ਪੰਜ ਮਹੀਨੇ ਪਹਿਲਾਂ ਭਾਰਤ ਆਵੇਗਾ ਰਾਫੇਲ : ਸੀਤਾਰਮਨ

ਨਵੀਂ ਦਿਲੀ, 4 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਰਾਫੇਲ ਮੁਦੇ ’ਤੇ ਸੰਸਦ ’ਚ ਹੋਈ ਚਰਚਾ ਦੇ ਦੌਰਾਨ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਰਖਿਆ ਸੌਦੇ ਦੇਸ਼ ਦੀ ਸੁਰਖਿਆ ਨਾਲ ਜੁੜੇ ਮਾਮਲੇ ਹਨ ਅਤੇ ਇਹ ਸੌਦੇ ਗੁਪਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ’ਚ ਸਾਡੇ ਗੁਆਂਢੀ ਦੇਸ਼ਾਂ ’ਚ ਕਈ ਬਦਲਾਅ ਆਏ ਹਨ। ਚੀਨ ਦੇ ਕੋਲ 400 ਲੜਾਕੂ ਜਹਾਜ਼ ਹਨ, ਜਿਸ ’ਚ ਪੰਜਵੀ ਪੀੜ੍ਹੀ ਦੇ ਵੀ ਜਹਾਜ਼ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਵੀ ਆਪਣੀ ਲੜਾਕੂ ਜਹਾਜ਼ਾਂ ਦੀ ਸਮਰਥਾ ਨੂੰ ਵਧਾਇਆ ਹੈ। ਉਨ੍ਹਾਂ ਕਿਹਾ ਕਿ ਸਾਲ 2022 ਤਕ ਸਾਰੇ ਰਾਫੇਲ ਜਹਾਜ਼ ਦੇਸ਼ ’ਚ ਆ ਜਾਣਗੇ ਅਤੇ ਇਸ ਸਾਲ 2019 ’ਚ ਪਹਿਲਾ ਜਹਾਜ਼ ਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਜਹਾਜ਼ ਤੈਅ ਸਮੇਂ ਤੋਂ ਪੰਜ ਮਹੀਨੇ ਪਹਿਲਾਂ ਭਾਰਤ ’ਚ ਆਵੇਗਾ।

Send this to a friend