Skip to content
Independent perspectives. Global stories.
BREAKING

ਖੰਨਾ ਪੁਲਿਸ ਵੱਲੋਂ ਅਫੀਮ ਸਮੇਤ ਇੱਕ ਗ੍ਰਿਫਤਾਰ

Share this story

ਖੰਨਾ, 6 ਜਨਵਰੀ (ਬਲਜਿੰਦਰ ਸਿੰਘ ਪਨਾਗ)- ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਨੂੰ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਆਈ), ਖੰਨਾ, ਸ਼੍ਰੀ ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ) ਖੰਨਾ, ਸ੍ਰੀ ਦੀਪਕ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਖੰਨਾ, ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਖੰਨਾ ਦੇ ਥਾਣੇਦਾਰ ਬਖਸ਼ੀਸ਼ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਦੇ ਦੌਰਾਨ ਸ਼ੱਕੀ ਵਹੀਕਲਾਂ-ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਫੈਜ਼ਗੜ ਤੋ ਖੰਨਾ ਸਾਈਡ ਗਸ਼ਤ ਕਰ ਰਹੇ ਸੀ ਤਾਂ ਪਿੰਡ ਇਕੋਲਾਹਾ ਨੇੜੇ ਬਿਜਲੀ ਗਰਿਡ ਪਾਸ ਇੱਕ ਵਿਅਕਤੀ ਪੈਦਲ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਕੇ ਕਾਹਲੀ-ਕਾਹਲੀ ਵਿੱਚ ਲਿੰਕ ਰੋਡ ਰਾਜੇਵਾਲ ਸਾਈਡ ਮੁੜ ਪਿਆ। ਜਿਸਨੂੰ ਸ਼ੱਕ ਦੀ ਬਿਨਾਹ ‘ਤੇ ਰੋਕਕੇ ਪੁਲਿਸ ਪਾਰਟੀ ਨੇ ਉਸਦਾ ਨਾਮ, ਪਤਾ ਪੁੱਛਿਆ। ਪੁੱਛਣ ‘ਤੇ ਜਿਸਨੇ ਆਪਣਾ ਨਾਮ ਜਸਵੀਰ ਸਿੰਘ ਉਰਫ ਜੱਸੀ (ਉਮਰ ਕਰੀਬ 45 ਸਾਲ) ਪੁੱਤਰ ਗੁਰਮੇਲ ਸਿੰਘ ਵਾਸੀ ਧੀਰੋਮਾਜਰਾ ਤਹਿਸੀਲ ਅਮਰਗੜ ਜਿਲਾ ਸੰਗਰੂਰ ਦੱਸਿਆ। ਉਕਤ ਵਿਅਕਤੀ ਦੀ ਤਲਾਸ਼ੀ ਕਰਨ ਪਰ ਉਸ ਕੋਲੋ 300 ਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸ ਸਬੰਧੀ ਉਕਤ ਦੋਸੀ ਦੇ ਖਿਲਾਫ ਮੁੱਕਦਮਾ ਦਰਜ਼ ਰ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

WRITTEN BY