ਰਾਮਗੜ੍ਹ ਚੌਕੀ ਵੱਲੋਂ 70 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਲੁਧਿਆਣਾ, 4 ਦਸੰਬਰ (ਜਸਪਾਲ ਅਰੋੜਾ)- ਥਾਣਾ ਜਮਾਲਪੁਰ ਦੇ ਅਧੀਨ ਆਉਂਦੀ ਰਾਮਗੜ੍ਹ ਚੌਕੀ ਦੀ ਪੁਲਸ ਪਾਰਟੀ ਨੇ ਰਾਮਗੜ੍ਹ ਰੋਡ ਕੈਂਸਰ ਹਸਪਤਾਲ ਦੇ ਨੇੜੇ ਰਾਤ ਨੂੰ ਨਾਕੇਬੰਦੀ ਦੌਰਾਨ ਲੇਲੈਂਡ ਟੈਂਪੂ ਚੋ 70 ਪੇਟੀ ਨਜਾਇਜ਼ ਸ਼ਰਾਬ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਜਦ ਕਿ ਟੈਂਪੂ ਸਵਾਰ ਤਸਕਰ ਨਾਕੇਬੰਦੀ ਦੇਖ ਮੌਕੇ ਤੋਂ ਭਜਣ ਚ ਕਾਮਯਾਬ ਹੋ ਗੲ ਰਾਮਗੜ੍ਹ ਚੌਕੀ ਦੇ ਮੁਖੀ ਸਬ ਇੰਸਪੈਕਟਰ ਹਰਭਜਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹਨਾਂ ਨੇ ਜਦੋਂ ਹਰ ਰੋਜ ਦੀ ਤਰ੍ਹਾਂ ਰਾਤ ਨੂੰ ਰਾਮਗੜ੍ਹ ਰੋਡ ਕੈਂਸਰ ਹਸਪਤਾਲ ਨੇੜੇ ਆਪਣੀ ਪੁਲਸ ਪਾਰਟੀ ਸਮੇਤ ਨਾਕੇਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਲੇਲੈਂਡ ਟੈਂਪੂ ਸਵਾਰ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਤੇ ਗਡੀ ਪਿਛੇ ਨੂੰ ਭਜਾਉਣ ਲਗੇ ਪਰੰਤੂ ਪੁਲਸ ਪਾਰਟੀ ਓਹਨਾ ਵਲ ਨੂੰ ਆਉਂਦੇ ਦੇਖ ਉਹ ਟੈਂਪੂ ਛਡ ਦੇ ਫਰਾਰ ਹੋ ਗਏ ਜਦੋ ਪੁਲਸ ਪਾਰਟੀ ਨੇ ਉਹਨਾਂ ਦੀ ਗਡੀ ਦੀ ਤਲਾਸ਼ੀ ਲਈ ਤਾਂ ਪੁਲਸ ਪਾਰਟੀ ਨੇ ਗਡੀ ਵਿਚੋਂ 55 ਪੇਟੀਆ ਰਾਇਲ ਵਿਸਕੀ 15 ਪੇਟੀਆ ਲੌਰਡ ਬਰੈਂਡਡ ਵਿਸਕੀ ਬਰਾਮਦ ਕਰ ਲਈਆਂ ਚੌਕੀ ਮੁਖੀ ਹਰਭਜਨ ਸਿੰਘ ਅਨੁਸਾਰ ਓਹਨਾ ਨੂੰ ਜਾਂਚ ਦੌਰਾਨ ਪਤਾ ਚਲਿਆ ਕਿ ਇਹ ਨਜਾਇਜ ਸ਼ਰਾਬ ਕੋਹਾੜਾ ਨਿਵਾਸੀ ਚਮਕੌਰ ਸਿੰਘ ਦੀ ਹੈ ਅਤੇ ਗਡੀ ਡ੍ਰਾਈਵਰ ਕੁਮਕਲਾ ਨਿਵਾਸੀ ਹੈਪੀ ਦੀ ਹੈ ਇਹਨਾਂ ਨਾਲ ਅਣਪਛਾਤੇ 5 ਵਿਅਕਤੀ ਵੀ ਨਸ਼ਾ ਤਸਕਰੀ ਕਰਦੇ ਹਨ ਦੋਸ਼ੀ ਹਜੇ ਪੁਲਸ ਦੀ ਗ੍ਰਿਫ਼ ਤੋਂ ਬਾਹਰ ਹਨ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਸ ਅਨੁਸਾਰ ਦੋਸ਼ੀ ਜਲਦੀ ਹੈ ਫੜ ਲਏ ਜਾਣਗੇ।

Send this to a friend