ਅਮਲੋਹ, 16 ਜਨਵਰੀ (ਰਣਜੀਤ ਸਿੰਘ ਘੁੰਮਣ)- ਸ਼੍ਰੋਮਣੀ ਅਕਾਲੀਦਲ ਬਾਦਲ ਵਲੋ ਫਤਹਿਗੜ੍ਹ ਸਾਹਿਬ ਅਤੇ ਅਮਲੋਹ ਵਿਖ਼ੇ ਕਰਵਾਈਆਂ ਵਰਕਰ ਮਿਲਣੀ ਮੀਟਿੰਗਆਂ ਨੂੰ ਸੰਬੋਧਨ ਕਰਨ ਆਏ ਸੁਖਬੀਰ ਸਿੰਘ ਬਾਦਲ ਨੂੰ ਅਜ ਅਮਲੋਹ ਵਿਖ਼ੇ ਸ਼੍ਰੋਮਣੀ ਅਕਲੀਦਲ ਮਾਨ (ਅੰਮ੍ਰਿਤਸਰ) ਵੱਲੋਂ ਜਥੇਦਾਰ ਲਖਵੀਰ ਸਿੰਘ ਖਾਲਸਾ ਦੀ ਅਗਵਾਈ ਵਿਚ ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ਼ ਮਾਰਚ ਕੀਤਾ ਗਿਆ ਅਜ ਜਦੋ ਸ਼ੋਮਣੀ ਅਕਾਲੀ ਦਲ ਮਾਨ ਦੇ ਵਰਕਾ ਨੂੰ ਜਦੋ ਸੁਖਬੀਰ ਬਾਦਲ ਦੇ ਅਮਲੋਹ ਦੌਰੇ ਦੀ ਫੇਰੀ ਸੰਬੰਧੀ ਪਤਾ ਲਗਾ ਤਾਂ ਅਕਾਲੀਦਲ ਮਾਨ ਦੇ ਸਰਕਲ ਇੰਚਾਰਜ ਲਖਵੀਰ ਸਿੰਘ ਖਾਲਸਾ ਦੀ ਅਗਵਾਈ ਵਿਚ ਦੇਸ਼ਭਗਤ ਯੂਨੀਵਰਸਿਟੀ ਨਜਦੀਕ ਸੁਖਬੀਰ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਇਸ ਮੌਕੇ ਪਤਰਕਾਰਾ ਨਾਲ ਗਲਬਾਤ ਕਰਦਿਆ ਲਖਵੀਰ ਸਿੰਘ ਖਾਲਸਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਨੁਸਾਰ ਬਰਗਾੜੀ ਅਤੇ ਬਹਿਬਲ ਕਲਾ ਗੋਲੀ ਕਾਂਡ ਵਿਚ ਸਿਧੇ ਤੋਰ ਤੇ ਛਕ ਦੀ ਸੂਈ ਬਾਦਲਕਿਆ ਵਲਜਾਦੀ ਹੈ ਪਰ ਸੂਬਾ ਸਰਕਾਰ ਇਸਨੂੰ ਅਣਗੌਲੇ ਕਰਦਿਆਂ ਬਾਦਲ ਪਰਿਵਾਰ ਨੂੰ ਬਚਾਉਣ ਵਿਚ ਲਗੀ ਹੋਈ ਹੈ ਜਿਸ ਤੋਂ ਸਿਧਾ ਸਾਬਤ ਹੁੰਦਾ ਹੈ ਕਿ ਕੁਤੀ ਚੋਰਾਂ ਨਾਲ ਰਲੀ ਹੋਈ ਹੈ ਓਨਾ ਕਹਿਆ ਕਿ ਜਦੋਂ ਤਕ ਦੋਸੀਆਂ ਨੂੰ ਸਜਾ ਨਹੀ ਮਿਲਦੀ ਓਨਾ ਦੀ ਇਹ ਜੰਗ ਉਦੋ ਤੋਕ ਜਾਰੀ ਰਹਿਗੀ।