ਪਿਸਤੌਲ, ਜ਼ਿੰਦਾ ਕਾਰਤੂਸ ਤੇ ਮੋਬਾਈਲ ਬ੍ਰਾਮਦ
ਲੁਧਿਆਣਾ, 7 ਦਸੰਬਰ (ਜਸਪਾਲ ਅਰੋੜਾ)- ਸੀ ਆਈ ਏ 1 ਦੀ ਪੁਲਸ ਪਾਰਟੀ ਨੇ ਚੂਹੜਪੁਰ ਰੋਡ ਤੇ ਨਾਕੇ ਬੰਦੀ ਦੌਰਾਨ ਲੁਟੇਰਾ ਗਿਰੋਹ ਦੇ 2 ਮੈਂਬਰਾ ਕਾਬੂ ਕੀਤਾ ਹੈ ਪੁਲਸ ਪਾਰਟੀ ਨੇ ਦੋਸ਼ੀਆਂ ਕੋਲੋ ਲੁਟ ਕੀਤੇ ਹੋਏ 4 ਮੋਬਾਈਲ ਇਕ ਪਿਸਤੌਲ 315 ਬੋਰ 2 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਜਿਸ ਨਾਲ ਦੋਸ਼ੀ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ ਏ ਐਸ ਆਈ ਰਾਮਪਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਲੁਟੇਰਾ ਗਿਰੋਹ ਦੇ ਮੈਬਰ ਚੂਹੜਪੁਰ ਰੋਡ ਵਲ ਨੂੰ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਆ ਰਹੇ ਹਨ ਉਹਨਾਂ ਨੇ ਤੁਰੰਤ ਗੁਪਤ ਸੂਚਨਾ ਦੇ ਅਧਾਰ ਤੇ ਨਾਕੇਬੰਦੀ ਦੌਰਾਨ 2 ਲੁਟੇਰਿਆਂ ਨੂੰ ਕਾਬੂ ਕਰ ਲਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਲਕਸ਼ਮੀ ਨਗਰ ਨਿਵਾਸੀ ਕਨੂੰ ਅਰੋੜਾ ਨਿਓ ਕੇਹਰ ਸਿੰਘ ਨਗਰ ਨਿਵਾਸੀ ਪ੍ਰੀਤਮ ਸੈਣੀ ਵਜੋਂ ਹੋਈ ਪੁਲਸ ਨੇ ਦੋਸ਼ੀਆਂ ਦੇ ਕਬਜੇ ਚੋਂ ਪਿਸਤੌਲ ਜਿੰਦਾ ਕਾਰਤੂਸ ਲੁਟੇ ਮੋਬਾਈਲ ਬਰਾਮਦ ਕਰ ਲਏ ਪੁਲਸ ਨੇ ਲੁਟੇਰਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ।