ਅੱਡਾ ਧੰਦੋਈ ਵਿਖੇ ਬੱਸ ਅਤੇ ਕਾਰ ਦੀ ਸਿੱਧੀ ਟੱਕਰ ਵਿੱਚ ਇੱਕ ਜ਼ਖਮੀ

ਬਟਾਲਾ, 7 ਜਨਵਰੀ (ਅਰਵਿੰਦਰ ਮਠਾਰੂ ਅਤਿੰਦਰਪਾਲ ਢਿਲੋਂ)- ਅਡਾ ਧੰਦੋਈ ਵਿਖੇ ਬਸ ਅਤੇ ਕਾਰ ਦੀ ਸਿਧੀ ਟਕਰ ਵਿਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈਮੌਕੇ ਤੇ ਪਹੁੰਚੇ ਚੌਕੀ ਇੰਚਾਰਜ ਏਐਸਆਈ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਸ਼ੋਕ ਕੁਮਾਰ ਪੁਤਰ ਇਕਬਾਲ ਮਸੀਹ ਵਾਸੀ ਸ਼ਾਂਤੀ ਨਗਰ ਬਟਾਲਾ ਆਪਣੀ ਕਾਰ ਨੰਫਬ06ਥ8000 ਤੇ ਆਪਣੇ ਕਲੀਨਿਕ ਸ੍ਰੀ ਹਰਗੋਬਿੰਦਪੁਰ ਜਾ ਰਿਹਾ ਸੀ ਜਦੋਂ ਕਾਰ ਅਡਾ ਧੰਦੋਈ ਵਿਖੇ ਪਹੁੰਚੀ ਤਾਂ ਸਾਹਮਣੇ ਆ ਰਹੀ ਪ੍ਰਾਈਵੇਟ ਬਸ ਨੰਬਰ ਫਬ06ਥ9558 ਨਾਲ ਸਿਧੀ ਟਕਰਾ ਗਈਇਸ ਹਾਦਸੇ ਵਿਚ ਅਸ਼ੋਕ ਕੁਮਾਰ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿਤਾ ਗਿਆਚੌਕੀ ਇੰਚਾਰਜ ਨੇ ਦਸਿਆ ਕਿ ਛਾਣਬੀਨ ਦੌਰਾਨ ਕਾਰ ਵਿਚੋਂ ਇਕ ਸ਼ਰਾਬ ਦੀ ਬੋਤਲ ਮਿਲੀ ਅਤੇ ਪ੍ਰਤਖ ਰਾਹਗੀਰਾਂ ਨੇ ਦਸਿਆ ਕੇ ਪਿਛਲੇ ਅਡੇ ਤੇ ਇਸੇ ਕਾਰ ਨਾਲ ਇਕ ਦੁਧ ਲੈ ਕੇ ਜਾ ਰਿਹਾ ਦੋਧੀ ਵੀ ਟਕਰਾ ਗਿਆ ਅਤੇ ਉਸ ਦਾ ਮਾਲੀ ਨੁਕਸਾਨ ਹੋਇਆ ਹੈਚੌਕੀ ਇੰਚਾਰਜ ਨੇ ਕਾਰ ਅਤੇ ਸ਼ਰਾਬ ਦੀ ਬੋਤਲ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

Send this to a friend