ਅੰਮ੍ਰਿਤਸਰ, 7 ਜਨਵਰੀ (ਰਾਜੇਸ਼ ਡੈਨੀ)- ਅੱਜ ਸ੍ਰੀ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਵੱਲੋਂ ਸਰਕਾਰੀ ਮਿਡਲ ਸਕੂਲ ਭਰਾੜੀਵਾਲ ਦਾ ਦੌਰਾ ਕੀਤਾ ਗਿਆ ਅਤੇ ਕਲਾਸਾਂ ਵਿੱਚ ਜਾ ਕੇ ਬੱਚਿਆਂ ਦੀਆਂ ਕਾਪੀਆਂ ਨੂੰ ਵਾਚਿਆ ਅਤੇ ਕਿਤਾਬਾਂ ਵੀ ਸੁਣੀਆਂ। ਸ੍ਰੀ ਸੋਨੀ ਨੇ ਦੱਸਿਆ ਕਿ ਪਾਇਲਟ ਪ੍ਰਾਜੈਕਟ ਤਹਿਤ ਵਿਧਾਨ ਸਭਾ ਹਲਕਾ ਕੇਂਦਰੀ ਦੇ 15 ਸਕੂਲਾਂ ਦੀ ਮੁਰੰਮਤ ਅਤੇ ਦਿੱਖ ਨੂੰ ਸੰਵਾਰਨ ਦਾ ਕੰਮ ਅੰਕੁਰ ਨਰੂਲਾ ਮਿਸ਼ਨਰੀਜ਼ ਖਾਂਬਰਾ ਚਰਚ ਜ¦ਧਰ ਵੱਲੋਂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਵਧੀਆ ਕੰਮ ਹੈ ਕਿ ਇਸ ਮਿਸ਼ਨਰੀਜ਼ ਵੱਲੋਂ ਪਹਿਲਾਂ 15 ਸਕੂਲਾਂ ਦੀ ਮੁਰੰਮਤ,
ਕਲਾਸਾਂ ਨੂੰ ਸਮਾਰਟ ਰੂਮ ਬਣਾਉਣਾ ਤੇ ਕੰਪਿਉਟਰ ਲਗਾਉਣਾ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਇਸ ਤੋਂ ਉਪਰੰਤ ਇਸ ਮਿਸ਼ਨਰੀਜ਼ ਵੱਲੋਂ ਪੂਰੇ ਪੰਜਾਬ ਵਿੱਚ ਸਰਕਾਰੀ ਸਕੂਲਾਂ ਨੁੂੰ ਸਰਕਾਰ ਦੇ ਸਹਿਯੋਗ ਨਾਲ 4-4 ਲੱਖ ਰੁਪਏ ਲਗਾ ਕੇ ਸੁੰਦਰ ਬਣਾਇਆ ਜਾਵੇਗਾ। ਸ੍ਰੀ ਸੋਨੀ ਨੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੂਲਾਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਸਰਕਾਰੀ ਸਕੂਲਾਂ ਦੇ ਸਿਖਿਆ ਪੱਧਰ ਨੂੰ ਹੋਰ ਉਚਾ ਚੁੱਕਿਆ ਜਾ ਸਕੇ। ਸਿਖਿਆ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਬੱਚਿਆਂ ਨੂੰ ਮੁਫ਼ਤ ਵਰਦੀਆਂ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਉਂਦੇ ਹੀ ਕੁਝ ਦਿਨਾਂ ਵਿੱਚ ਸਾਰੇ ਬੱਚਿਆਂ ਨੁੂੰ ਗਰਮ ਵਰਦੀਆਂ ਦੇ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਰਕਾਰ ਪੰਜਾਬ ਭਰ ਦੇ ਸਾਰੇ ਸਰਕਾਰੀ ਸਕੂਲਾਂ ਦੀ ਦਿੱਖ ਨੂੰ ਸੰਵਾਰ ਰਹੀ ਹੈ। ਇਸ ਮੌਕੇ ਸ੍ਰੀ ਸੋਨੀ ਵੱਲੋਂ ਟੱਕ ਲਗਾ ਕੇ ਸਕੂਲ ਦੇ ਵਿਕਾਸ ਕੰਮ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਨੂੰ ਕਿਹਾ ਕਿ ਉਹ ਤਨਦੇਹੀ ਨਾਲ ਬੱਚਿਆਂ ਨੂੰ ਪੜਾਉਣ। ਸਿਖਿਆ ਮੰਤਰੀ ਵੱਲੋਂ ਸਕੂਲ ਦੇ ਅਧਿਆਪਕਾਂ ਦੀਆਂ ਮੁਸ਼ਕਲਾਂ ਨੂੰ ਸੁਣੀਆਂ ਅਤੇ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਜਿਲ੍ਹਾ ਸਿਖਿਆ ਅਫਸਰ ਨੂੰ ਨਿਰਦੇਸ਼ ਦਿੱਤੇ। ਸ੍ਰੀ ਸੋਨੀ ਵੱਲੋਂ ਬੱਚਿਆਂ ਕੋਲੋਂ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਿਆ ਗਿਆ ਜਿਸ ਤੇ ਸਾਰੇ ਸਕੂਲੀ ਬੱਚਿਆਂ ਵੱਲੋਂ ਕੋਈ ਵੀ ਮੁਸ਼ਕਲ ਨਾ ਹੋਣ ਦੀ ਗੱਲ ਕਹੀ। ਸਿਖਿਆ ਮੰਤਰੀ ਵੱਲਂ ਇਸ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸ੍ਰੀ ਵਿਕਾਸ ਸੋਨੀ ਕੌਂਸਲਰ, ਸ੍ਰ ਸਲਵਿੰਦਰ ਸਿੰਘ ਸਮਰਾ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ, ਸ੍ਰੀ ਜਤਿੰਦਰ ਗੌਰਵ ਪ੍ਰਧਾਨ ਰਾਸ਼ਟਰੀ ਮਸੀਹ ਸੰਘ, ਸ੍ਰੀ ਰਾਜ ਕੁਮਾਰ ਮੈਂਬਰ ਵੈਲਫੇਅਰ ਬੋਰਡ, ਸ੍ਰੀਮਤੀ ਵੀਨਾ, ਸ੍ਰ ਗੁਰਮੇਜ ਸਿੰਘ, ਸ੍ਰ ਮੋਹਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।