ਖੰਨਾ, 17 ਜਨਵਰੀ (ਹਰਪਾਲ ਸਲਾਣਾ, ਬਲਜਿੰਦਰ ਪਨਾਗ)- ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਮਿਤੀ 17.01.19 ਨੂੰ ਜੇਰ ਸਰਕਰਦਗੀ ਸ਼੍ਰੀ ਜਸਵੀਰ ਸਿੰਘ ਪੀ.ਪੀਮਐਸ, ਪੁਲਿਸ ਕਪਤਾਨ (ਆਈ), ਖੰਨਾ, ਸ਼੍ਰੀ ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ) ਖੰਨਾ, ਸ੍ਰੀ ਰਛਪਾਲ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ ਪਾਇਲ, ਇੰਸਪੈਕਟਰ ਮਨਜੀਤ ਸਿੰਘ ਇੰਚਾਰਜ ਸੀ.ਆਈ.ਏ ਖੰਨਾ, ਇੰਸਪੈਕਟਰ ਹਰਦੀਪ ਸਿੰਘ ਮੁੱਖ ਅਫਸਰ ਥਾਣਾ ਦੋਰਾਹਾ ਦੇ ਸਹਾਇਕ ਥਾਣੇਦਾਰ
ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਬਾ-ਚੈਕਿੰਗ ਸ਼ੱਕੀ ਵਹੀਕਲਾਂ/ਪੁਰਸ਼ਾਂ ਦੇ ਸਬੰਧ ਵਿੱਚ ਹਾਈ-ਟੈਕ ਨਾਕਾ ਜੀ.ਟੀ ਰੋਡ ਦੋਰਾਹਾ ਮੌਜੂਦ ਸੀ ਤਾਂ ਦੋ ਮੋਨੇ ਨੌਜਵਾਨ ਬੱਸ ਸਟੈਂਡ ਦੋਰਾਹਾ ਸਾਈਡ ਵੱਲੋ ਪੈਦਲ ਆ ਰਹੇ ਸੀ, ਜਿਹਨਾ ਪਾਸ ਬੈਗ ਸਨ। ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾਕੇ ਸਰਵਿਸ-ਲੇਨ ਸਾਈਡ ਮੁੜ ਪਏ, ਜਿਹਨਾ ਨੂੰ ਸ਼ੱਕ ਦੀ ਬਿਨਾਹ ‘ਤੇ ਰੋਕ ਕੇ ਉਹਨਾ ਦਾ ਨਾਮ, ਪਤਾ ਪੁੱਛਿਆ। ਜਿਹਨਾ ਵਿੱਚੋਂ ਪਹਿਲੇ ਵਿਅਕਤੀ ਨੇ ਆਪਣਾ ਨਾਮ ਨਸਰੂਦੀਨ ਪੁੱਤਰ ਇਸਰਾਇਲ ਅਨਸਾਰੀ ਵਾਸੀ ਵਾਰਡ ਨੰਬਰ 16, ਸ਼ਿਵਰਾਜਪੁਰ ਵੈਸਟ ਚਪਾਰਨ, ਥਾਣਾ ਨੋਤਨ ਜਿਲਾ ਬੇਤੀਆ (ਬਿਹਾਰ) ਅਤੇ ਦੂਸਰੇ ਨੇ ਆਪਣਾ ਨਾਮ ਸਾਬਨ ਕੁਮਾਰ ਪੁੱਤਰ ਜੋਗਿੰਦਰ ਪ੍ਰਸ਼ਾਦ ਵਾਸੀ ਵਾਰਡ ਨੰਬਰ 16, ਸ਼ਿਵਰਾਜਪੁਰ ਵੈਸਟ ਚਪਾਰਨ, ਥਾਣਾ ਨੋਤਨ ਜਿਲਾ ਬੇਤੀਆ (ਬਿਹਾਰ) ਦੱਸਿਆ। ਮੌਕਾ ‘ਤੇ ਸ਼੍ਰੀ ਮੁਕੇਸ਼ ਕੁਮਾਰ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸ) ਖੰਨਾ ਵੱਲੋ ਪੁੱਜਕੇ ਉਕਤ ਵਿਅਕਤੀਆ ਦੀ ਤਲਾਸ਼ੀ ਕਰਨ ‘ਤੇ ਨਸਰੂਦੀਨ ਦੇ ਬੈਗ ਵਿੱਚੋਂ 5 ਕਿਲੋ 500 ਗ੍ਰਾਂਮ ਚਰਸ ਅਤੇ ਸਾਬਨ ਕੁਮਾਰ ਦੇ ਬੈਗ ਵਿੱਚੋਂ 3 ਕਿਲੋਗ੍ਰਾਂਮ ਚਰਸ ਬ੍ਰਾਮਦ ਕੀਤੀ। ਜਿਸ ਸਬੰਧੀ ਉਕਤ ਦੋਸ਼ੀਆ ਦੇ ਖਿਲਾਫ ਮੁੱਕਦਮਾ ਦਰਜ਼ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।