ਨੂਰਪੁਰਬੇਦੀ, 7 ਜਨਵਰੀ (ਬਲਜਿੰਦਰ ਸਿੱਧੂ)- ਪੰਜਾਬ ਸਰਕਾਰ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹੈ ਤੇ ਜਿਸ ਤਹਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਜਲਦ ਕਾਰਜ਼ ਯੋਜਨਾ ਉਲੀਕੀ ਜਾਵੇਗੀ। ਉਕਤ ਵਿਚਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ.ਕੇ.ਪੀ. ਸਿੰਘ ਨੇ ਅੱਜ ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਅਸ਼ਵਨੀ ਸ਼ਰਮਾ ਦੇ ਨੂਰਪੁਰਬੇਦੀ ਸਥਿਤ ਦਫ਼ਤਰ ਵਿਖੇ ਖੇਤਰ ਦੀਆਂ ਚੁਣ ਕੇ ਆਈਆਂ ਨਵੀਆਂ ਗ੍ਰਾਮ
ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨ ਮੌਕੇ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਪੰਚਾਂ-ਪੰਚਾਂ ਨੂੰ ਅਹੁਦੇ ਦੇ ਭੇਦ ਦੀ ਸਹੁੰ ਚੁਕਾਉਣ ਉਪਰੰਤ ਜਲਦ ਸਮੁੱਚੇ ਕਾਰਜ਼ ਕਰਵਾਉਣ ਦੇ ਅਧਿਕਾਰ ਸੋਂਪੇ ਜਾਣਗੇ। ਇਸ ਮੌਕੇ ਸੂਬਾ ਸਕੱਤਰ ਅਸ਼ਵਨੀ ਸ਼ਰਮਾ, ਮਾ. ਜਗਨ ਨਾਥ ਭੰਡਾਰੀ, ਡਾ. ਨੰਦ ਕਿਸ਼ੋਰ, ਬਲਾਕ ਕਾਂਗਰਸ ਪ੍ਰਧਾਨ ਦੇਸਰਾਜ ਸੈਣੀ, ਮਨੋਹਰ ਲਾਲ ਬੈਂਸ, ਸਰਪੰਚ ਮਨਜੀਤ ਕੌਰ, ਸੰਜੂ ਬਾਂਸਲ, ਮਹਿੰਦਰ ਸ਼ਾਹ, ਸਤਨਾਮ ਸਿੰਘ, ਸਰਪੰਚ ਰੋਹਿਤ ਸ਼ਰਮਾ ਗੋਪਾਲਪੁਰ, ਸੰਮਤੀ ਮੈਂਬਰ ਕਸ਼ਮੀਰੀ ਲਾਲ, ਵਿਜੇ ਸ਼ਰਮਾ, ਮਨੋਜ ਜੋਸ਼ੀ, ਨਵੀਨ ਵਸ਼ਿਸ਼ਟ, ਜ਼ੌਲੀ ਸ਼ਰਮਾ, ਸੁਰਜੀਤ ਚੱਢਾ, ਰਜਿੰਦਰ ਕਾਲਾ ਝਾਂਗੜੀਆਂ, ਨਿਰੰਜਣ ਸਿੰਘ ਨਲਹੋਟੀ, ਸਰਪੰਚ ਅਮਨਦੀਪ ਸਿੰਘ ਮੂਸਾਪੁਰ, ਸਰਪੰਚ ਗੁਰਵਿੰਦਰ ਸਿੰਘ ਰੌਲੀ, ਮੁਨੀਸ਼ ਪੁਰੀ, ਸਤਨਾਮ ਸਿੰਘ, ਕਿਰਨ ਬਾਲਾ, ਨੀਲਮ ਰਾਣੀ, ਹੈਪੀ ਭੱਗਲ, ਸਤਵਿੰਦਰ ਕੌਰ, ਸੁਮਨ ਰਾਣੀ, ਰਾਜ ਕੁਮਾਰ ਕਾਕੂ, ਦਵਿੰਦਰ ਕਾਕਾ, ਮੋਹਣ ਲਾਲ, ਹੰਸਾ, ਭਾਵਨਾ ਬਾਲੀ, ਕੇਵਲ ਦਾਸ, ਅਮਿਤ ਸ਼ਰਮਾ, ਦੀਪਕ ਭੰਡਾਰੀ ਤੇ ਸੁਨੀਲ ਦੱਤ ਸਹਿਤ ਵੱਖ-ਵੱਖ ਪਿੰਡਾਂ ਦੇ ਸਰਪੰਚ-ਪੰਚ ਹਾਜ਼ਰ ਸਨ।