ਰਾਜਪੁਰਾ, 3 ਜਨਵਰੀ (ਦਇਆ ਸਿੰਘ)- ਪੰਜਾਬ ਵਿਚ ਚੋਣਾਂ ਸ਼ੁਰੂ ਹੁੰਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰਾਗ ਅਲਾਪ ਕੇ ਝੁਠੇ ਵਾਅਦੇ ਕਰਨੇ ਸ਼ੁਰੂ ਕਰ ਦਿੰਦੇ ਹਨ।ਪੰਜਾਬ ਦੇ ਲੋਕਾਂ ਨੂੰ ਕਰਜੇ ਦੀ ਭੀਖ ਨਹੀ ਚਾਹੀਦੀ ਸਾਨੂੰ ਸਾਡਾ ਹੱਕ ਚਾਹੀਦਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਰਾਜਪੁਰਾ ਵਿਖੇ ਪੱਤਰਕਾਰਾਂ ਨਾਲ ਗਲਬਾਤ ਦੋਰਾਨ ਕੀਤਾ। ਬੈਂਸ ਸਿੰਘ ਨੇ ਕਿਹਾਕਿ ਪੰਜਾਬ ਵਿਧਾਨ ਸਭਾ ਦੋਰਾਨ ਪਾਸ ਹੋ ਕੇ 2016 ਵਿਚ ਕਾਨੂੰਨ ਬਣ ਚੁਕਿਆ ਹੈ ਕਿ ਪੰਜਾਬ ਨੇ 16 ਲੱਖ ਕਰੋੜ ਰੁਪਏ ਰਾਜਸ਼ਥਾਨ ਤੋਂ ਪਾਣੀ ਦੀ ਕੀਮਤ ਲੈਣੀ ਹੈ।ਸਿਫਤ ਤੇ ਸਿਰਫ ਰਾਜਸਥਾਨ ਤੋਂ ਇਹ ਰਕਮ ਲੈਣੀ ਹੈ ਬਾਕੀ ਦਿੱਲੀ ਤੇ ਹਰਿਆਣਾ ਵੱਖਰੇ ਹਨ।ਬੈਂਸ ਨੇ ਕਿਹਾਕਿ ਗੈਰਕਾਨੂਨੀ ਤਰੀਕੇ ਨਾਲ ਸਾਡਾ ਪੰਜਾਬ ਦਾ ਪਾਣੀ ਦੁਜੇ ਰਾਜਾਂ ਵਿਚ ਭੇਜਿਆ ਜਾ ਰਿਹਾ ਹੈ।ਇਸ ਕਰਕੇ ਸਾਨੂੰ ਸਾਡਾ ਹੱਕ ਚਾਹੀਦਾ ਹੈ ਨਾਂ ਕਿ ਸਾਨੂੰ ਭੀਖ ਚਾਹੀਦੀ ਹੈ।ਬੈਂਸ ਨੇ ਕਿਹਾਕਿ ਮੋਦੀ ਨੇ ਵੋਟਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਇਕ ਵਾਰ ਵੋਟਾਂ ਪਾੳ ਦਿਓ ਸਰਕਾਰ ਬਨਣ ਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾ ਦਿਆਗਾਂ।ਪਰ ਹੁਣ ਦੇਸ਼ ਦਾ ਕਿਸਾਨ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਦਿੱਲੀ ਦੇ ਵਿਚ ਧਰਨੇ ਲਾਉਂਦਾ ਹੈ ਤਾਂ ਮੋਦੀ ਦੀ ਪੁਲਿਸ ਵਲੋਂ ਦੇਸ਼ ਦੇ ਅੰਨਦਾਤੇ ਨੂੰ ਜਲੀਲ ਕਰਕਕੇ ਲਾਠੀਚਾਰਜ ਕੀਤਾ ਜਾਦਾਂ ਹੈ।ਪੰਜਾਬ ਦੇ ਲੋਕ ਇਨ੍ਹਾਂ ਤੋਂ ਜਾਣੂ ਹੋ ਚੁਕੇ ਹਨ ਹੁਣ ਲੋਕ ਸਭਾ ਚੋਣਾਂ ਵਿਚ ਵੱਖਰਾ ਇੰਨਕਲਾਬ ਆਵੇਗਾ।ਇਸ ਮੋਕੇ ਗੁਰਪ੍ਰੀਤ ਧਮੋਲੀ, ਸੁਖਜਿੰਦਰ ਸੁਖੀ, ਬਲਜਿੰਦਰ ਅਬਦਲਪੁਰ,ਸੁਰਿੰਦਰ ਬੰਟੀ, ਸਵਰਨ ਨੀਲਪੁਰ,ਰਵਿੰਦਰਪਾਲ ਬਿੰਦਰਾਂ, ਬਿਕਰਮਜੀਤ ਸਿੰਘ, ਮਹਿੰਦਰ ਹਾਸਮਪੁਰ, ਮਨਜੀਤ ਰਾਏ,ਮਹਿੰਦਰ ਗਨੇਸ਼ ਨਗਰ, ਮਨੀਸ਼ ਬੱਤਰਾ ਸਮੇਤ ਹੋਰ ਹਾਜ਼ਰ ਸਨ।