ਅੰਮ੍ਰਿਤਸਰ, 2 ਅਪ੍ਰੈਲ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਅਰੁਣ ਜੇਤਲੀ ਵਿਚਕਾਰ ਟੱਕਰ ਫਸਵੀਂ ਹੋਣ ਕਾਰਨ ਜਿਥੇ ਅਕਾਲੀ ਭਾਜਪਾਈਆਂ ਨੂੰ ਹੱਥਾਂ ਪੈਰਾਂ ਦੀ ਪਈ ਹੈ ਉਥੇ ਹੁਣ ਜੇਤਲੀ ਦੀ ਮਦਦ ਤੇ ਉਸਦਾ ਪਰਿਵਾਰ ਵੀ ਮੈਦਾਨ ਵਿੱਚ ਉਤਰ ਆਇਆ ਹੈ। ਇਹ ਸੀਟ ਅਕਾਲੀ ਦਲ ਤੇ ਕੈਪਟਨ ਵਿਚਕਾਰ ਵਕਾਰ ਦਾ ਸੁਆਲ ਬਣ ਗਈ ਹੈ। ਦੋਹਾਂ ਲਈ ਕਰੋ ਜਾਂ ਮਰੋ ਦਾ ਸਵਾਲ ਪੈਦਾ ਹੋ ਗਿਆ ਹੈ। ਕੈਪਟਨ ਅਮਰਿੰਦਰ ਵਲੋਂ ਪੰਥਕ ਮੁੱਦੇ ਛੇੜਕੇ ਅਕਾਲੀ ਦਲ ਨੂੰ ਵਖਤ ਪਾਇਆ ਹੋਇਆ ਹੈ।ਅਕਾਲੀ ਦਲ ਵਲੋਂ ਜੇਤਲੀ ਨੂੰ ਸੁੱਕੀ ਰਮਾਲੀ ਲੈ ਜਾਣ ਦੇ ਵਿਖਾਏ ਗਏ ਖਾਬ ਹੁਣ ਟੱਕਰ ਵਿੱਚ ਬਦਲ ਗਏ ਹਨ। ਕੈਪਟਨ ਦੇ ਆਉਣ ਨਾਲ ਹਾਲਾਤ ਬਦਲ ਗਏ ਹਨ। ਅਕਾਲੀ ਦਲ ਹਰ ਹੀਲੇ ਜੇਤਲੀ ਨੂੰ ਇਥੋਂ ਜਿ¤ਤਾਉਣਾ ਚਾਹੁੰਦਾ ਹੈ, ਕਿਉਂਕਿ ਇਹ ਜਿ¤ਤ ਸੰਭਵ ਨਾ ਹੋਣ ਦੇ ਕਾਰਨ ਅਕਾਲੀ ਦਲ ਦੇ ਭਾਜਪਾ ਹਾਈ ਕਮਾਨ ਨਾਲ ਰਿਸ਼ਤੇ ਉ¤ਖੜ ਸਕਦੇ ਹਨ, ਜੋ ਭਾਜਪਾ
ਦੀ ਅਗਵਾਈ ‘ਚ ਅਗਾਮੀ ਸਰਕਾਰ ‘ਚ ਪ੍ਰਮੁ¤ਖ ਧਿਰ ਬਣਨ ਦੇ ਸੁਪਨੇ ਵੇਖ ਰਹੇ ਅਕਾਲੀ ਨੇਤਾ ਕਦੇ ਨਹੀਂ ਚਾਹੁੰਣਗੇ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਲਈ ਇਹ ਚੋਣ ਉਨ੍ਹਾਂ ਦਾ ਭਵਿ¤ਖ ਤੈਅ ਕਰੇਗੀ। ਭਾਂਵੇਂ ਕੇ ਕੈਪਟਨ ਅਮਰਿੰਦਰ ਸੂਬਾ ਕਾਂਗਰਸ ਦੇ ਪ੍ਰਧਾਨ ਨਹੀਂ ਹਨ ਪਰ ਫਿਰ ਵੀ ਅੱਜ ਸੂਬਾ ਕਾਂਗਰਸ ਵਿੱਚ ਵੱਡਾ ਆਧਾਰ ਰੱਖਦੇ ਹਨ। ਕੈਪਟਨ ਜੇਕਰ ਚੋਣ ਜਿ¤ਤ ਗਏ ਤਾਂ 2017 ਦੀ ਚੋਣ ਤੇ ਸਿੱਧਾ ਅਸਰ ਪਵੇਗਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਹੋਰ ਤਕੜੇ ਹੋ ਕੇ ਅੱਗੇ ਆਉਣਗੇ। ਪਰ ਜੇਕਰ ਉਹ ਹਾਰ ਗਏ ਤਾਂ ਸੂਬਾ ਸਿਆਸਤ ‘ਚ ਉਨ੍ਹਾਂ ਦਾ ਵਜੂਦ ਖਤਰੇ ਵਿੱਚ ਪੈ ਸਕਦਾ ਹੈ। ਕੈਪਟਨ ਲਈ ਵੀ ਇਹ ਚੋਣ ਕਰੋ ਜਾਂ ਮਰੋ ਦਾ ਸਵਾਲ ਬਣੀ ਹੋਈ ਹੈ।
ਕੈਪਟਨ ਅਮਰਿੰਦਰ ਵਲੋ ਲੋਕਾਂ ਦੀ ਨਬਜ਼ ਪਹਿਚਾਣ ਕੇ ਅਕਾਲੀ ਦਲ ਤੇ ਭਾਜਪਾ ਤੇ ਕੀਤੇ ਜਾ ਹਮਲਿਆਂ ਨੇ ਅਕਾਲੀ ਭਾਜਪਾਈਆਂ ਨੂੰ ਚੱਕਰਾਂ ਵਿੱਚ ਪਾਇਆ ਹੈ। ਕੈਪਟਨ ਵ¤ਲੋਂ ਸਰਕਾਰ ਵਿਰੋਧੀ ਤੇ ਪੰਥਕ ਮੁੱਦਿਆਂ ਨੂੰ ਆਪਣੀ ਤਾਕਤ ਬਣਾਇਆ ਜਾ ਰਿਹਾ ਹੈ। ਕੈਪਟਨ ਨੇ ਸਭ ਤੋਂ ਪਹਿਲਾਂ ਸਿ¤ਖ ਪ¤ਤਾ ਖੇਡਦਿਆਂ ‘ਸਾਕਾ ਨੀਲਾ ਤਾਰਾ‘ ਮੁ¤ਦੇ ਨੂੰ ਸਰਗਰਮ ਕਰ ਦਿ¤ਤਾ ਹੈ, ਜਿਸ ਨਾਲ ਉਹ ਅਕਾਲੀਆਂ ਦਾ ਮੁ¤ਦਾ ਖੋਹਣ ‘ਚ ਸਫ਼ਲ ਹੁੰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਵਲੋਂ ਨਸ਼ਿਆਂ ਦੇ ਕਾਰੋਬਾਰ ਕਰਲ ਵਾਲਿਆਂ, ਸੂਬਾਈ ਟੈਕਸ, ਰੇਤ ਬਜਰੀ, ਕਿਸਾਨਾਂ ‘ਤੇ ਲਾਠੀਚਾਰਜ ਅਤੇ ਵਿਕਾਸ ਕੰਮਾ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਅਕਾਲੀ ਦਲ ਵਲੋਂ ਹਮੇਸ਼ਾ ਹੀ ਚੋਣਾਂ ਸਮੇਂ ਕਾਂਗਰਸ ਤੇ ਪੰਥਕ ਮੁੱਦਿਆਂ ਨੂੰ ਲੈ ਕੇ ਵਾਰ ਕੀਤੇ ਜਾਂਦੇ ਰਹੇ ਹਨ ਅਤੇ ਸਾਕਾ ਨੀਲਾ ਤਾਰਾ ਤੇ 84 ਸਿੱਖ ਦੰਗਿਆਂ ਦਾ ਮਾਮਲਾ ਖੂਬ ਭਖਾਇਆ ਜਾਂਦਾ ਰਿਹਾ ਹੇ ਅਤੇ ਇਹ ਪਹਿਲੀਵਾਰ ਹੈ ਕਿ ਅਕਾਲੀ ਦਲ ਨੂੰ ਇਹਨਾਂ ਮੁੱਦਿਆਂ ਨੂੰ ਲੈ ਕੇ ਹਮਲਾਵਾਰ ਨੀਤੀ ਦੀ ਥਾਂ ਬਚਾ ਕਰਨ ਲਈ ਜੱਦੋ ਜ਼ਹਿਦ ਕਰਨੀ ਪੈ ਰਹੀ ਹੈ। ਕੈਪਟਨ ਵਲੋਂ ਇਹਨਾਂ ਮੁੱਦਿਆਂ ਦੇ ਨਾਲ ਨਾਲ ਭਾਜਪਾ ਦੇ ਸਾਂਸਦ ਨਵਜੋਤ ਸਿੱਧੂ ਨਾਲ ਪਾਰਟੀ ਵਲੋਂ ਕੀਤੇ ਵਤੀਰੇ ਸਬੰਧੀ ਵੀ ਲੋਕਾਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ। ਅਕਾਲੀਆਂ ਨੂੰ ਖੁਸ਼ ਰੱਖਣ ਲਈ ਸਿੱਧੂ ਨੂੰ ਨਜ਼ਰ ਅੰਦਾਜ਼ ਕਰਨਾ ਹੁਣ ਜੇਤਲੀ ਨੂੰ ਮਹਿੰਗਾ ਪੇੀਦਾ ਨਜ਼ਰ ਆ ਰਿਹਾ ਹੈ ਅਤੇ ਜੇਤਲੀ ਤੇ ਮੁੱਖ ਮੰਤਰੀ ਸ.ਬਾਦਲ ਵਲੋਂ ਸਿੱਧੂ ਦੀ ਵਿਰੋਧਤਾ ਕਰਨ ਦੀਆਂ ਗੱਲਾਂ ਤੋੀ ਪਾਸਾ ਵੱਅਿਆ ਜਾ ਰਿਹਾ ਹੈ। ਸ਼ਹਿਰੀ ਲੋਕਾ ਵਿੱਚ ਕੇਪਟਨ ਵਲੋਂ ਸਿੱਧੂ ਦੀ ਇਮਾਨਦਾਰੀ ਬਾਰੇ ਤੇ ਵਿਕਾਸ ਸਬੰਧੀ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਥੇ ਅਕਾਲੀ ਦਲ ਵਲੋਂ ਸ਼੍ਰੀ ਜੇਤਲੀ ਨੂੰ ਸੰਭਾਵੀ ਉ¤ਪ ਪ੍ਰਧਾਨ ਮੰਤਰੀ ਜਾਂ ਵਿ¤ਤ ਮੰਤਰੀ ਵਜੋਂ ਪੇਸ਼ ਕਰਕੇ ਪੰਜਾਬ ਅਤੇ ਵਿਸ਼ੇਸ਼ਕਰਕੇ ਅੰਮ੍ਰਿਤਸਰ ਲਈ ਭਵਿ¤ਖ ‘ਚ ‘ਖੁ¤ਲੇ ਗ¤ਫਿਆਂ‘ ਦੀ ਲਾਲਸਾ ਦੇ ਕੇ ਵੋਟਰਾਂ ਨੂੰ ਆਪਣੇ ਹ¤ਕ ‘ਚ ਭਰਮਾ ਰਹੇ ਹਨ,ਉਥੇ ਸਥਾਨਕ ਕਾਂਗਰਸੀ ਨੇਤਾਵਾਂ ਵ¤ਲੋਂ ਵੀ ਕੈਪਟਨ ਨੂੰ 2017 ਦਾ ਸੰਭਾਵੀ ਮੁ¤ਖ ਮੰਤਰੀ ਜ਼ਾਹਿਰ ਕਰਦਿਆਂ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਹੱਦੀ ਹਲਕਾ ਹੋਦ ਦੇ ਬਾਵਜੂਦ ਕਿਸੇ ਪਾਰਟੀ ਵਲੋਂ ਸਰਹੱਦੀ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਕੈਪਟਨ ਤੇ ਜੇਤਲੀ ਵਿਚਕਾਰ ਚੱਲੀ ਆ ਰਹੀ ਸ਼ਬਦੀ ਜੰਗ ਹੁਣ ਮਜੀਠੀਆ ਤੇ ਕੈਪਟਨ ਵਿਚਕਾਰ ਸ਼ੁਰੁ ਹੋ ਗਈ ਹੈ। ਮਜੀਠੀਏ ਵਲੋਂ ਹਾਲ ਹੀ ਵਿੱਚ ਕੀਤੀ ਗਈ ਬਿਆਨਬਾਜ਼ੀ ਕਾਰਨ ਮਾਮਲਾ ਗਰਮਾ ਗਿਆ ਹੈ। ਕੈਪਟਨ ਅਮਰਿੰਦਰ ਵਲੋਂ ਕੁਝ ਦਿਲ ਪਹਿਲਾਂ ਕਿਹਾ ਗਿਆ ਸੀ ਕਿ ਜੇਕਰ ਮਜੀਠੀਏ ਨੇ ਅੰਮ੍ਰਿਤਸਰ ਦੇ ਕਿਸੇ ਵੀ ਬੱਚੇ ਨੂੰ ਨੁਕਸਾਲ ਪਹੁੰਚਾਇਆ ਤਾਂ ਬੰਦਾ ਬਣਾ ਦੇਵਾਂਗਾ। ਇਸ ਤੇ ਪਲਟਵਾਂ ਵਾਰ ਕਰਦਿਆਂ ਮਜੀਠੀਆ ਨੇ ਰੈਲੀ ਵਿੱਚ ਕਿਹਾ ਕਿ ਕੈਪਟਨ ਹਮਾਇਤੀ ਕਾਂਗਰਸੀ ਆਗੂ ਤੇ ਵਿਧਾਇਕ ਮਜੀਠੇ ਵਿਚ ਚੋਣ ਪ੍ਰਚਾਰ ਕਰਨ ਲਈ ‘‘ਜੀ ਸਦਕੇ ਆਉਣ, ਅਸੀਂ ਉਨ੍ਹਾਂ ਦਾ ਸਤਿਕਾਰ ਵੀ ਕਰਾਂਗੇ ਅਤੇ ਰੋਟੀ ਵੀ ਖੁਆਵਾਂਗੇ ਪਰ ਜੇ ਕਿਸੇ ਨੇ ਕੋਈ ਪੰਗਾ ਲਿਆ ਤਾਂ ਧੌਣਾਂ ਵੀ ਨੱਪਾਂਗੇ । ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗ¤ਠਜੋੜ ਇਮਰਾਨ ਮਸੂਦ ਕਰਾਰ ਦਿ¤ਤਾ।
ਮੁਕਾਬਲਾ ਸਖਤ ਹੋਣ ਕਾਰਨ ਦੋਹਾਂ ਉਮੀਦਵਾਰਾਂ ਨੂੰ ਸਖਤ ਮਿਹਨਤ ਕਰਨੀ ਪਵੇਗੀ। ਜੇਤਲੀ ਦੇ ਪਰਿਵਾਰਕ ਮੈਂਬਰਾਂ ਪਤਲੀ ਤੇ ਬੇਟੀ ਵਲੋਂ ਲੋਕਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ। ਲੋਕਾਂ ਵਿੱਚ ਇਹ ਚਰਚਾ ਹੈ ਕਿ ਅਕਾਲੀ ਦਲ ਵਲੋਂ ਜੇਤਲੀ ਨੂੰ ਇਹ ਕਿਹਾ ਗਿਆ ਸੀ ਕਿ ਉਹ ਸਿਰਫ ਕਾਗਜ਼ ਭਰਨ ਹੀ ਆਉਣ ਤੇ ਸੀਟ ਜਿੱਤਕੇ ਉਹਨਾ ਦੀ ਝੋਲੀ ਵਿੱਚ ਪਾ ਦੇਣਗੇ ਪਰ ਕੈਪਟਨ ਦੇ ਆਉਣ ਨਾਲ ਸ਼੍ਰੀ ਜੇਤਲੀ ਨੇ ਤਾਂ ਅੰਮ੍ਰਿਤਸਰ ਡੇਰੇ ਲਾਏ ਹੀ ਹਨ ਪਰਿਵਾਰ ਨੂੰ ਵੀ ਆਉਣਾ ਪਿਆ ਹੈ।