ਮੋਬਾਇਲ ਖੋਹਣ ਵਾਲੇ ਦੋ ਕਾਬੂ-ਖੋਹੇ 6 ਮੋਬਾਇਲ, ਛੁਰੀ ਤੇ ਮੋਟਰਸਾਇਕਲ ਬਰਾਮਦ

ਮੰਡੀ ਗੋਬਿੰਦਗੜ੍ਹ, 7 ਜਨਵਰੀ (ਮਨੋਜ ਭੱਲਾ)- ਲੋਹਾ ਨਗਰ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਦੋ ਅਜਿਹੇ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਨੂੰ ਲੋਕਾਂ ਦਾ ਨੱਕ ਚ ਦਮ ਕੀਤਾ ਹੋਇਆ ਸੀ ਜਿਨ੍ਹਾਂ ਨੂੰ ਪੁਲਿਸ ਨੇ ਫੜਕੇ ਉਨ੍ਹਾਂ ਕੋਲੋਂ ਖੋਹੇ ਮੋਬਾਇਲ, ਇੱਕ ਛੁਰੀ, ਅਤੇ ਇੱਕ ਮੋਟਰਸਾਇਕਲ ਬਰਾਮਦ ਕਰ ਲਿਆ ਹੈ ਜਾਣਕਾਰੀ ਦੇਦੇ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦਸਿਆਕਿ ਸਚਿਨ ਚੋਹਾਨ ਪੁੱਤਰ ਸ਼ਿਆਮ ਬਿਹਾਰੀ ਸਿੰਘ ਵਾਸੀ ਕੱਚਾ ਸ਼ਾਤੀ ਨਗਰ ਮੰਡੀ ਗੋਬਿੰਦਗੜ੍ਹ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ
ਕਿ ਉਹ ਆਪਣੇ ਘਰ ਤੋਂ ਪੈਦਲ ਹੀ ਪੱਕਾ ਪੁਲ ਕੋਲ ਰਾਸ਼ਨ ਲੈਣ ਲਈ ਜਾ ਰਿਹਾ ਸੀ ਤਾਂ ਪਿੰਡ ਲਾਡਪੁਰ ਵਲੋ ਆਏ ਦੋ ਮੋਟਰਸਾਇਕਲ ਸਵਾਰ ਮੋਟਰ ਸਾਇਕਲ ਤੋਂ ਇੱਕਦਮ ਥੱਲੇ ਉਤਰੇ ਜਿਨ੍ਹਾਂ ਚੋ ਇੱਕ ਵਿਅਕਤੀ ਨੇ ਮੈਨੂੰ ਕੋਈ ਤਿੱਖੀ ਚੀਜ਼ ਦਿਖਾ ਕੇ ਮੇਰੇ ਕੋਲੋ ਜਬਰਦਸਤੀ ਮੋਬਾਇਲ ਖੋਹਕੇ ਫਰਾਰ ਹੋ ਗਏ,ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਵਿਅਕਤੀ ਲਵਪ੍ਰੀਤ ਸਿੰਘ ਉਰਫ ਰਵੀ ਪੁੱਤਰ ਸ਼ਾਮ ਲਾਲ ਵਾਸੀ ਦਲੀਪ ਨਗਰ ਮੰਡੀ ਗੋਬਿੰਦਗੜ ਅਤੇ ਵਿਕੀ ਸਿੰਘ ਨੂੰ ਨਾਮਜਦ ਕੀਤਾ ਸੀ।

Send this to a friend