Skip to content
Independent perspectives. Global stories.
BREAKING

ਲੋਕਪਾਲ ਦੀ ਨਿਯੁਕਤੀ ’ਚ ਦੇਰੀ ’ਤੇ ਸੁਪਰੀਮ ਕੋਰਟ ਖਿਝਿਆ, ਹਲਫ਼ਨਾਮੇ ਦਾ ਹੁਕਮ

Share this story

ਕਮੇਟੀ ਦੇ ਪ੍ਰਧਾਨ ਸੁਪਰੀਮ ਕੋਰਟ ਦੀ ਸਾਬਕਾ ਜਜ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ

ਨਵੀਂ ਦਿਲੀ, 4 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਨੇ ਲੋਕਪਾਲ ਦੀ ਨਿਯੁਕਤੀ ‘ਚ ਦੇਰੀ ‘ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਅਜ ਕੇਂਦਰ ਸਰਕਾਰ ਨੂੰ ਹਲਫਨਾਮਾ ਦਾਇਰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਕੋਰਟ ਨੇ ਹੁਕਮ ਦਿਤਾ ਹੈ ਕਿ ਕੇਂਦਰ ਸਰਕਾਰ ਸਾਲ 2018 ਦੇ ਸਤੰਬਰ ਮਹੀਨੇ ਤੋਂ ਲੈ ਕੇ ਹੁਣ ਤਕ ਲੋਕਪਾਲ ਦੀ ਖੋਜ ਕਮੇਟੀ ਦੇ ਗਠਨ ਨੂੰ ਲੈ ਕੇ ਚੁਕੇ ਗਏ ਕਦਮਾਂ ਤੇ 17 ਜਨਵਰੀ 2019 ਤਕ ਹਲਫ਼ਨਾਮਾ ਦਾਇਰ ਕਰੇ।ਸੁਪਰੀਮ ਕੋਰਟ ਨੇ ਅਜ ਤਲਖ ਰੁਖ ਵਰਤਦਿਆਂ ਪੁਛਿਆ ਕਿ ਲੋਕਪਾਲ ਦੀ ਨਿਯੁਕਤੀ ਚ ਦੇਰੀ ਕਿਉਂ ਹੋ ਰਹੀ ਹੈ।ਦਸਣਯੋਗ ਹੈ ਕਿ ਸਤੰਬਰ 2018 ਚ ਕੇਂਦਰ ਸਰਕਾਰ ਨੇ ਲੋਕਪਾਲ ਪ੍ਰਧਾਨ ਤੇ ਉਸਦੇ ਮੈਂਬਰਾਂ ਦੇ ਨਾਂ ਦੀ ਸਿਫਾਰਿਸ਼ ਕਰਨ ਲਈ 8 ਮੈਂਬਰੀ ਕਮੇਟੀ ਬਣਾਈ ਸੀ। ਇਸ ਕਮੇਟੀ ਦਾ ਕੰਮ ਲੋਕਪਾਲ ਦੇ ਉਮੀਦਵਾਰਾਂ ਦੀ ਭਾਲ ਕਰਕੇ ਮੁੜ ਉਨ੍ਹਾਂ ਦੇ ਨਾਂ ਸਰਕਾਰ ਕੋਲ ਭੇਜਣਾ ਹੈ। ਇਸ ਕਮੇਟੀ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੀ ਸਾਬਕਾ ਜਜ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਕਰ ਰਹੀ ਹਨ।

WRITTEN BY