ਲੁਧਿਆਣਾ 18 ਜਨਵਰੀ (ਜਸਪਾਲ ਅਰੋੜਾ) ਥਾਣਾ ਡੇਹਲੋਂ ਦੇ ਇਲਾਕੇ ਲੋਹਾਰਾ ਪੁਲ ਸਿਮਰਨ ਪੈਲਸ ਦੇ ਸਾਹਮਣੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਬਸ ਦੀ ਲਪੇਟ ਚ ਆਉਣ ਨਾਲ ਬਚੇ ਦੀ ਮੌਤ ਤੋਂ ਬਾਅਦ ਗੁਸੇ ਚ ਆਏ ਮ੍ਰਿਤਕ ਦੇ ਰਿਸ਼ਤੇਦਾਰ ਤੇ ਹੋਰ ਪ੍ਰਵਾਸੀ ਮਜਦੂਰਾ ਨੇ ਬਸ ਅਤੇ ਅੰਬੂਲੈਂਸ ਦੀ ਭੰਨਤੋੜ ਕਰ ਦਿਤੀ ਜਦੋ ਪੁਲਸ ਨੇ ਇਹਨਾਂ ਨੂੰ ਰੋਕਣਾ ਚਾਹਿਆ ਤਾਂ ਪ੍ਰਦਸ਼ਨ ਕਾਰਿਆ ਨੇ ਪੁਲਸ ਤੇ ਪਥਰਾਵ ਕੀਤਾ ਜਿਸ ਨਾਲ 6 ਪੁਲਸ ਕਰਮਚਾਰੀ ਜਖਮੀ ਹੋ ਗਏ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਚਾਰ ਥਾਣਿਆਂ ਦੀ ਪੁਲਸ ਨੇ ਹਲਕਾ ਲਾਠੀਚਾਰਜ ਕਰਕੇ ਪ੍ਰਦਸ਼ਨਕਾਰਿਆ ਨੂੰ ਭਜਾਇਆ ਘਟਨਾ ਸ਼ੁਕਰਵਾਰ ਸਵੇਰੇ ਦੀ ਦਸੀ ਜਾ ਰਹੀ ਹੈ ਮ੍ਰਿਤਕ ਬਚੇ ਦੀ ਪਹਿਚਾਣ ਜਸਪਾਲ ਕਾਲੋਨੀ ਨਿਵਾਸੀ 14 ਸਾਲਾਂ ਪ੍ਰਿੰਸ ਕੁਮਾਰ ਵਜੋਂ ਹੋਈ ਮ੍ਰਿਤਕ ਦੇ ਪਿਤਾ ਮਨੋਜ ਕੁਮਾਰ ਨੇ ਦਸਿਆ ਕਿ ਉਹ ਸਵੇਰੇ 9 ਵਜੇ ਆਪਣੇ ਲੜਕੇ ਪ੍ਰਿੰਸ ਨੂੰ ਮੋਟਰਸਾਈਕਲ ਦੇ ਬੈਠਾ ਕੇ ਗੁਰੂ ਦੁਆਰਾ ਆਲਮਗੀਰ ਨੂੰ ਜਾ ਰਿਹਾ ਸੀ ਜਦੋਂ ਉਹ ਲੋਹਾਰਾ ਪੁਲ ਸਿਮਰਨ ਪੈਲਸ ਦੇ ਸਾਹਮਣੇ ਆਪਣੇ ਲੜਕੇ ਨੂੰ ਮੋਟਰਸਾਈਕਲ ਤੋਂ ਉਤਾਰ ਕੇ ਸੜਕ ਪਾਰ ਕਰਾਉਣ ਲਗਾ ਤਾਂ ਤੇਜ ਰਫਤਾਰ ਬਸ ਚਾਲਕ ਨੇ ਪਹਿਲਾ ਦੋ ਐਕਟਿਵਾ ਸਵਾਰ ਲੜਕੀਆਂ ਨੂੰ ਟਕਰ ਮਾਰੀ ਫੇਰ ਬਸ ਨੇ ਉਸ ਦੇ ਲੜਕੇ ਨੂੰ ਕੁਚਲ ਦਿਤਾ ਜਿਸ ਨਾਲ ਉਸ ਦੇ ਲੜਕੇ ਦੀ ਮੌਕੇ ਤੇ ਮੌਤ ਹੋ ਗਈ ਤੇ ਬਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਉਸ ਤੋਂ ਬਾਅਦ ਮ੍ਰਿਤਕ ਦੇ ਪਿਤਾ ਮਨੋਜ ਕੁਮਾਰ ਨੇ ਇਸ ਦੀ ਸੁਚਨਾ ਆਪਣੇ ਰਿਸ਼ਤੇ ਦਾਰਾ ਅਤੇ ਮਜਦੂਰ ਆਗੂ ਚੰਦਰਭਾਨ ਨੂੰ ਦਿਤੀ ਸੀ ਸੁਚਨਾ ਤੋਂ ਬਾਅਦ ਚੰਦਰਭਾਨ ਕਰੀਬ 50 ਮਜਦੂਰਾ ਸਮੇਤ ਮੌਕੇ ਤੇ ਪਹੁੰਚ ਗਿਆ ਪੁਲਸ ਅਨੁਸਾਰ ਇਸ ਦੌਰਾਨ ਚੰਦਰ ਭਾਨ ਨੇ ਮਜਦੂਰਾ ਸਮੇਤ ਦੁਰਘਟਨਾ ਕਰਨ ਵਾਲੀ ਬਸ ਅਤੇ ਹਸਪਤਾਲ ਤੋਂ ਆਈ ਅੰਬੂਲੈਂਸ ਦੀ ਵੀ ਭੰਨਤੋੜ ਕਰ ਦਿਤੀ ਅਤੇ ਬਚੇ ਦੀ ਲਾਸ਼ ਸੜਕ ਵਿਚ ਰਖ ਕੇ ਪੁਲਸ ਖਿਲਾਫ ਪ੍ਰਦਰਸ਼ਨ 3 ਘੰਟੇ ਤਕ ਪ੍ਰਦਰਸ਼ਨ ਕੀਤਾ ਜਦੋ ਪੁਲਸ ਨੇ ਉਹਨਾਂ ਨੂੰ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਚੁਕਣ ਲਈ ਕਿਹਾ ਤਾਂ ਪ੍ਰਦਰਸ਼ਨ ਕਾਰਿਆ ਨੇ ਪੁਲਸ ਪਾਰਟੀ ਤੇ ਪਥਰਾਵ ਕਰ ਦਿਤਾ ਜਿਸ ਨਾਲ ਪੁਲਸ ਕਰਮਚਾਰੀ ਜਸਵਿੰਦਰ ਸਿੰਘ ਸੁਖਵਿੰਦਰ ਸਿੰਘ ਰੁਪਿੰਦਰ ਸਮੇਤ 6 ਕਰਮਚਾਰੀ ਜਖਮੀ ਹੋ ਗਏ ਜਿਨ੍ਹਾਂ ਨੂੰ ਜਖਮੀ ਹਾਲਤ ਚ ਸਿਵਲ ਹਸਪਤਾਲ ਭੇਜਿਆ ਗਿਆ ਪਥਰਾਵ ਦੀ ਸੁਚਨਾ ਤੋਂ ਬਾਅਦ ਏ ਸੀ ਪੀ ਰਮਨਦੀਪ ਭੁਲਰ ਥਾਣਾ ਦੁਗਰੀ ਮੁਖੀ ਥਾਣਾ ਡਾਬਾ ਮੁਖੀ ਥਾਣਾ ਸ਼ਿਮਲਾ ਪੁਰੀ ਮੁਖੀ ਥਾਣਾ ਡੇਹਲੋਂ ਮੁਖੀ ਭਾਰੀ ਪੁਲਸ ਫੋਰਸ ਸਮੇਤ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਨੇ ਹਲਕਾ ਲਾਠੀਚਾਰਜ ਕਰਕੇ ਪ੍ਰਦਸ਼ਨ ਕਾਰਿਆ ਨੂੰ ਭਜਾਇਆ ਅਤੇ ਤੋੜ ਫੋੜ ਕਰਨ ਦੇ ਦੋਸ਼ ਚ ਮਜਦੂਰਾ ਦੇ ਆਗੂ ਚੰਦਰ ਭਾਨ ਸੰਦੀਪ ਵਰਮਾ ਸਮੇਤ 6 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਚੰਦਰ ਭਾਨ ਸਮੇਤ 50 ਮਜਦੂਰਾ ਦੇ ਖਿਲਾਫ ਕੇਸ ਦਰਜ ਕਰ ਲਿਆ ਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ।