ਖੇਤੀਬਾੜੀ ਅਫਸਰ ਵਲੋ ਪੈਸਟੀਸਾਈਡਜ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ਸਬੰਧੀ ਡਾਇਰੈਕਟਰ ਨੂੰ ਮਿਲਿਆ ਵਫਦ

ਯੂਨੀਅਨ ਆਗੂਆਂ ਨੇ ਪੈਸੇ ਮੰਗਣ ਦਾ ਲਗਾਇਆ ਦੋਸ਼ ਝ ਸਾਰੇ ਦੋਸ਼ ਬੇਬੁਨਿਆਦ : ਏ ਡੀ ਓ ਗੁਰਦੇਵ ਸਿੰਘ

ਅਮਲੋਹ, 18 ਜਨਵਰੀ (ਰਣਜੀਤ ਸਿੰਘ ਘੁੰਮਣ)- ਬਲਾਕ ਅਮਲੋਹ ਵਿਚ ਖੇਤੀ ਬਾੜੀ ਵਿਚ ਵਰਤੀਆ ਜਾਣ ਵਾਲੀਆ ਦਵਾਈਆ ਦੀਆ ਲਗਭਗ 30 ਦੁਕਾਨਾ ਹਨ । ਜਿਨਾ ਉਪਰ ਖਾਦ , ਕੀਟਨਾਸ਼ਕ ਦਵਾਈਆ ਅਤੇ ਬੀਜਾ ਨੂੰ ਵੇਚਿਆ ਜਾ ਰਿਹਾ ਹੈ । ਪਰ ਇਨਾ ਦੁਕਾਨਦਾਰਾ ਨੂੰ ਖੇਤੀਬਾੜੀ ਸੰਬੰਧਤ ਕਿਸੇ ਅਫਸਰ ਵਲੋ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਦੋਸ਼ ਲਾਇਆ ਜਾ ਰਿਹਾ ਹੈ ਇਸ ਮੋਕੇ ਪੂਰਨ ਜਾਣਕਾਰੀ ਦਿਦਿਆ ਪੈਸਟੀਸਾਇਡਜ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਧਾਰਨੀ ਨੇ ਦਸਿਆ ਕਿ ਪਿਛਲੇ ਕੁਝ ਸਮੇ ਤੋ ਗੁਰਦੇਵ ਸਿੰਘ ਉਕਤ ਏ ਡੀ ਉ ਡਿਉਟੀ ਤੇ ਤੈਨਾਤ ਹੈ ਜੋ ਕਿ ਗੁਰਦੇਵ ਸਿੰਘ ਦਾ ਪਹਿਲੇ ਦਿਨ ਤੋ ਹੀ ਵਤੀਰਾ ਦੁਕਾਨਦਾਰਾ ਪ੍ਰਤੀ ਬਹੁਤ ਮਾੜਾ ਹੈ ਇਸੇ ਕਾਰਨ ਉਹ ਆਮ ਦੁਕਾਨਦਾਰਾ ਨੂੰ ਨਜਾਇਜ ਤੋਰ ਤੇ ਬਹੁਤ ਤੰਗ ਪ੍ਰਸ਼ੇਨ ਕਰਕੇ ਉਨਾ ਤੋ ਪੈਸੇ ਵਸੁਲ ਰਿਹਾ ਹੈ । ਇਸ ਸੰਬੰਧੀ ਜਦੋ ਦੁਕਾਨਦਾਰਾ ਨੇ ਆਪਸ ਵਿਚ ਮਿਲ ਕੇ ਗਲਬਾਤ ਕੀਤੀ ਤਾ ਪਤਾ ਲਗਿਆ ਕਿ ਏ ਡੀ ਉ ਗੁਰਦੇਵ ਸਿੰਘ ਕਾਫੀ ਦੁਕਾਨਦਾਰਾ ਨੂੰ ਡਰਾ ਧਮਕਾ ਕੇ ਉਨਾ ਪਾਸੋ ਪੈਸੇ ਤੇ ਹੋਰ ਵਸਤਾ ਲੈ ਚੁਕਾ ਹੈ । ਇਸ ਦੇ ਨਾਲ ਹੀ ਉਨਾ ਕਿਹਾ ਕਿ ਜਦੋ ਸਮੁਚੇ ਦੁਕਾਨਦਾਰਾ ਨੇ ਇਸ ਸੰਬੰਧੀ ਗੁਰਦੇਵ ਸਿੰਘ ਨਾਲ ਗਲਬਾਤ ਕੀਤੀ ਤਾ ਉਹ ਉਲਟ ਸਾਡੇ ਗਲ ਪੈ ਗਿਆ ਚੇ ਸਾਨੂੰ ਬੁਰਾ ਭਲਾ ਬੋਲਣ ਦਾ ਨਾਲ ਨਾਲ ਧਮਕੀਆ ਵੀ ਦੇਣ ਲਗਾ ਕਿ ਮੇਰੇ ਸੰਬੰਧ ਬਹੁਤੇ ਉਚ ਅਧਿਕਾਰੀਆ ਨਾਲ ਹਨ ਤੁਹਾਨੂੰ ਇਹ ਗਲ ਕਰਨ ਦੇ ਨਤੀਜੇ ਭੁਗਤਣੇ ਪੈਣਗੇ । ਇਸ ਦੇ ਨਾਲ ਹੀ ਦੁਕਾਨਾਦਾਰਾ ਨੇ ਕਿਹਾ ਕਿ ਗੁਰਦੇਵ ਸਿੰਘ ਵਲੋ ਉਨਾ ਨੂੰ ਉਨਾ ਦੀਆ ਦੁਕਾਨਾ ਬੰਦ ਕਰਵਾਉਣ ਦੀਆ ਧਮਕੀਆ ਵੀ ਦਿਤੀਆ ਗਈਆ ਕਿ ਉਹ ਤੁਹਾਡੀਆ ਦੁਕਾਨਾ ਦੇ ਸੈਪਲ ਫੇਲ ਕਰਵਾ ਦੇਵੇਗਾ । ਜਿਸ ਕਰਕੇ ਸਾਨੂੰ ਬਹੁਤ ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨਾ ਕਿਹਾ ਕਿ ਇਸ ਸੰਬੰਧੀ ਬਲਾਕ ਦੇ ਸੁਮਚੇ ਦੁਕਾਨਦਾਰਾ ਵਲੋ ਖੇਤੀਬਾੜੀ ਦਾ ਡਾਇਰੈਕਟਰ ਨੂੰ ਮੰਗ ਪਤਰ ਵੀ ਦਿਤਾ ਗਿਆ ਜਿਸ ਵਿਚ ਉਨਾ ਮੰਗ ਕੀਤੀ ਕਿ ਜਲਦ ਤੋ ਜਲਦ ਕਿਸ ੇ ਉਚ ਅਤੇ ਇਮਾਨਦਾਰ ਅਧਿਕਾਰੀ ਵਲੋ ਇਸ ਸੰਬੰਧੀ ਜਾਚ ਪੜਤਾਲ ਕਰਵਾ ਕੇ ਇਹੋ ਜਿਹੇ ਅਫਸਰ ਨੂੁੰ ਡਿਸਮਿਸ ਕੀਤਾ ਜਾਵੇ। ਇਸਦੇ ਨਾਲ ਹੀ ਯੂਨੀਅਨ ਦੇ ਪ੍ਰਧਾਨ ਵਲੋ ਇਹ ਵੀ ਕਿਹਾ ਕਿ ਇਸ ਏ ਡੀ ਉ ਦੀ ਪਹਿਲਾ ਵੀ ਸ਼ਿਕਾਇਤ ਅਧਾਰ ਤੇ ਬਲਾਕ ਪਟਿਆਲਾ ਤੋ ਬਦਲੀ ਹੋ ਚੁਕੀ ਹੈ । ਇਸ ਸੰਬੰਧੀ ਜਦੋ ਏ ਡੀ ਉ ਗੁਰਦੇਵ ਸਿੰਘ ਨਾਲ ਗਲਬਾਤ ਕੀਤੀ ਗਈ ਤਾ ਉਨਾ ਕਿਹਾ ਕਿ ਦੁਕਾਨਦਾਰਾ ਵਲੋ ਉਨਾ ਉਪਰ ਲਗਾਏ ਸਾਰੇ ਅਰੋਪ ਬੇਬੁਨਿਆਦ ਹਨ ਪੈਸੇ ਦੀ ਮੰਗ ਉਨਾ ਵਲੋ ਨਹੀ ਸਗੋ ਦੁਕਾਨਦਾਰਾ ਵਲੋ ਉਨਾ ਦੇ ਸੈਪਲ ਪਾਸ ਕਰਨ ਲਈ ਉਨਾ ਨੂੰ ਰਿਛਵਤ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਗੁਰਦੇਵ ਸਿੰਘ ਵਲੋ ਮਨਾ ਕਰਨ ਤੇ ਦੁਕਾਨਦਾਰਾ ਵਲੋ ਇਹੋ ਜਿਹਾ ਮਾਹੋਲ ਪੈਦਾ ਕੀਤਾ ਗਿਆ। ਇਸ ਮੋਕੇ ਪੈਸਟੀਸਾਈਡ ਯੂਨੀਅਨ ਦੇ ਆਗੂ ਗੁਰਬਚਨ ਸਿੰਘ ਗਿਲ ਹਰਮੇਲ ਸਿੰਘ ਧੂੰਮੀ , ਬਲਬੀਰ ਸਿੰਘ ਜੜੀਆ , ਬਲਬੀਰ ਸਿੰਘ ਸਲਾਣਾ , ਸੁਖਜੋਤ ਸਿੰਘ ਮਾਨ , ਸਿੰਦਰਪਾਲ ਸਿੰਘ , ਰਜਿੰਦਰ ਮਿਤਲ , ਮੇਹਿੰਦਰ ਸਿੰਘ ਖਾਲਸਾ, ਹਰਿਦਰ ਸਿੰਘ ਖਾਲਸਾ, ਨਿਰਮਲ ਸਿੰਘ ਬੁਗਾ, ਅਮਨਦੀਪ ਸਿੰਘ, ਵਿਪਨ ਕੁਮਾਰ, ਜਗਦੇਵ ਸਿੰਘ, ਕੁਲਦੀਪ ਸਿੰਘ ਭੋਲੀਆ, ਭਗਵਾਨ ਸਿੰਘ ਬੈਣੀ, ਅਜੇ ਜਿੰਦਲ , ਬੇਅੰਤ ਸਿੰਘ ਪਨਾਗ, ਹਰਦੀਪ ਸਿੰਘ ਨਾਮਧਾਰੀ, ਅਨਿਲ ਕੁਮਾਰ, ਮਨਦੀਪ ਸਿੰਘ ਪੰਜਾਬ, ਗੁਲਜਾਰ ਸਿੰਗ ਨਾਮਧਾਰੀ, ਮਨਜਿੰਦਰ ਸਿੰਘ ਮੁਢੜੀਆ, ਰਵਿੰਦਰ ਸਿੰਘ ਖਾਲਸਾ, ਧਰਮ ਸਿੰਘ ਧਾਲੀਵਾਲ , ਜਸਪਾਲ ਸਿੰਘ ਸਲਾਣਾ , ਚਮਕੋਰ ਸਿੰਘ ਟਿਬੀ ਹਾਜਰ ਸਨ।

Send this to a friend