Skip to content
Independent perspectives. Global stories.
BREAKING

15 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਇੱਕ ਗ੍ਰਿਫਤਾਰ

Share this story

ਖੰਨਾ, 11 ਜਨਵਰੀ (ਬਲਜਿੰਦਰ ਸਿੰਘ ਪਨਾਗ)- ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਆਈ), ਖੰਨਾ, ਸ਼੍ਰੀ ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ) ਖੰਨਾ, ਸ੍ਰੀ ਹਰਸਿਮਰਤ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਮਰਾਲਾ, ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਮਰਾਲਾ ਦੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਇੰਚਾਰਜ ਚੌਂਕੀ ਹੇਡੋਂ ਸਮੇਤ ਪੁਲਿਸ ਪਾਰਟੀ ਬਾ-ਚੈਕਿੰਗ ਸ਼ੱਕੀ ਵਹੀਕਲਾਂ/ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਹੇਡੋਂ ਤੋਂ ਕੋਟਲਾ ਸ਼ਮਸ਼ਪੁਰ ਹੁੰਦੇ ਹੋਏ ਪਿੰਡ ਸਿਹਾਲਾ ਸਾਈਡ ਨੂੰ ਗਸ਼ਤ ਕਰਦੇ ਹੋਏ ਜਾ ਰਹੇ ਸੀ ਤਾਂ ਪਿੰਡ ਸਿਹਾਲਾ ਸੂਆ ਪੁਲੀ ਪਾਸ ਇੱਕ ਮੋਨਾ ਵਿਅਕਤੀ,
ਜਿਸਨੇ ਆਪਣੀ ਪਿੱਠ ਪਰ ਪਿੱਠੂ ਬੈਗ ਪਾਇਆ, ਦਿਖਾਈ ਦਿੱਤਾ, ਜਿਸਨੂੰ ਸ਼ੱਕ ਦੀ ਬਿਨਾਹ ਪਰ ਰੋਕਕੇ ਪੁਲਿਸ ਪਾਰਟੀ ਨੇ ਉਸਦਾ ਨਾਮ, ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਬਲਵਿੰਦਰ ਸਿੰਘ ਉਰਫ ਮੋਹਣੀ ਪੁੱਤਰ ਅਜੈਬ ਸਿੰਘ ਵਾਸੀ ਝਾਂਡੇ ਤਹਿਸੀਲ ਲੁਧਿਆਣਾ ਥਾਣਾ ਸਦਰ ਲੁਧਿਆਣਾ ਦੱਸਿਆ। ਜਿਸਦੇ ਬੈਗ ਦੀ ਤਲਾਸ਼ੀ ਕਰਨ ਪਰ ਬੈਗ ਵਿੱਚੋਂ 15 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਇਆ। ਜਿਸ ਸਬੰਧੀ ਉਕਤ ਦੋਸੀ ਦੇ ਖਿਲਾਫ ਮੁੱਕਦਮਾ ਦਰਜ਼ ਕਰਕੇ ਗ੍ਰਿਫਤਾਰ ਕੀਤਾ ਗਿਆ।

WRITTEN BY