June 27, 2026 12:41 am

ਕਿਸੇ ਵੀ ਰਾਜ ’ਚ ਦਹਾਈ ਦੇ ਅੰਕੜੇ ਤੱਕ ਨਹੀਂ ਪਹੁੰਚ ਪਾਏਗੀ ਕਾਂਗਰਸ : ਮੋਦੀ

ਗਾਂਧੀਨਗਰ, 5 ਅਪ੍ਰੈਲ (ਪੀ.ਟੀ.)-ਭਾਜਪਾ ਦੇ ਬਜ਼ੁਰਗ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਗਾਂਧੀ ਨਗਰ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਰਿੰਦਰ ਮੋਦੀ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪਹਿਲਾਂ ਹੀ ਐਲਾਨ ਹੋ ਚੁੱਕਾ ਹੈ ਅਤੇ ਸਾਰੇ ਰਾਜਾਂ ਤੋਂ ਕਾਂਗਰਸ ਦਾ ਸਫਾਇਆ ਹੋ ਜਾਵੇਗਾ। ਕਾਂਗਰਸ ਇੱਕ ਵੀ ਰਾਜ ਵਿਚ ਦਹਾਈ ਦੇ ਅੰਕੜੇ ਤੱਕ ਨਹੀਂ ਪਹੁੰਚ ਪਾਏਗੀ। ਮੋਦੀ ਨੇ ਗਾਂਧੀ ਨਗਰ ਤੋਂ ਲੋਕਾਂ ਨੂੰ ਅਡਵਾਨੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

Send this to a friend