ਪੰਜਾਬ ਖੇਤੀ ਵਿਭਾਗ ’ਚ ਮਾਰਕੀਟਿੰਗ ਸ਼ਾਖਾ ਦੀ ਮਜ਼ਬੂਤੀ ਲਈ ਵਿਸ਼ੇਸ਼ ਮੀਟਿੰਗ

ਚੰਡੀਗੜ੍ਹ, 9 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸਕੱਤਰ ਖੇਤੀਬਾੜੀ ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਦੇ ਕਿਸਾਨਾਂ ਦੀ ਖੇਤੀ ਆਮਦਨ ਵਿੱਚ ਵਾਧਾ ਕਰਨ ਅਤੇ ਮੰਡੀਕਰਨ ਪ੍ਰਣਾਲੀ ਨੁੰ ਮਜਬੂਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਮੰਡੀਕਰਨ ਸ਼ਾਖਾ ਦੀ ਮੀਟਿੰਗ ਮਿਤੀ 9.01.2019 ਨੂੰ ਖੇਤੀ ਭਵਨ ਵਿਖੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ.ਜਸਬੀਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਜਦ੍ਰਜ਼ ਪਕਜ਼ੁ ਮੀਟਿੰਗ ਵਿੱਚ ਡਾ. ਪਰਮਿੰਦਰ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ (ਨਗਦੀ ਫਸਲਾਂ), ਡਾ.ਅਨਿਲ ਕੁਮਾਰ ਸ਼ਰਮਾ, ਸਹਾਇਕ ਮੰਡੀਕਰਨ ਅਫ਼ਸਰ (ਹ.ਕ.) ਅਤੇ ਰਾਜ ਦੇ ਸਮੂਹ ਸਹਾਇਕ ਮੰਡੀਕਰਨ ਅਫ਼ਸਰ ਅਤੇ ਖੇਤਬਾੜੀ ਵਿਕਾਸ ਅਫ਼ਸਰ (ਮੰਡੀਕਰਨ) ਵੱਲੋਂ ਭਾਗ ਲਿਆ ਗਿਆ। ਮੀਟਿੰਗ ਨੂੰ ਸੰਬੋਧ੍ਰ ਾਗਦਖ ੀਰਕਖ ਡਾ. ਜਸਬੀਰ ਸਿੰਘ ਬੈਂਸ ਡਾਇਰੈਕਟਰ ਖੇਤੀਬਾੜੀ, ਬਝਹਮਲ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਕਿਸਾਨਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਵਿੱਚੋਂ ਕੱਢਣ ਅਤੇ ਮੁੱਖ ਆਮਦਨ ਵਿੱਚ ਵਾਧਾ ਕਰਨ ਲਈ ਖੇਤੀ ਜਿਨਸਾ ਦਾ ਸੁੱਚਜਾ ਮੰਡੀਕਰਨ ਹੋਣਾਂ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੰਡੀਕਰਨ ਸ਼ਾਖਾ ਵਿਖੇ ਮਾਰਕੀਟਿੰਗ ਇੰਨਟੈਲੀਜੈਂਸ ਵਿੰਗ ਸਥਾਪਤ ਕੀਤਾ ਜਾਵੇਗਾ ਤਾਂ ਜ਼ੋ ਪੰਜਾਬ ਵਿੱਚ ਐਕਸਪੋਰਟ ਕਰਨ ਵਾਲੀਆਂ ਖੇਤੀ ਜਿਨਸਾ ਦੇ ਸੰਭਾਵਿਤ ਮੰਗ ਦਾ ਪਤਾ ਲਗਾਇਆ ਜਾ ਸਕੇ ਅਤੇ ਮੰਗ ਦੇ ਅਨੁਸਾਰ ਹੀ ਕਿਸਾਨਾਂ ਨੂੰ ਖੇਤੀ ਜਿਨਸਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਪਤਕਾਰਾ ਨੂੰ ਸ਼ੁੱਧ ਅਨਾਜ ਮੁਹੱਈਆ ਕਰਵਾਉਣ ਵਿੱਚ ਐਗਮਾਰਕ ਦੀ ਮੁੱਖ ਭੂਮਿਕਾ ਹੋ ਸਕਦੀ ਹੈ। ਉਹਨਾ ਕਿਹਾ ਕਿ ਕਿਸਾਨਾ ਦੀ ਖੇਤੀ ਜਿਨਸਾ ਜਿਵੇਂ ਕਿ ਸ਼ਹਿਦ, ਦੇਸੀ ਘਿਉ, ਸਰੋਂ ਦਾ ਤੇਲ, ਮਸਾਲੇ, ਬੇਸਣ ਅਤੇ ਆਟੇ ਨੂੰ ਐਗਮਾਰਕ ਕਰਵਾ ਕੇ ਖਪਤਕਾਰਾ ਨੂੰ ਵੇਚਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਰਾਜ ਵਿੱਚ ਮਿਲਾਵਟਖੋਰੀ ਨੂੰ ਨੱਥ ਪਾਈ ਜਾ ਸਕੇ। ਡਾ. ਪਰਮਿੰਦਰ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਨਗਦੀ ਫਸਲਾਂ) ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਕਿਸਾਨਾਂ ਨੂੰ ਵੱਖ-ਵੱਖ ਮੰਡੀਕਰਨ ਦੇ ਤਰੀਕਿਆ ਬਾਰੇ ਜਿਵੇਂ ਕਿ ਕਿਸਾਨ ਬਜਾਰ, ਕਿਸਾਨ ਹੱਟ, ਚਲਦਾ ਫਿਰਦਾ ਬਜਾਰ, ਸੜਕ ਕਿਨਾਰੇ ਕਿਸਾਨ ਮਾਰਕੀਟ ਬਾਰੇ ਜਾਗਰੂਕ ਕਰਨ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਜਿਨਸਾ ਦੇ ਸਿੱਧਾ ਮੰਡੀਕਰਨ ਕਰਨਾ ਸਮੇਂ ਦੀ ਮੁੱਖ ਲੋੜ ਹੈ ਪਰ ਇਹ ਸੱਭ ਕਿਸਾਨ ਉਤਪਾਦਕ ਸੰਗਠਨ ਵਿੱਚ ਸੰਗਠਿਤ ਹੋ ਕੇ ਹੀ ਸੰਭਵ ਹੋ ਸਕਦਾ ਹੈ। ਉਹਨਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡ, ਬਲਾਕ ਅਤੇ ਜਿਲ੍ਹਾ ਪੱਧਰ ਦੇ ਕੈਂਪਾ ਵਿੱਚ ਕਿਸਾਨਾਂ ਨੂੰ ਕਿਸਾਨ ਉਤਪਾਦਕ ਸੰਗਠਨਾ ਦੀ ਮਹੱਤਤਾ ਬਾਰੇ ਜਾਗਰੂਕ ਕਰਵਾਇਆ ਜਾਵੇ। ਉਹਨਾ ਕਿਹਾ ਕਿ ਕਿਸਾਨਾਂ ਨੂੰ ਸੰਗਠਿਤ ਕਰਕੇ ਮੰਡੀਕਰਨ ਦਾ ਢਾਂਚਾ ਸੁਧਾਰਿਆ ਜਾ ਸਕਦਾ ਹੈ।

Send this to a friend