ਚੰਡੀਗੜ੍ਹ, 6 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਦੇਸ਼ ਦੇ ਸਾਰੇ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਿਆਂ ’ਤੇ ਮਾਰਚ ਤਕ ਫਾਸਟਟੈਗ ਲੇਨ ਜ਼ਰੂਰੀ ਕਰ ਦਿਤੀ ਜਾਏਗੀ। ਇਸ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ.ਐਚ.ਏ. ਆਈ.) ਸੋਮਵਾਰ ਤੋਂ ਦੇਸ਼ ਭਰ ਦੇ 800 ਪੈਟਰੋਲ ਪੰਪਾਂ ’ਤੇ ਡਰਾਈਵਰਾਂ ਨੂੰ ਫਾਸਟ-ਟੈਗ ਬਾਰਕੋਡ ਮੁਹਈਆ ਕਰਵਾਏਗੀ। ਇਹ ਬਾਰਕੋਡ ਅਗਲੇ 6 ਮਹੀਨਿਆਂ ਵਿਚ ਦੇਸ਼ ਭਰ ’ਚ 25 ਹਜ਼ਾਰ ਪੈਟਰੋਲ ਪੰਪਾਂ ’ਤੇ ਉਪਲਬਧ ਕਰਵਾਏ ਜਾਣਗੇ। ਸੋਮਵਾਰ ਨੂੰ ਸੜਕ ਆਵਾਜਾਈ ਮੰਤਰਾਲੇ ਤੇ ਤੇਲ ਕੰਪਨੀਆਂ ਵਿਚਾਲੇ ਇਸ ਸਬੰਧੀ ਸਮਝੌਤਾ ਹੋਵੇਗਾ। ਇਸ ਦੇ ਨਾਲ ਹੀ ਦੋ ਅਜਿਹੇ ਮੋਬਾਈਲ ਐਪ ਲਾਂਚ ਕੀਤੇ ਜਾਣਗੇ ਜੋ ਫਾਸਟ-ਟੈਗ ਲਈ ਮਦਦਗਾਰ ਸਾਬਤ ਹੋਣਗੇ। ਇਹ ਸੇਵਾ ਸ਼ੁਰੂ ਹੋਣ ਨਾਲ ਵਾਹਨ ਚਾਲਕਾਂ ਦਾ ਟੋਲ ਟੈਕਸ ਦੇਣ ਵਿਚ ਲਗਣ ਵਾਲਾ ਸਮਾਂ ਬਚੇਗਾ।