ਪੁਲਿਸ ਦੀ ਮਿਲੀ ਭੁਗਤ ਨਾਲ ਚੱਲ ਰਹੇ ਨੇ ਦੜੇ ਸਟੇ ਦੇ ਦਰਜਨਾ ਕਾਊਂਟਰ
ਲੁਧਿਆਣਾ, 3 ਜਨਵਰੀ (ਜਸਪਾਲ ਅਰੋੜਾ)- ਥਾਣਾ ਮੋਤੀ ਨਗਰ ਦੇ ਇਲਾਕੇ ਨਿਊ ਮੋਤੀ ਨਗਰ ,100 ਫੁਟਾ ਰੋਡ ਸ਼ਹੀਦ ਭਗਤ ਸਿੰਘ ਕਾਲੋਨੀ ਰੋਡ ਵਿਖੇ ਦੜੇ ਸਟੇ ਦਾ ਕਾਰੋਬਾਰ ਬੜੀ ਤੇਜੀ ਨਾਲ ਫਲਫੁਲ ਰਿਹਾ ਹੈ ਇਹ ਨਹੀਂ ਕਿ ਇਸ ਦੀ ਜਾਣਕਾਰੀ ਥਾਣਾ ਮੁਖੀ ਨੂੰ ਨਹੀਂ ਹੈ ਓਹਨਾ ਨੂੰ ਸਬ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹ ਆਪਣੀਆਂ ਅਖਾਂ ਬੰਦ ਕਰੀ ਬੈਠੇ ਹਨ ਅਗਰ ਪੁਲਸ ਦੇ ਉਚ ਅਧਿਕਾਰੀ ਗੁਪਤ ਤਰੀਕੇ ਨਾਲ ਉਕਤ ਇਲਾਕਿਆਂ ਦਾ ਦੌਰਾ ਕਰਨ ਤਾਂ ਉਹਨਾਂ ਨੂੰ ਪਤਾ ਚਲੇਗਾ ਕਿ ਇਨ੍ਹਾਂ ਇਲਾਕਿਆਂ ’ਚ ਸਰੇਆਮ ਦਰਜਨਾਂ ਦੜੇ ਸੱਟੇ ਦੇ ਕਾਊਂਟਰ ਚਲਦੇ ਮਿਲਣਗੇ ਜਿਥੇ ਹਰ ਵੇਲੇ ਲਾਟਰੀ ਪਾਉਣ ਆਏ ਵੇਹਲੜ ਪ੍ਰਵਾਸੀ ਮਜਦੂਰਾਂ ਤੇ ਨਸ਼ੇੜੀ ਨੌਜਵਾਨਾਂ ਦਾ ਜਮਾਵੜਾ ਲੱਗਾ ਰਹਿੰਦਾ ਹੈ ਜੋ ਕਈ ਵਾਰੀ ਲਾਟਰੀ ਹਾਰਨ ਤੋਂ ਬਾਅਦ ਆਪਸ ਵਿਚ ਝਗੜ ਪੈਂਦੇ ਨੇ ਤੇ ਉਚੀ ਉਚੀ ਗਾਲ੍ਹਾਂ ਕਢਦੇ ਨੇ ਜਿਸ ਨਾਲ ਮੁਹਲੇ ਦੇ ਲੋਕਾਂ ਤੇ ਬੁਰਾ ਅਸਰ ਪੈਂਦਾ ਹੈ ਤੇ ਉਥੇ ਹੇ ਉਸ ਰਸਤੇ ਤੋਂ ਕੋਈ ਵੀ ਬਹੁ ਬੇਟੀ ਨਹੀਂ ਨਿਕਲ ਸਕਦੀ ਗਲ ਏਥੇ ਹੀ ਖ਼ਤਮ ਨਹੀਂ ਹੁੰਦੀ ਇਹਨਾਂ ਲਾਟਰੀ ਕਾਊਂਟਰਾਂ ਤੇ ਜ਼ਿਆਦਾ ਤਰ ਨਸ਼ੇੜੀ ਨੌਜਵਾਨ ਲਾਟਰੀ ਹਾਰਨ ਤੋਂ ਬਾਅਦ ਇਲਾਕੇ ਚ ਚੋਰੀ ਝਪਟ ਮਾਰੀ ਤੋਂ ਇਲਾਵਾ ਹੋਰ ਅਪਰਾਧਿਕ ਕਿਸਮ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਸੂਤਰਾਂ ਅਨੁਸਾਰ ਇਲਾਕਾ ਪਤਾ ਚਲਿਆ ਹੈ ਕਿ ਇਲਾਕਾ ਨਿਵਾਸੈ ਕਈ ਵਾਰ ਇਹਨਾਂ ਲਾਟਰੀ ਮਾਫੀਆ ਦੇ ਖਿਲਾਫ ਥਾਣਾ ਪੁਲਿਸ ਨੂੰ ਸ਼ਿਕਾਇਤ ਦੇ ਚੁਕੇ ਹਨ ਪਰੰਤੂ ਲਾਟਰੀ ਮਾਫੀਆ ਦੀ ਪੁਲਸ ਨਾਲ ਮਿਲੀਭੁਗਤ ਹੋਣ ਦੇ ਚਲਦੇ ਥਾਣਾ ਪੁਲਸ ਇਹਨਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਦੀ ਅਗਰ ਮਨ ਲਵੋ ਕੋਈ ਵੀ ਇਲਾਕਾ ਨਿਵਾਸੀ ਇਹਨਾਂ ਖਿਲਾਫ ਸ਼ਿਕਾਇਤ ਕਰਨ ਦੀ ਹਿਮਤ ਕਰਦਾ ਹੈ ਤਾਂ ਇਹ ਲਾਟਰੀ ਮਾਫੀਆ ਉਕਤ ਸ਼ਿਕਾਇਤ ਕਰਤਾ ਨੂੰ ਆਪਣੇ ਰਖੇ ਗੁੰਡਿਆਂ ਤੋਂ ਕੁਟਵਾ ਦਿੰਦੇ ਹਨ ਅਤੇ ਪੁਲਸ ਨਾਲ ਮਿਲੀਭੁਗਤ ਕਰਕੇ ਸ਼ਿਕਾਇਤ ਕਰਤਾ ਤੇ ਝੂਠਾ ਕੇਸ ਪਵਾ ਦਿੰਦੇ ਹਨ ਜਿਸ ਦੇ ਚਲਦੇ ਕੋਈ ਵੀ ਇਲਾਕਾ ਨਿਵਾਸੀ ਇਹਨਾਂ ਲਾਟਰੀ ਮਾਫੀਆ ਖਿਲਾਫ ਸ਼ਿਕਾਇਤ ਦੇਣ ਤੋਂ ਡਰਦਾ ਹੈ ਸੂਤਰਾਂ ਅਨੁਸਾਰ ਪਤਾ ਚਲਿਆ ਹੈ ਕਿ ਇਲਾਕੇ ਚ ਕੁਜ ਲਾਟਰੀ ਮਾਫੀਆ ਖੁਲ ਕੇ ਕਹਿੰਦੇ ਹਨ ਕਿ ਓਹਨਾ ਦਾ ਮਹੀਨਾ ਥਾਣਾ ਮੁਖੀ ਅਤੇ ਸੀ ਆਈ ਏ 1, ਤੇ 2 ਨੂੰ ਜਾਂਦਾ ਹੈ ਜਿਸਦੇ ਚਲਦੇ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਅਗਰ ਮਨ ਲਵੋ ਕਿਸੇ ਉਚ ਅਧਿਕਾਰੀ ਨੇ ਓਹਨਾ ਦੇ ਇਲਾਕੇ ਵਿਚ ਰੇਡ ਕਰਨ ਆਉਣਾ ਹੁੰਦਾ ਹੈ ਤਾਂ ਥਾਣਾ ਪੁਲਸ ਪਹਿਲਾ ਤੋਂ ਹੀ ਲਾਟਰੀ ਮਾਫੀਆ ਨੂੰ ਫੋਨ ਕਰਕੇ ਅਧਿਕਾਰੀਆਂ ਦੇ ਆਉਣ ਦੀ ਖ਼ਬਰ ਦੇ ਦਿੰਦੀ ਹੈ ਅਤੇ ਲਾਟਰੀ ਮਾਫੀਆ ਕੁਜ ਸਮੇ ਲਈ ਆਪਣੀਆਂ ਦੁਕਾਨਾਂ ਬੰਦ ਕਰ ਲੈਂਦੇ ਹਨ ਤੇ ਅਧਿਕਾਰੀਆਂ ਦੇ ਜਾਵਣ ਤੋਂ ਬਾਅਦ ਫਿਰ ਤੋਂ ਆਪਣੀਆਂ ਦੁਕਾਨਾਂ ਖੋਲ ਲੈਂਦੇ ਨੇ ਜਿਸਦੇ ਚਲਦੇ ਲਾਟਰੀ ਮਾਫੀਆ ਦੇ ਹੌਸਲੇ ਬੁਲੰਦ ਹਨ ਅਤੇ ਉਹ ਲਾਟਰੀ ਦੇ ਕਾਊਂਟਰ ਬੇਧੜਕ ਹੋ ਕੇ ਚਲਾ ਰਹੇ ਹਨ
ਕਿਥੇ ਗਈਆਂ ਸੀ ਆਈ 1, ਤੇ 2 ,ਦੀਆ ਟੀਮਾਂ- ਸੂਤਰਾਂ ਅਨੁਸਾਰ ਇਕ ਤਰਫ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿਲ ਦਾਵਾ ਕਰਦੇ ਹਨ ਕਿ ਸ਼ਹਿਰ ਵਿਚ ਗੈਰ ਕਾਨੂੰਨੀ ਕਮਾ ਦੀ ਨਕੇਲ ਕਸਣ ਵਾਸਤੇ ਉਹਨਾਂ ਨੇ ਸੀ ਆਈ 1,ਤੇ 2, ਦੀਆ ਟੀਮਾਂ ਤੈਨਾਤ ਕੀਤੀਆਂ ਹੋਈਆਂ ਹਨ ਦੂਜੇ ਪਾਸੇ ਸਰੇਆਮ ਲਾਟਰੀਆ ਦੇ ਕਾਊਂਟਰ ਚਲਦੇ ਦੇਖ ਇਹਨਾਂ ਟੀਮਾਂ ਦੀ ਕਾਰਵਾਈ ਵੀ ਸ਼ਕ ਦੇ ਘੇਰੇ ਚ ਆ ਗਈਆਂ ਹਨ
ਸਿਆਸੀ ਨੇਤਾ ਦੇ ਅਸ਼ੀਰਵਾਦ ਨਾਲ ਚਲ ਰਹੇ ਨੇ ਕਾਊਂਟਰ- ਸੂਤਰਾਂ ਅਨੁਸਾਰ ਪਤਾ ਚਲਿਆ ਹੈ ਥਾਣਾ ਮੋਤੀ ਨਗਰ ਦੇ ਇਲਾਕੇ 100 ਫੁਟਾ ਰੋਡ ਸ਼ਹੀਦ ਭਗਤ ਸਿੰਘ ਕਾਲੋਨੀ ਵਿਖੇ ਜੋ ਦੜੇ ਸਟੇ ਦੇ ਦਰਜਨਾਂ ਕਾਊਂਟਰ ਚਲ ਰਹੇ ਨੇ ਉਹ ਸਿਆਸੀ ਨੇਤਾ ਦੇ ਅਸ਼ੀਰਵਾਦ ਨਾਲ ਚਲ ਰਹੇ ਹਨ ਜੋ ਕਿ ਹਰ ਮਹੀਨੇ ਇਹਨਾਂ ਕਾਊਂਟਰਾਂ ਤੋਂ ਮਹੀਨਾ ਵਸੂਲੀ ਕਰਦਾ ਹੈ ਤੇ ਥਾਣਾ ਪੁਲਸ ਨੂੰ ਪਹੁੰਚਾਂਦਾ ਹੈ ਜਿਸਦੇ ਚਲਦੇ ਥਾਣਾ ਪੁਲਸ ਇਹਨਾਂ ਦੜੇ ਸਟੇ ਦੇ ਕਾਊਂਟਰਾਂ ਵਲ ਮੂੰਹ ਨਹੀਂ ਕਰਦੀ ਤੇ ਕਾਊਂਟਰ ਸੰਚਾਲਕ ਬੇਧੜਕ ਹੋ ਕੇ ਕਾਊਂਟਰ ਚਲਾ ਰਹੇ ਹਨ।
