਪੀ ਸੀ ਅਸਲਾਂ ਐਕਟ 25/27/5459 ਅਧੀਨ ਪੁਲਿਸ ਸਟੇਸ਼ਨ ਫਤਹਿਗੜ੍ਹ ਚੂੜੀਆਂ ਵਿਚ ਪਰਚਾ ਦਰਜ ਕਰ ਲਿਆ ਹੇ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੇ। ਐਸ ਐਚ ਓੁ ਨੇ ਦਸਿਆ ਕਿ ਜਲਦੀ ਹੀ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਕਤ ਚਾਰੇ ਦੋਸ਼ੀਆਂ ਨੂੰ ਸਥਾਨਕ ਥਾਣੇ ਦੀ ਸਰਕਾਰੀ ਗਡੀ ਵਿਚ ਬਿਠਾ ਕੇ ਜਜ ਦੇ ਪੇਸ਼ ਕਰਨ ਉਪਰੰਤ ਗੁਰਦਾਸਪੁਰ ਜੇਲ ਭੇਜਣ ਲਈ ਪੁਲਿਸ ਪਾਰਟੀ ਸਖਤ ਪ੍ਰਬੰਧਾਂ ਹੇਠ ਰਵਾਨਾਂ ਹੋ ਗਈ। ਇਸ ਮੌਕੇ ਏ ਐਸ ਆਈ ਪਲਵਿੰਦਰ ਸਿੰਘ, ਏ ਐਸ ਆਈ ਨੰਦ ਲਾਲ ਭਟੀ,ਡਰਾਈਵਰ ਹਰਜੀਤ ਸਿੰਘ ਤੋਂ ਇਲਾਵਾ ਹੋਰ ਪੁਲਿਸ ਕਰਮਚਾਰੀ ਹਾਜ਼ਰ ਸਨ।