June 27, 2026 2:09 am

ਮਿਸਤਰੀ ਚਾਹੁੰਦੇ ਹਨ ਕਿ ਪ੍ਰਿਅੰਕਾ ਉਨ੍ਹਾਂ ਦੇ ਲਈ ਪ੍ਰਚਾਰ ਕਰੇ

ਨਵੀਂ ਦਿੱਲੀ, 5 ਅਪ੍ਰੈਲ (ਪੀ.ਟੀ.)-ਪ੍ਰਿਅੰਕਾ ਗਾਂਧੀ ਦੁਆਰਾ ਆਪਣੇ ਭਰਾ ਰਾਹੁਲ ਗਾਂਧੀ ਲਈ ਪ੍ਰਚਾਰ ਕਰਨ ਦੀਆਂ ਖਬਰਾਂ ਵਿਚਕਾਰ ਕਾਂਗਰਸ ਜਨਰਲ ਸਕੱਤਰ ਮਧੁਸੂਦਨ ਮਿਸਤਰੀ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਜੇ ਪ੍ਰਿਅੰਕਾ ਵਦੋਦਰਾ ’ਚ ਉਨ੍ਹਾਂ ਦੇ ਲਈ ਪ੍ਰਚਾਰ ਕਰਨ ਆਉਂਦੇ ਹਨ ਤਾਂ ਉਹ ਉਨ੍ਹਾਂ ਦੇ ਧੰਨਵਾਦੀ ਰਹਿਣਗੇ। ਮਿਸਤਰੀ ਵਦੋਦਰਾ ਲੋਕ ਸਭਾ ਸੀਟ ’ਤੇ ਪ੍ਰਧਾਨ ਮੰਤਰੀ ਅਹੁਦੇ ਦੇ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਖਿਲਾਫ ਚੋਣ ਲੜ ਰਹੇ ਹਨ।

Send this to a friend