ਵਾਸ਼ਿੰਗਟਨ, 5 ਅਪ੍ਰੈਲ (ਪੀ.ਟੀ.)-ਭਾਰਤ ਅਤੇ ਅਮਰੀਕਾ ਦੇ ਕਈ ਉ¤ਘੇ ਅਧਿਕਾਰੀਆਂ ਤੇ ਮਾਹਿਰਾਂ ਨੇ ਅਮਰੀਕੀ ਕਾਨੂੰਨ ਘਾੜਿਆਂ ਨੂੰ ਦੱਸਿਆ ਕਿ ਕੇਂਦਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਦੇ ਮੁਢਲੇ ਹੱਕਾਂ ਲਈ ਨਕਸਾਨਦੇਹ ਸਾਬਤ ਹੋਵੇਗੀ। ‘ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਦੇ ਦੁੱਖਾਂ’ ਬਾਰੇ ਅਮਰੀਕਾ ਦੇ ਬਾਰਸੂਖ ਟਾਮ ਲੈਂਟਸ ਮਾਨਵੀ ਹੱਕਾਂ ਬਾਰੇ ਕਮਿਸ਼ਨ ਸਾਹਮਣੇ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਦੇ ਉ¤ਪ ਚੇਅਰਮੈਨ ਕੈਟਰੀਨਾ ਲੈਂਟਸ ਨੇ ਕੱਲ੍ਹ ਕਿਹਾ ਕਿ ਕਮਿਸ਼ਨ ਭਾਰਤ ਵਿੱਚ ਘੱਟ ਗਿਣਤੀਆਂ ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਲੈਂਟਸ ਨੇ ਦੱਸਿਆ ਕਿ ਕਈ ਧਾਰਮਿਕ ਘੱਟ ਗਿਣਤੀ ਫਿਰਕਿਆਂ ਨੇ ਉਨ੍ਹਾਂ ਦੇ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਜੇਕਰ ਭਾਜਪਾ ਜਿੱਤਦੀ ਹੈ
ਅਤੇ ਨਰਿੰਦਰ ਮੋਦੀ ਦੀ ਪ੍ਰਧਾਨ ਮੰਤਰੀ ਵਜੋਂ ਚੋਣ ਕੀਤੀ ਜਾਂਦੀ ਹੈ ਤਾਂ ਇਹ ਉਨ੍ਹਾਂ ਅਤੇ ਧਾਰਮਿਕ ਆਜ਼ਾਦੀ ਲਈ ਨੁਕਸਾਨਦੇਹ ਹੋਵੇਗੀ। ਭਾਜਪਾ ਦੀ ਅਗਵਾਈ ਵਾਲੀ ਪਿੱਛਲੀ ਵਾਰ 1998 ਅਤੇ 2004 ਵਿਚਕਾਰ ਬਣੀ ਸੀ।