ਬਠਿੰਡਾ, 2 ਅਪ੍ਰੈਲ (ਜਸਵੰਤ ਮਾਨ, ਰਾਕੇਸ਼ ਗੋਇਲ)-ਆਮ ਆਦਮੀ ਪਾਰਟੀ ਮੌੜ ਮੰਡੀ ਮੀਟਿੰਗ ਹੋਈ ਜਿਸ ਵਿੱਚ ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸ੍ਰੀ ਪਰਗਟ ਸਿੰਘ (ਕਨਵੀਅਰ) ਵੱਲੋਂ ਪਾਰਟੀ ਦੀਆਂ ਨੀਤੀਆਂ ਜਨ-ਜਨ ਤੱਕ ਪਹੁੰਚਾਉਣ ’ਤੇ ਜ਼ੋਰ ਦਿੱਤਾ ਗਿਆ। ਪਿੰਡਾਂ ਵਿੱਚ ਪਾਰਟੀ ਦੀ ਲਹਿਰ ਵੇਖ ਕੇ ਵਰਕਰਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਕਰਕੇ ਇਸ ਮੀਟਿੰਗ ਵਿੱਚ ਵੱਧ ਤੋਂ ਵੱਧ ਪਾਰਟੀ ਵਰਕਰਾਂ ਨੇ ਹਿੱਸਾ ਲਿਆ ਅਤੇ ਸ੍ਰੀ ਪਰਗਟ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਗਿਆ ਕਿ ਅਜੇ ਸਾਡੀ ਪਾਰਟੀ ਨੇ ਉਮੀਦਵਾਰ ਘੋਸ਼ਿਤ ਹੋ ਗਿਆ ਤਾਂ ਸਾਡੀ ਪਾਰਟੀ ਸਭ ਉਮੀਦਵਾਰਾਂ ਨੂੰ ਇੱਕ ਲੱਖ ਤੋਂ ਵੱਧ ਦੇ ਵੋਟਾਂ ਦੇ ਫਰਕ ਨਾਲ ਹਰਾਏਗੀ। ਬਾਅਦ ਵਿੱਚ ਹੇਠ ਲਿਖੇ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਪਰਗਟ ਸਿੰਘ (ਕਨਵੀਅਰ), ਪਰਵਿੰਦਰ ਸ਼ਰਮਾ (ਜਨਰਲ ਸਕੱਤਰ), ਜਗਰੂਪ ਸਿੰਘ ਖਜ਼ਾਨਚੀ,
ਸਕੱਤਰ ਜੋਗਿੰਦਰ ਪਾਲ, ਮੈਂਬਰ ਲੀਲਾ ਸਿੰਘ ਕੁੱਬੇ, ਰਾਮ ਚੰਦ ਜੋਧਪੁਰ ਪਾਖਰ, ਸੁਖਜੀਤ ਰਾਏ ਖਾਨਾ, ਜਗਤਾਰ ਸਿੰਘ ਪਿਥੋ, ਅਮਨਦੀਪ ਸਿੰਘ ਭੈਣੀ ਚੂਹੜ, ਬੰਤਾ ਸਿੰਘ ਘੁੰਮਣ ਕਲਾਂ, ਮੁਹੰਮਦ ਸੈਫੀ, ਗੁਰਪ੍ਰੀਤ ਮੌੜ ਕਲਾਂ, ਗੁਰਪ੍ਰੀਤ ਸਿੰਘ, ਸੁਖਪਾਲ ਸਿੰਘ ਮੌੜ, ਹਰਦੇਵ ਸਿੰਘ ਮੌੜ, ਅਕੈਵਾ ਫੌਜੀ ਪੀਰਕੋਟ, ਕੁਲਦੀਪ ਬੰਘੇਹਰ, ਗੁਰਮੀਤ ਸਿੰਘ ਰਾਮਗੜ੍ਹ, ਲਾਲੀ ਕੁੱਬੇ, ਮੱਖਣ ਖਾਨ ਮੌੜ ਕਲਾਂ, ਸੁਭਾਸ਼ ਚੰਦ, ਹੁਕਮ ਚੰਦ, ਨਿਰੰਜਣ ਲੂਗਰੀਆ ਮਹਿੰਦਰ ਟੇਲਮਾਸਟਰ, ਖੇਤ ਰਾਮ ਸਿੰਗਲਾ, ਬਲਦੇਵ ਸਿੰਗ, ਗੁਰਤੇਜ ਸਿੰਘ, ਅਮਰਿੰਦਰ ਸਿੰਘ ਰਾਜੂ, ਗੁਰਦੀਪ ਸਿੰਘ, ਮੱਘਰ ਸਿੰਘ ਚੌਕੇ, ਗੁਰਪਿਆਰ ਸਿੰਘ ਗੋਰਾ, ਗੁਰਮੀਤ ਸੀਗੋ, ਲਾਲ ਰਾਏਪੁਰ, ਵਿਸਾਖਾ ਸਿੰਘ ਹਾਜ਼ਰ ਸਨ।