ਫਰੀਦਕੋਟ, 2 ਅਪ੍ਰੈਲ (ਸੁਨੀਲ ਸਿੰਘ ਕਪੂਰ ਚਮਚੜਿੱਕ)-ਸਾਡੇ ਗੁਰੂ ਸਾਹਿਬਾਨਾਂ ਨੇ ਪਵਿੱਤਰ ਸਰੋਵਰ ਇਸ ਲਈ ਬਨਾਏ ਕਿ ਕੋਈ ਵੀ ਰੋਗੀ ਸਰੋਵਰ ਸਾਹਿਬ ਵਿਚ ਇਸ਼ਨਾਨ ਕਰਨ ਤਾਂ ਉਨ•ਾਂ ਦੇ ਰੋਗ ਠੀਕ ਹੁੰਦੇ ਹਨ, ਜੇਕਰ ਉਹ ਨਿਮਾਣਾ ਹੋ ਕੇ ਗੁਰੂ ਗੰ੍ਰਥ ਸਾਹਿਬ ਜੀ ਤੋਂ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਸਿੱਖੀ ਵੀ ਮੰਗੇ ਤਾਂ ਵਾਹਿਗੁਰੂ ਸਿਮਰਨ ਨਾਲ ਰੋਗੀ ਦੇ ਸਰਬ ਰੋਗਾਂ ਦੀ ਚੜ•ਦੀਕਲਾ ਹੁੰਦੀ ਹੈ, ਇਸ ਦੀ ਮਿਸਾਲ ਕੋਹੜੀ ਦਾ ਰੋਗ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦੁਖ ਭੰਜਨੀ ਬੇਰੀ ਵਿਚ ਇਸ਼ਨਾਨ ਕਰਕੇ ਦੂਰ ਹੋਇਆ, ਦੂਜਾ ਗੁਰਦੁਆਰਾ ਸਾਹਿਬਾਂ ਵਿਚ ਸਰੋਵਰ ਬਨਾਏ ਇਸ ਲਈ ਗਏ ਹਨ ਕਿ ਇੱਕ ਤਾਂ 24 ਘੰਟੇ ਗੁਰਬਾਣੀ ਦਾ ਸਿਮਰਨ ਪਵਿੱਤਰ ਜਲ ਸਦਾ ਹੀ ਸਰਵਨ ਕਰਦਾ ਰਹਿੰਦਾ ਹੈ ਤੇ ਇਹ ਜਲ ਸਦਾ ਹੀ ਅੰਮ੍ਰਿ
ਤ ਬਣਦਾ ਰਹਿੰਦਾ ਹੈ, ਸਰੋਵਰ ਸਾਹਿਬ ਦਾ ਅੰਮ੍ਰਿਤ ਜਲ ਜਿਸ ਨੂੰ ਦਵਾਈ ਦੇ ਰੂਪ ਤੇ ਅਸ਼ੀਰਵਾਦ ਦੇ ਰੂਪ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਬੋਤਲਾਂ, ਕੈਨੀਆਂ ਵਿਚ ਲੈ ਕੇ ਜਾਂਦੀਆਂ ਹਨ ਤਾਂ ਕਿ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਸੰਗਤਾਂ ਇਸ ਅੰਮ੍ਰਿਤ ਜਲ ਨੂੰ ਪੀਂਦੀਆਂ ਹਨ ਤੇ ਘਰਾਂ ਵਿਚ ਵੀ ਇਸ ਅੰਮ੍ਰਿਤ ਦਾ ਛਿੱਟਾ ਦਿੰਦੀਆਂ ਹਨ ਤਾਂ ਪੀੜ•ਤ ਰੋਗੀ ਠੀਕ ਹੁੰਦੇ ਹਨ ਕੋਈ ਵੀ ਓਪਰੀ ਚੀਜ਼ ਇਸ ਅੰਮ੍ਰਿਤ ਦੇ ਨੇੜੇ ਨਹੀਂ ਆਉਂਦੀ ਦੀ ਮਿਸਾਲ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ। ਇਕੱਤਰ ਜਾਣਕਾਰੀ ਮੁਤਾਬਿਕ ਮਿਸ਼ਨ ਬੇਬੇ ਨਾਨਕੀ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਮਾਤਾ ਗੁਜਰੀ ਜੀ ਖਾਲਸਾ ਮਿਸ਼ਨਜ਼ ਆਫ ਗਰੁੱਪ ਦੇ ਚੇਅਰਮੈਨ ਬਾਬਾ ਜਰਨੈਲ ਸਿੰਘ ਖਾਲਸਾ ਮੋਬਾ: 97810-47013 ਤੇ ਸੁਨੀਲ ਸਿੰਘ ਕਪੂਰ ਚਮਚੜਿੱਕ ਪ੍ਰਧਾਨ ਮੋਬਾ: 98153-75445 ਨੇ ਦੁੱਖ ਜ਼ਾਹਿਰ ਕੀਤਾ ਕਿ ਉਹ ਪਵਿੱਤਰ ਸਰੋਵਰਾਂ ਵਿਚ ਅੱਜਕੱਲ• ਕਰੀਬ-ਕਰੀਬ ਇਹ ਅੰਮ੍ਰਿਤ ਜਲ ਏਨਾਂ ਗੰਧਲਾ ਹੋ ਚੁੱਕਾ ਹੈ, ਜਾਲੇ ਏਨੇ ਹਨ ਕਿ ਬਿਆਨ ਨਹੀਂ ਹੁੰਦਾ, ਇਨ•ਾਂ ਸਰੋਵਰਾਂ ਵਿਚ ਬੇਤਹਾਸ਼ਾ ਗੰਦਗੀ ਵੀ ਵੇਖਣ ਨੂੰ ਮਿਲਦੀ ਹੈ ਪਰ ਗੁਰਦੁਆਰਿਆਂ ਦੇ ਇੰਚਾਰਜ, ਅਹੁਦੇਦਾਰ ਇਸ ਵੱਲ ਬਿਲਕੁੱਲ ਵੀ ਧਿਆਨ ਦੇਣ ਨਹੀਂ ਦਿੰਦੇ, ਕਈ ਥਾਵਾਂ ਤੇ ਇਹ ਵੀ ਦੇਖਿਆ ਗਿਆ ਹੈ ਕਿ ਲੋਕਾਂ ਨੇ ਇਨ•ਾਂ ਸਰੋਵਰਾਂ ਨੂੰ ਸਮੀਵਿੰਗ ਪੂਲ ਬਨਾ ਰੱਖਿਆ ਹੈ, ਛਾਲਾਂ ਮਾਰਦੇ, ਟੁਬਕੀਆਂ ਲਗਾਉਂਦੇ ਅੱਧਾ-ਅੱਧਾ ਘੰਟਾ ਤੈਰਾਕੀਆਂ ਲਗਾਉਂਦੇ ਤੇ ਮਨ ਆਈਆਂ ਕਰਦੇ ਆਮ ਹੀ ਦੇਖੇ ਜਾਂਦੇ ਹਨ ਇਹ ਗੁਰਮਰਿਆਦਾ ਦੀ ਖਿੱਲੀ ਉਧੇੜਦੇ ਹਨ ਜਿਨ•ਾਂ ਨੂੰ ਗੁਰੂ ਮਹਾਰਾਜ ਕਦੇ ਵੀ ਬਖਸ਼ਨਗੇ ਨਹੀਂ, ਉਨ•ਾਂ ਦੇ ਦੁੱਖ ਤਾਂ ਕੀ ਠੀਕ ਹੋਣੇ ਹਨ ਸਗੋਂ ਪਾਪ ਹੀ ਲੱਗੂ ਤੇ ਜਨਮਾਂ-ਜਨਮਾਂ ਦੇ ਰੋਗ ਵਿਜੋਗ ਆਧਿ ਵਿਆਧ ਉਪਾਧ ਦੁੱਖ ਸੰਤਾਪ ਲੱਗ ਜਾਂਦੇ ਹਨ ਤੇ ਕਈ ਕਈ ਜਨਮ ਪਛਤਾਉਣਾ ਪੈਂਦਾ ਹੈ, ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਕਈ ਨੰਗੇ ਸਿਰ ਹੀ ਨਹਾਉਂਦੇ ਹਨ ਤੇ ਫਰੈਂਚੀ ਕੱਟ ਅੰਡਰਵੀਅਰਾਂ ਪਾਈਆਂ ਹੁੰਦੀਆਂ ਹਨ ਜਿਹੜੀਆਂ ਗੁਰ-ਮਰਿਆਦਾ ਦੇ ਬਿਲਕੁੱਲ ਹੀ ਉਲਟ ਹਨ, ਜਿਥੇ ਸਭ ਦੀਆਂ ਧੀਆਂ ਭੈਣਾਂ ਪਰਿਕ੍ਰਮਾ ਕਰਦੀਆਂ ਹਨ ਤੇ ਸਾਧੂ ਸੰਤ ਗੁਰਮੁਖ ਪਿਆਰੇ ਦੇਵੀ ਦੇਵਤੇ ਪਰਕਰਮਾ ਕਰਦੇ ਹਨ ਉਥੇ ਅਜਿਹੇ ਲੋਕਾਂ ਨੂੰ ਕੀ ਸ਼ਰਮ ਮਹਿਸੂਸ ਨਹੀਂ ਹੁੰਦੀ ? ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਲੋਕ ਆਪਣੇ ਅੰਡਰਵੀਅਰ ਵਿਚੇ ਹੀ ਨਿਚੋੜ ਰਹੇ ਹੁੰਦੇ ਹਨ ਕੀ ਪ੍ਰਬੰਧਕਾਂ ਦਾ ਕੋਈ ਫਰਜ਼ ਨਹੀਂ ਬਣਦਾ, ਕੀ ਉਨ੍ਹਾਂ ਦਾ ਨਿੱਜੀ ਹੱਕ ਨਹੀਂ ਬਨਦਾ ਕਿ ਉਥੇ ਲਿਖ ਕੇ ਲਗਾਉਣ ਜਾਂ ਮੁਲਾਜ਼ਮਾਂ ਦੀ ਡਿਊਟੀ ਯਕੀਨੀ ਬਨਾਈ ਜਾਵੇ ਕਿਉਂ ਕਿ ਇਥੇ ਡਿਊਟੀ ਸਖਤ ਚਾਹੀਦੀ ਹੈ ਕਿ ਫਰੈਂਚੀ ਕੱਟ ਅੰਡਰਵੀਅਰ ਵਾਲਾ ਸਰੋਵਰ ਤੇ ਕਦੇ ਵੀ ਇਸ਼ਨਾਨ ਨਾ ਕਰੇ, ਕ੍ਰਿਪਾ ਕਰਕੇ ਸਰੋਵਰ ਪਰਕਰਮਾ ਦਾ ਸਤਿਕਾਰ ਵਧਾਇਆ ਜਾਵੇ ਤਾਂ ਕਿ ਸੰਗਤਾਂ ਵੀ ਇਸ ਗੱਲ ਨੂੰ ਸਵੀਕਾਰ ਕਰਨ, ਮਹਾਰਾਜ ਸਭ ਦਾ ਭਲਾ ਕਰਨਗੇ। ਸਮੂਹ ਗੁਰਦੁਆਰਿਆਂ ਦੇ ਇੰਚਾਰਜਾਂ ਅਹੁਦੇਦਾਰਾਂ ਨੂੰ ਇਹਨਾਂ ਸਰੋਵਰਾਂ ਦੀ ਸਫਾਈ ਨੂੰ ਤੁਰੰਤ ਲਾਗੂ ਕਰਵਾਇਆ ਜਾਵੇ ਕਿਉਂਕਿ ਲੋਕ ਆਪਣੀ ਸ਼ਰਧਾ ਮੁਤਾਬਿਕ ਸਰੋਵਰ ਸਾਹਿਬ ਦਾ ਅੰਮ੍ਰਿਤ ਜਲ ਘਰਾਂ ਨੂੰ ਲੈ ਕੇ ਜਾਂਦੇ ਹਨ ਤੇ ਇਸ ਜਲ ਦਾ ਕਲਰ ਹਰੇਵਾਈ ਜੈਸਾ ਹੁੰਦਾ ਹੈ ਅਤੇ ਬਦਬੂ ਮਾਰਦਾ ਹੈ ਇਨ•ਾਂ ਸਰੋਵਰਾਂ ਦੀ ਸਫਾਈ ਲਾਗੂ ਹੋਣੀ ਅਤਿ ਜ਼ਰੂਰੀ ਹੈ।
