ਅੰਮ੍ਰਿਤਸਰ, 17 ਜਨਵਰੀ (ਜਤਿੰਦਰ ਸਿੰਘ ਬੇਦੀ)- ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਅਧੀਨ ਪੈਂਦੇ ਖੇਤਰ ਅੰਨਗੜ੍ਹ ਵਿੱਖੇ ਨਸ਼ੇ ‘ਚ ਟੱਲੀ ਇਕ ਵਿਅਕਤੀ ਵੱਲੋਂ 82 ਸਾਲਾਂ ਬਜ਼ੁਰਗ ਔਰਤ ਨਾਲ ਜਬਰ-ਜਨਾਹ ਕਰਕੇ ਮੌਤ ਦੇ ਘਾਟ ਉਤਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਨਸ਼ੇੜੀ ਵਿਅਕਤੀ ਨੇ ਘਰ ‘ਚ ਦਾਖਲ ਹੋ ਕੇ ਬਜ਼ੁਰਗ ਔਰਤ ਕੋਲੋ ਪੀਣ ਲਈ ਪਾਣੀ ਮੰਗਿਆ ਤਾਂ ਉਕਤ ਬਜ਼ੁਰਗ ਔਰਤ ਨੇ ਪਾਣੀ ਦੇਣ ਤੋਂ ਮਨ੍ਹਾਂ ਕਰ ਦਿੱਤਾ। ਨਸ਼ੇੜੀ ਵਿਅਕਤੀ ਨੇ ਔਰਤ ਨੂੰ ਘਰ ‘ਚ ਇਕੱਲੀ ਦੇਖਦੇ ਹੋਏ ਜਿੱਥੇ ਉਸ ਨਾਲ ਜ਼ਬਰਦਸਤੀ ਜਬਰ-ਜਨਾਹ ਕੀਤਾ, ਉਥੇ ਔਰਤ ਵੱਲੋਂ ਰੋਲਾ ਪਾਉਣ ‘ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੇ ਲੜਕੇ ਮਨੋਹਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਦਲਬੀਰ ਕੋਰ ਘਰ ਵਿਚ ਇਕੱਲੀ ਸੀ, ਉਹ ਤੇ ਉਸਦੀ ਪਤੀ ਕੰਮ ‘ਤੇ ਗਏ ਹੋਏ ਸਨ, ਜਦ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਘਰ ਆ ਗਏ ਤਾਂ ਦੇਖਿਆ ਤਾਂ ਉਸ ਦੀ ਮਾਂ ਦਾ ਕਤਲ ਹੋ ਚੁੱਕਾ ਸੀ ਅਤੇ ਉਕਤ ਨਿਸ਼ੇੜੀ ਵਿਅਕਤੀ ਨੂੰ ਇਲਾਕਾ
ਨਿਵਾਸੀਆਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗੇਟ ਹਕੀਮਾਂ ਦੇ ਐਸ.ਐਚ.ਓ ਸੁਖਜਿੰਦਰ ਸਿੰਘ ਅਤੇ ਪੁਲਸ ਚੌਂਕੀ ਅੰਨਗੜ੍ਹ ਦੇ ਇੰਚਾਰਜ਼ ਪਰਮਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੋਕੇ ‘ਤੇ ਪਹੁੰਚ ਕੇ ਘਟਨਾ ਦਾ ਜ਼ਾਇਜ਼ਾ ਲਿਆ ਅਤੇ ਲਾਸ਼ ਨੂੰ ਨਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੁਲਸ ਮੁਤਾਬਕ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਕਰਨਾਂ ਦਾ ਪਤਾ ਲੱਗ ਸਕੇਗਾ ਕਿ ਬਜ਼ੁਰਗ ਔਰਤ ਦਾ ਜਬਰ-ਜਨਾਹ ਹੋਇਆ ਹੈ ਕਿ ਨਹੀ। ਜੇਕਰ ਪੋਸਟਮਾਰਟਮ ਦੀ ਰਿਪੋਰਟ ‘ਚ ਜਬਰ-ਜਨਾਹ ਦਾ ਖੁਲਾਸਾ ਹੁੰਦਾ ਹੈ ਤਾਂ ਦੋਸ਼ੀ ਵਿਰੁੱਧ ਹੱਤਿਆ ਦੇ ਮਾਮਲੇ ਦੇ ਨਾਲ-ਨਾਲ ਜਬਰ-ਜਨਾਹ ਦਾ ਵੀ ਕੇਸ ਦਰਜ ਕੀਤਾ ਜਾਵੇਗਾ।
ਫਿਲਹਾਲ ਦੋਸ਼ੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚਸ਼ੁਰੂ ਕਰ ਦਿੱਤੀ ਹੈ।