June 27, 2026 12:42 am

ਯਾਤਰੀ ਵੱਲੋਂ ਜਹਾਜ਼ ’ਚ ਆਤਮਹੱਤਿਆ ਦੀ ਕੋਸ਼ਿਸ਼

ਹੈਦਰਾਬਾਦ, 5 ਅਪ੍ਰੈਲ (ਪੀ.ਟੀ.)-ਇਥੇ ਸ਼ਮਸ਼ਾਬਾਦ ਸਥਿਤ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੱਕ ਜਹਾਜ਼ ’ਚ ਇੱਕ ਯਾਤਰੀ ਨੇ ਕਥਿਤ ਤੌਰ ’ਤੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਮੁਹੰਮਦ ਇਮਤਿਆਜ਼ ਨਾਮਕ ਯਾਤਰੀ ਨੇ ਜਹਾਜ਼ ਦੇ ਵਾਸ਼ ਰੂਮ ’ਚ ਗਲਾ ਕੱਟ ਲਿਆ। ਯਾਤਰੀ ਦੀ ਉਮਰ 30 ਤੋਂ 35 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਜਹਾਜ਼ ਦੁਬਈ ਤੋਂ ਆਇਆ ਸੀ। ਹਵਾਈ ਅੱਡੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਅਜੇ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ ਅਤੇ ਉਹ ਅਜੇ ਤੱਕ ਬੇਹੋਸ਼ ਹੈ।

Send this to a friend