ਕੁੱਝ ਗ੍ਰੰਥੀ ਸਿੰਘਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਦੁਖੜੇ ਸੁਣੇ ਨਹੀ ਜਾਂਦੇ ਕਿ ਕੀ ਦੁਰਦਸ਼ਾ ਹੋ ਰਹੀ ਹੈ ਇਨ•ਾਂ ਗ੍ਰੰਥੀ ਸਿੰਘਾਂ ਦੀ ਜੋ ਗੁਰੂ ਸਾਹਿਬ ਦੇ ਵਜ਼ੀਰ ਹਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਪੜ•ਦੇ ਹਨ ਅੱਜ ਵੇਖੀਏ ਤਾਂ ਇਨ•ਾਂ ਦਾ ਅਹੁਦਾ ਤਾਂ ਜਿਸ ਤਰ•ਾਂ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਹੁੰਦੇ ਹਨ ਇਸ ਤਰ•ਾਂ ਦਾ ਹੈ ਪਰ ਇਨ•ਾਂ ਦੀ ਹਾਲਤ ਅੱਜ ਇਹ ਹੈ ਕਿ ਇਨ•ਾਂ ਦੇ ਪ੍ਰਵਾਰ ਗਰੀਬੀ ਕਾਰਣ ਰੁਲ ਰਹੇ ਹਨ, ਬੱਚੇ ਅਨਪੜ• ਰਹਿ ਰਹੇ ਹਨ ਤੇ ਜੀਵਨ ਬੜਾ ਔਖਾ ਬਿਤਾ ਰਹੇ ਹਨ।
ਅਗਰ ਵੇਖਿਆ ਜਾਵੇ ਤਾਂ ਜੋ ਸਕੂਲ ਦਾ ਅਧਿਆਪਕ ਹੈ ਉਸ ਦੀ ਤਨਖਾਹ ਕਰੀਬ 30-35 ਹਜ਼ਾਰ ਦੇ ਕਰੀਬ ਹੈ ਪਰ ਜੋ ਮੁਫਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਦਿਆ ਪੜ•ਾਉਂਦਾ ਹੈ ਉਸ ਦੀ ਤਨਖਾਹ ਸਿਰਫ 1500 ਰੂਪੈ ਉਹ ਵੀ ਕੁੱਝ ਗੁਰਦੁਆਰਿਆਂ ਦੀਆਂ ਉਸਨੂੰ ਰਸੀਦ ਬੁੱਕਾਂ ਫੜਾ ਦਿਤੀਆਂ ਜਾਂਦੀਆਂ ਹਨ ਕਿ 5-10 ਰੂਪੈ ਦੀਆਂ ਪਰਚੀਆਂ ਕੱਟੋ ਤੇ ਗਲੀ ਗਲੀ ਫਿਰਾ ਰਹੇ ਹੁੰਦੇ ਹਨ ਗੁਰੂ ਸਾਹਿਬ ਜੀ ਦੇ ਵਜ਼ੀਰ ?
ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਪੈਸੇ ਨਹੀਂ ਹਨ ਗੁਰੂ ਦੇ ਵਜ਼ੀਰਾਂ ਲਈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਗੰ੍ਰਥੀ ਸਿੰਘਾਂ ਨੂੰ ਜੋ ਸਰਟੀਫਿਕੇਟ ਦਿੰਦੀ ਹੈ ਉਨ੍ਹਾਂ ਦੇ ਅਧਾਰ ਤੇ ਅੱਜਕਲ• ਦੇ ਹਾਲਾਤ ਮੁਤਾਬਕ ਘੱਟੋ ਘੱਟ ਪਰ ਗ੍ਰੰਥੀ ਸਿੰਘ ਨੂੰ 5 ਹਜ਼ਾਰ ਰੂਪੈ ਪੱਕੇ ਤੌਰ ਤੇ ਬੋਨਸ ਦੇ ਰੂਪ ਵਿਚ ਹਰ ਮਹੀਨੇ ਦੇਵੇ ਤਾਂ ਕਿ ਸਰਟੀਫਾਈਡ ਗ੍ਰੰਥੀ ਸਿੰਘ ਆਪਣੇ ਪ੍ਰਵਾਰ ਦਾ ਪੇਟ ਪਾਲ ਸਕਣ। ਇਸ ਤੋਂ ਇਲਾਵਾ ਵੇਖਿਆ ਜਾਵੇ ਤਾਂ ਅੱਜਕਲ• ਲੋਕ ਘੱਟ ਹੀ ਗੁਰੂ ਸਾਹਿਬ ਜੀ ਦਾ ਬਾਣਾ ਪਾਉਂਦੇ ਹਨ ਪਰ ਕੁੱਝ ਉਸ ਰੱਬ ਨੂੰ ਸਮਰਪਿਤ ਨਿਹੰਗ ਸਿੰਘਾਂ ਜਥੇਬੰਦੀਆਂ ਦੇ ਸਿੰਘ ਜੋ ਫਰਲੇ ਵਾਲੀਆਂ ਫੌਜਾਂ ਹਨ ਜੋ ਉ¤ਚ ਸਿੱਖ ਧਰਮ ਦੇ ਅਹੁਦੇਦਾਰ ਹਨ ਉਹ ਰਿਕਸ਼ੇ, ਰੇਹੜੇ, ਭੰਗ ਦੇ ਅੱਡੇ ਚਲਾ ਰਹੇ ਹਨ ਅਤੇ ਬੀੜੀਆਂ ਸਿਗਰੇਟਾਂ ਜੋ ਸਿੱਖ ਧਰਮ ਵਿਚ ਬੱਜਰ ਕੁਰੈਹਤ ਹੈ ਦੇ ਭੰਗ ਪੀਤੇ ਭਾਂਡੇ ਮਾਂਝ ਰਹੇ ਹਨ ਇਹ ਕਿਸ ਚੀਜ਼ ਦਾ ਸੰਕੇਤ ਹੈ ਵਿਚਾਰ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਹ ਉਹ ਨਿਹੰਗ ਸਿੰਘ ਹਨ ਜਿਨ•ਾਂ ਦੇ ਪਰਵਾਰ ਦਾ ਗੁਜ਼ਾਰਾ ਨਹੀਂ ਚਲਦਾ ਉਹ ਆਪਣਾ ਰੋਟੀ ਦਾ ਸਾਧਨ ਕਰੀ ਲੋਕਾਂ ਦੇ ਭਾਂਡੇ ਤੱਕ ਮਾਂਝ ਰਹੇ ਹਨ ਤੇ ਆਪਣੇ ਪਰਵਾਰ ਦਾ ਪੇਟ ਪਾਲ ਰਹੇ ਹਨ ਤੇ ਕੁੱਝ ਪੁਲਿਸ ਵਾਲਿਆਂ ਨੇ ਤਾਂ ਇਨ•ਾਂ ਭੰਗ ਦੇ ਅੱਡਿਆਂ ਨੂੰ ਓਵਰ ਟਾਇਮ ਮੰਥਲੀ ਕੀ ਰੋਜ਼ਾਨਾ ਦੀ ਤਰ•ਾਂ 100 ਰੂਪੈ ਤੋਂ 500 ਰੂਪੈ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਲੈ ਰਹੇ ਹਨ। ਇਸ ਸਮੇਂ ਅੱਤ ਦੀ ਮਹਿੰਗਾਈ ਹੋਣ ਕਾਰਨ ਭੰਗ ਦਾ ਬਿਜਨਸ ਸਾਡੀ ਆਉਣ ਵਾਲੀ ਨੌਜਵਾਨ ਪੀੜ•ੀ ਦਾ ਸੱਤਿਆ ਨਾਸ ਕਰੀ ਜਾ ਰਹੇ ਹਨ ਕਾਰਣ ਕੀ ਹੈ ਕਿ ਨਿਹੰਗ ਸਿੰਘਾਂ ਦਾ ਕੋਈ ਬਿਜਨਸ ਨਹੀਂ ਹੈ, ਬੈਂਕ ਬੈਲੈਂਸ ਨਹੀਂ ਹੈ, ਕਈ ਵਿਚਾਰੇ ਤਾਂ ਕਿਰਾਏ ਤੇ ਹੀ ਰਹਿ ਰਹੇ ਹਨ, ਹੋਰ ਕਰਨ ਵੀ ਕੀ ਕੰਮਕਾਰ ਚਲਾਉਣ ਲਈ ਪੈਸੇ ਵੀ ਨਹੀਂ ਹਨ ਕਿ ਕੋਈ ਹੋਰ ਬਿਜਨੈ¤ਸ ਕਰ ਲੈਣ, ਭੰਗ ਦਾ ਅੱਡਾ ਚਲਾਉਣਾ ਇਨ•ਾਂ ਸਿੰਘਾਂ ਦੀ ਮਜ਼ਬੂਰੀ ਬਣ ਚੁੱਕਾ ਹੈ। ਇਨ•ਾਂ ਨਿਹੰਗ ਸਿੰਘਾਂ ਦੀ ਆੜ ਵਿਚ ਕਈ ਬਹਿਰੂਪੀਏ ਗੁਰੂ ਦਾ ਬਾਣਾ ਪਾਈ ਹੋਰ ਕੰਮ ਕਰਨ ਦੀ ਬਜਾਏ ਭੰਗ ਦੇ ਅੱਡੇ ਚਲਾਈ ਜਾ ਰਹੇ ਹਨ ਤੁਸੀਂ ਹੈਰਾਨ ਹੋਵੋਗੇ ਕਿ ਇਨ•ਾਂ ਭੰਗ ਦੇ ਅੱਡਿਆਂ ਦੀ ਗਿਣਤੀ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਤਾਦਾਦ ਵਿਚ ਹੈ। ਅੱਜ ਨਿਹੰਗ ਸਿੰਘਾਂ ਦੀ ਹਾਲਤ ਏਨੀ ਨਾਜ਼ੁਕ ਹੈ ਗਰੀਬੀ ਦੀ ਰੇਖਾ ਤੋਂ ਵੀ ਥੱਲੇ ਹੈ ਜਿਸ ਬਾਰੇ ਲਿਖਣਾ ਬਹੁਤ ਔਖਾ ਹੈ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਧਾਰੀ ਗਰੀਬ ਰਿਕਸ਼ਾ, ਰੇਹੜਾ, ਭੰਗ ਦੇ ਅੱਡੇ ਚਲਾਉਣ ਵਾਲੇ ਸਿੰਘਾਂ ਨੂੰ ਕੋਈ ਅਜਿਹਾ ਕੰਮ ਦੇਵੇ ਤੇ ਪੱਕੀ ਤਨਖਾਹ ਲਾਵੇ ਤਾਂ ਕਿ ਉਹ ਗੁਰੂ ਘਰਾਂ ਦੀ ਸੇਵਾ ਕਰਦੇ ਆਪਣੇ ਸਿੱਖ ਧਰਮ ਦਾ ਨਾਮ ਰੋਸ਼ਨ ਕਰਦੇ ਸਿੱਖੀ ਦਾ ਪ੍ਰਚਾਰ ਕਰ ਸਕਣ।
ਪਿੰਡਾਂ ਵਿਚ ਲੋਕਲ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਹਨ ਪਹਿਲਾਂ ਤਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਬਿਰਧ ਹੋਇਆ ਸ਼੍ਰੀ ਗੋਇੰਦਵਾਲ ਸਾਹਿਬ ਨਹੀਂ ਪਹੁੰਚਾਉਂਦੀਆਂ ਜੋ ਕਿ ਮਰਿਆਦਾ ਵਿਚ ਹੈ ਤੇ ਦੂਸਰਾ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਜੋ ਗੁਰੂ ਸਾਹਿਬ ਜੀ ਨੂੰ ਰਮਾਲੇ ਸਾਹਿਬ ਭੇਟਾ ਹੋਏ ਹੁੰਦੇ ਹਨ ਉਹ ਹੀ ਲੋਕਾ ਨੂੰ ਦੇ ਦਿੰਦੇ ਹਨ, ਪੈਸੇ ਲੈ ਲੈਂਦੇ ਹਨ ਤੇ ਫਰਿਆਦੀ ਉਹੀ ਰੁਮਾਲਾ ਸਾਹਿਬ ਗੁਰੂ ਸਾਹਿਬ ਨੂੰ ਦੁਬਾਰਾ ਭੇਂਟਾ ਕਰ ਦਿੰਦੇ ਹਨ ਜਦੋਂ ਕਿ ਮਰਿਆਦਾ ਅਨੁਸਾਰ ਰੁਮਾਲਿਆਂ ਦਾ ਅੰਤਿਮ ਸੰਸਕਾਰ ਕਰਕੇ ਕੋਲ ਦੇਸੀ ਘਿਓ, ਜਪੁਜੀ ਸਾਹਿਬ ਤੇ ਆਨੰਦ ਸਾਹਿਬ ਦਾ ਪਾਠ ਕਰਕੇ ਗੁਰੂ ਸਾਹਿਬ ਨੂੰ ਅਗਨ ਭੇਟ ਕਰਕੇ ਅਰਦਾਸ ਕਰਨੀ ਚਾਹੀਦੀ ਹੈ ਅਤੇ ਗੁਰੂ ਸਾਹਿਬ ਦੇ ਫਟੇ ਤੇ ਬਿਰਦ ਸਰੂਪ ਹਨ ਜਿਨ•ਾਂ ਬਾਬਤ ਕੋਈ ਜਥੇਬੰਦੀ ਧਿਆਨ ਨਹੀਂ ਦੇ ਰਹੀ। ਗੁਰੂ ਸਾਹਿਬ ਜੀ ਦੇ ਵਜ਼ੀਰਾਂ ਨੂੰ ਖਾਸ ਕਰਕੇ ਇੱਕ ਬੇਨਤੀ ਹੈ ਕਿ 9ਵੇਂ ਪਾਤਸ਼ਾਹ ਜੀ ਦੇ ਸਲੋਕਾਂ ਤੋਂ ਬਾਅਦ ਸ਼੍ਰੀ ਜਪੁਜੀ ਸਾਹਿਬ ਦਾ ਤੇ ਸ਼੍ਰੀ ਆਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਕਰਕੇ ਬੇਨਤੀ ਅਰਦਾਸ ਕਰਨ ਕਈ ਸੰਪਰਦਾਵਾਂ ਆਪਣੀ ਮਤ ਅਨੁਸਾਰ ਗੋਂਡ ਰਾਗ ਤੇ ਮਲਾਰ ਰਾਗ ਦਾ ਸ਼ਬਦ ਪੜ• ਕੇ ਸਮਾਪਤੀ ਕਰਦੇ ਹਨ ਜੋ ਕਿ ਮਰਿਆਦਾ ਦੇ ਉਲਟ ਹੈ, ਹੋਣਾ ਇਸ ਤਰ•ਾਂ ਚਾਹੀਦਾ ਹੈ ਕਿ 9ਵੇਂ ਪਾਤਸ਼ਾਹ ਜੀ ਦੇ ਸਲੋਕਾਂ ਤੋਂ ਬਾਅਦ ਜਪੁਜੀ ਸਾਹਿਬ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਜ਼ਰੂਰੀ ਹੈ ਉਸ ਤੋਂ ਬਾਅਦ ਵਿਚ ਮੁਖ ਵਾਕ ਲੈ ਕੇ ਬਾਅਦ ਵਿਚ ਸ਼ਬਦ ਕੀਰਤਨ ਹੋਣਾ ਚਾਹੀਦਾ ਹੈ ਸਾਡਾ ਤਾਂ ਇਹ ਵਿਚਾਰ ਹੈ ਜੇਕਰ ਕੋਈ ਹੋਰ ਸੱਜਣ ਵਿਚਾਰ ਦੇਣਾ ਚਾਹੇ ਤਾਂ ਸੰਪਰਕ ਕਰਕੇ ਦੇ ਸਕਦਾ ਹੈ।