ਹਿੰਦੂ ਸੰਗਠਨ ਨੇ ਦਿਤੀ ਪੁਲਸ ਕਮਿਸ਼ਨਰ ਨੂੰ ਦੜੇ ਸਟੇ ਦੇ ਕਾਊਂਟਰਾਂ ਖਿਲਾਫ ਸ਼ਿਕਾਇਤ- ਥਾਣਾ 7 ਦੇ ਇਲਾਕੇ ਈ ਡਬਲਯੂ ਐਸ ਕਾਲੋਨੀ, ਤਾਜਪੁਰ ਰੋਡ, ਭਾਮਿਆ ਰੋਡ, ਤੇ ਚਲ ਰਹੇ ਦਰਜਨਾਂ ਦੜੇ ਸਟੇ ਦੇ ਕਾਊਂਟਰ ਬੰਦ ਕਰਵਾਉਣ ਨੂੰ ਲੈ ਕੇ ਹਿੰਦੂ ਤਖਤ ਦੇ ਜਿਲਾਂ ਪ੍ਰਮੁਖ ਪ੍ਰਚਾਰਕ ਸ਼ਿਵਮ ਕੁਮਾਰ ਨੇ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿਲ ਨੂੰ ਸ਼ਿਕਾਇਤ ਦਿਤੀ ਹੈ ਸ਼ਿਕਾਇਤ ਵਿਚ ਉਹਨਾਂ ਨੇ ਦੋਸ਼ ਲਾਇਆ ਕਿ ਹੈ ਕਿ ਇਹਨਾਂ ਇਲਾਕਿਆਂ ਵਿਚ ਦਰਜਨਾਂ ਦੜੇ ਸਟੇ ਦੇ ਕਾਊਂਟਰ ਚਲਣ ਨਾਲ ਪ੍ਰਵਾਸੀ ਗਰੀਬ ਮਜਦੂਰ ਇਹਨਾਂ ਕਾਊਂਟਰਾਂ ਤੇ ਸਾਰੇ ਦਿਨ ਦੀ ਖੂਨ ਪਸੀਨੇ ਦੀ ਕਮਾਈ ਖ਼ਤਮ ਕਰ ਦਿੰਦੇ ਹਨ ਤੇ ਘਰ ਆ ਕੇ ਜੇਬਂ ਖਾਲੀ ਹੋਣ ਕਾਰਨ ਆਪਣੇ ਘਰਦਿਆਂ ਨਾਲ ਝਗੜਦੇ ਹਨ ਉਹਨਾਂ ਕਿਹਾ ਕਿ ਇਹਨਾਂ ਦੜੇ ਸਟੇ ਦੇ ਕਾਊਂਟਰਾਂ ਤੇ ਲਾਟਰੀ ਪਾਉਣ ਆਏ ਨਸ਼ੇੜੀ ਨੌਜਵਾਨ ਲਾਟਰੀ ਹਾਰਨ ਤੋਂ ਬਾਅਦ ਉਚੀ ਉਚੀ ਗਾਲਾਂ ਕਢਦੇ ਹਨ ਤੇ ਇਲਾਕੇ ਲੁਟ ਖੋ ਦੀਆ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਹਨ ਜਿਸ ਨਾਲ ਰਿਹਾਇਸ਼ੀ ਲੋਕਾਂ ਤੇ ਬੁਰਾ ਅਸਰ ਪੈਂਦਾ ਹੈ ਤੇ ਉਹ ਇਹਨਾਂ ਤੋਂ ਪਰੇਸ਼ਾਨ ਹਨ ਸ਼ਿਵਮ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਇਲਾਕਿਆਂ ਚ ਚਲ ਰਹੇ ਦੜੇ ਸਟੇ ਦੇ ਦਰਜਨਾਂ ਕਾਊਂਟਰਾਂ ਤੇ ਠਲ ਪਾਈ ਜਾਵੇ ਤਾਂ ਜੋ ਵਧ ਰਿਹਾ ਕ੍ਰਾਈਮ ਗ੍ਰਾਫ ਘਟ ਸਕੇ ਇਸ ਮੌਕੇ ਇਸ ਮੌਕੇ ਹਲਕਾ ਸਾਹਨੇਵਾਲ ਇੰਚਾਰਜ ਮਨਮੋਹਨ ਭਾਮਿਆ ਸਰਵੇਸ਼ ਪਾਂਡੇ ਮੌਜੂਦ ਸਨ।