ਕਿਸਾਨ ਕਰਜ਼ੇ ਮੁਆਫ ਕਰਨ ’ਤੇ ਕਿਸਾਨ ਕਾਂਗਰਸ ਵੱਲੋਂ ਰਾਹੁਲ ਗਾਂਧੀ ਦਾ ਸਨਮਾਨ

ਨਵੀਂ ਦਿੱਲੀ, 8 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਆਲ ਇੰਡੀਆ ਕਿਸਾਨ ਕਾਂਗਰਸ ਦੇ ਵਫਦ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਦਾ ਤਿੰਨ ਰਾਜਾਂ ਵਿੱਚ ਕਿਸਾਨਾਂ ਦਾ ਕਰਜ਼ਾ ਸਰਕਾਰਾਂ ਬਣਦੇ ਸਾਰ ਮਾਫ ਕਰਨ ਤੇ ਅੱਜ ਮੈਬਰ ਪਾਰਲੀਮੈਂਟ ਤੇ ਕਿਸਾਨ ਕਾਂਗਰਸ ਦੇ ਪ੍ਰਧਾਨ ਸ਼੍ਰੀ ਨਾਨਾ ਪਟੋਲੇ ਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ। ਇਸ ਦੀ ਜਾਣਕਾਰੀ ਕਿਸਾਨ ਕਾਂਗਰਸ ਦੇ ਕੌਮੀ ਸਕੱਤਰ ਸ਼੍ਰੀ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਪ੍ਰੈਸ ਨਾਲ ਸਾਂਝੀ ਕੀਤੀ ਗਈ। ਬਲੀਏਵਾਲ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਕਿਸਾਨ ਕਾਂਗਰਸ ਦੀ ਤਿੰਨ ਰਾਜਾਂ ਵਿੱਚ ਹੋਈ ਸ਼ਾਨਦਾਰ ਜਿੱਤ ਕਰਕੇ ਸਾਰੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਸਾਨ ਕਾਂਗਰਸ ਦੇ ਨਵੇਂ ਬਣੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਸ਼੍ਰੀ ਗਾਂਧੀ ਵੱਲੋਂ ਸਾਰੇ ਸੂਬਿਆ ਵਿਚ ਕਿਸਾਨ ਕਾਂਗਰਸ ਦੀਆਂ ਸੂਬਾਂ ਕਮੇਟੀਆਂ ਦਾ ਗਠਨ ਇੱਕ ਮਹੀਨਾ ਵਿੱਚ ਪੂਰਾ ਕਰਨ ਦਾ ਆਦੇਸ਼ ਦਿੱਤਾ ਹੈ । ਉਹਨਾਂ ਦੱਸਿਆ ਕਿ ਸ਼੍ਰੀ ਗਾਂਧੀ ਹਰ ਮਹੀਨੇ ਕੌਮੀ ਕਾਰਜਕਾਰਨੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਉਨ੍ਹਾਂ ਦੱਸਿਆਂ ਪੰਜਾਬ, ਹਰਿਆਣਾ, ਹਿਮਾਚਲ ਵਿੱਚ ਵੀ ਕਿਸਾਨ ਕਾਂਗਰਸ ਹਰ ਬੂਥ ਤੱਕ ਪਹੁੰਚ ਕਰਨ ਲਈ ਦੇ ਨਵੇਂ ਬਲਾਕ ਪ੍ਰਧਾਨਾਂ, ਵਿਧਾਨ ਸਭਾ ਪ੍ਰਧਾਨਾਂ, ਜ਼ਿਲ੍ਹਾ ਪ੍ਰਧਾਨ ਤੇ ਸੂਬਾ ਕਮੇਟੀਆਂ ਦਾ ਵੀ ਇੱਕ ਮਹੀਨੇ ਵਿੱਚ ਗਠਨ ਕਰ ਦਿੱਤਾ ਜਾਵੇਗਾ।

Send this to a friend