8 ਕਿਲੋ ਡੋਡੇ ਚੂਰਾ ਪੋਸਤ ਬ੍ਰਾਮਦ-ਇੱਕ ਗ੍ਰਿਫਤਾਰ

ਬਲਾਚੌਰ, 16 ਜਨਵਰੀ (ਸਤਨਾਮ ਸਿੰਘ ਚਾਹਲ)- ਪੁਲਿਸ ਥਾਣਾ ਸਦਰ ਬਲਾਚੌਰ ਦੇ ਏਐਸਆਈ ਮਨਜੀਤ ਸਿੰਘ ਜਦੋਂ ਸਮੇਤ ਹਵਾਲਦਾਰ ਜੋਗਿੰਦਰ ਪਾਲ , ਹਵਾਲਦਾਰ ਗੁਰਦੇਵ ਸਿੰਘ , ਹੋਮ ਗਾਰਡ ਜਵਾਨ ਗੁਰਦੇਵ ਸਿੰਘ ਨੂੰ ਨਾਲ ਲੈ ਕੇ ਜਦੋਂ ਮੰਡ ਖੇਤਰ ਵਿੱਚ ਭੈੜੇ ਅਨਸਰਾ ਦੀ ਚੈਕਿੰਗ ਸਬੰਧੀ ਗਸ਼ਤ ਕਰ ਰਹੇ ਸਨ ਤਾਂ ਦਰਿਆ ਸੱਤਲੁੱਜ ਬੰਨ ਬਹੱਦ ਰਕਬਾ ਔਲੀਆਪੁਰ ਦੇ ਸਮਸ਼ਾਨ ਘਾਟ ਲਾਗੇ ਪੁੱਜੇ ਤਾਂ ਪੱਤਣ ਸਾਇਡ ਤੋਂ ਇੱਕ ਸੈਪਲੈਡਰ ਮੋਟਰ ਸਾਇਕਲ ਨੰਬਰ ਪੀਬੀ 43 -ਡੀ-6202 ਆਉਦਾ ਵੇਖਿਆ ਤਾਂ ਇੰਨੀ ਦੇਰ ਨੂੰ ਗਸ਼ਤ ਕਰਦੇ ਹੋਏ ਏਐਸਆਈ ਨਿਰਮਲ ਸਿੰਘ ਵੀ ਸਮੇਤ ਪੁਲਿਸ ਪਾਰਟੀ ਪਹੁੰਚ ਗਈ। ਉਕਤ ਅਣਪਿਛਾਤੇ ਵਿਅਕਤੀ ਆਪਣੇ ਆਪ ਨੂੰ ਪੁਲਿਸ ਘੇਰੇ ਵਿੱਚ ਪੈਣ ਕਰਕੇ ਭੱਜਣ ਲੱਗਾ ਤਾਂ ਪੁਲਿਸ ਨੇ ਉਸ ਨੂੰ ਦਬੋਚ ਲਿਆ । ਜਦੋਂ ਉਸ ਦੇ ਮੋਟਰ ਦੇ ਪਿਛਲੇ ਬੰਨੇ ਪਲਾਸਟਿਕ ਥੈਲੇ ਨੂੰ ਚੈਂਕ ਕੀਤਾ ਤਾਂ ਉਸ ਵਿੱਚੋ 8 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਇਆ। ਕਥਿਤ ਦੋਸ਼ੀ ਦਾ ਨਾਮ ਪਤਾ ਪੁੱਛਣ ਤੇ ਨੌਜਵਾਨ ਨੇ ਆਪਣਾ ਨਾਮ ਕੁਲਵਿੰਦਰ ਸਿੰਘ ਉਰਫ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਖਾਨਪੁਰ , ਥਾਣਾ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਦੱਸਿਆ। ਕਥਿਤ ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 3 ਧਾਰਾ 15-61-85 ਐਨ.ਡੀ.ਪੀ.ਐਸ. ਅਧੀਨ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ।

Send this to a friend