ਬਰੇਟਾ, 2 ਅਪ੍ਰੈਲ (ਨਛੱਤਰ ਸਿੰਘ ਕਾਹਨਗੜ, ਨਰਿੰਦਰਪਾਲ ਸਿੰਘ ਚੂੜਲ)- ਪਿੰਡ ਕਾਹਨਗੜ• ਵਿਖੇ ਸਰਬਤ ਦੇ ਭਲੇ ਲਈ ਬਾਬਾ ਬਿਲਾਸ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਜੀ ਦੀ ਪ੍ਰੇਰਣਾ ਜਰੀਏ ਪਿੰਡ ਦੀ ਸਮੁਚੀ ਸੰਗਤ ਅਤੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਵਿਤਰ ਗੁਰੁਬਾਣੀ ਦੇ ਅਖੰਡ ਪਾਠ ਜੋ 31 ਮਾਰਚ ਨੂੰ ਪ੍ਰਕਾਸ਼ ਕਰਵਾਏ ਸਨ। ਪ੍ਰਕਾਸ਼ ਕਰਵਾਏ ਗਏ ਅਖੰਡ ਪਾਠ ਦੇ ਭੋਗ 2 ਅਪ੍ਰੈਲ ਨੂੰ ਸਵੇਰ 10 ਵਜੇ ਪਾਏ ਗਏ ਜਿਸ ਉਪਰੰਤ ਸੰਤ ਬਾਬਾ ਪ੍ਰਦੀਪ ਸਿੰਘ ਜੀ ਅਕਲੀਆਂ ਚਾਂਦਪੁਰਾ ਸਾਹਿਬ ਵਾਲਿਆਂ ਦੇ ਧਾਰਮਿਕ ਦਿਵਾਨ ਵੀ ਸਜਾਏ ਗਏ। ਸੰਗਤਾ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਬਾਬਾ ਪ੍ਰਦੀਪ ਸਿੰਘ ਅਕਲੀਆ ਚਾਂਦਪੁਰਾ ਸਾਹਿਬ ਨੇ ਕਿਹਾ ਕਿ
ਸਿੱਖੀ ਸਿਧਾਂਤ ਦਾ ਮੁਢਲਾ ਫਰਜ ਹੈ ਕਿ ਹਰ ਸਮੇਂ ਸਿੱਖ ਨੂੰ ਸੁੱਖ, ਦੁੱਖ, ਖੁਸ਼ੀ, ਗਮੀ, ਅਤੇ ਅਪਣੇ ਹਰ ਕਰੋਵਿਹਾਰ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਹੋ ਕੇ ਅਰਦਾਸ ਕਰਨੀ ਹੈ। ਜੋ ਕਿ ਅੱਜ ਪਿੰਡ ਕਾਹਨਗੜ• ਦੀ ਸਮੁਚੀ ਸੰਗਤ ਨੇ ਭਾਈ ਪ੍ਰੌ:ਦਵਿੰਦਰਪਾਲ ਸਿੰਘ ਭੁੱਲਰ ਦੀ ਫਾਸੀ ਦੀ ਸਾਜ਼ਾ ਨੂੰ ਰੱਦ ਹੋਈ ਸੁਣਦਿਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਹੋ ਕੇ ਸਿੱਖ ਕੋਮ ਦੀ ਚੜਦੀ ਕਲਾ ਦੀ ਆਰਦਾਸ ਕੀਤੀ ਹੈ ਅਤੇ ਨਾਲ ਹੀ ਸਰਬੱਤ ਦੇ ਭਲੇ ਦੀ ਕਾਮਨਾਂ ਵੀ ਕੀਤੀ ਹੈ ਜੋ ਕਿ ਸ਼ਲਾਘਾਯੋਗ ਉਧਮ ਹੈ। ਉਨਾਂ ਕਿਹਾ ਕਿ ਪ੍ਰੌ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਸੀ ਦੀ ਸਜ਼ਾ ਰੱਦ ਹੋਣ ਦੀ ਸਿੱਖ ਕੋਮ ਨੂੰ ਜਿਥੇ ਖੁਸੀ ਹੈ ਉਥੇ ਬਾਕੀ ਦਿਆਂ ਬੇਦੋਸ਼ ਸਿੰਘਾਂ ਦੀ ਜੋ ਜੇਲਾਂ ਵਿੱਚ ਨਜਰਬੰਦ ਹਨ ਦੀ ਰਿਹਾਈ ਲਈ ਵੀ ਯਤਨਸ਼ੀਲ ਹੋਣਾ ਚਹੀਦਾ ਹੈ। ਉਪਰੰਤ ਗੁਰੁ ਜੀ ਦਾ ਲੰਗਰ ਅਤੁਟ ਵਰਤਾਇਆ ਗਿਆ। ਇਸ ਸਮੇਂ ਬਾਬਾ ਬਿਲਾਸ ਸਿੰਘ ਜੀ, ਮੇਜਰ ਸਿੰਘ ਪ੍ਰਧਾਨ, ਮੇਜਰ ਸਿੰਘ ਖਾਲਸਾ, ਚੇਤ ਸਿੰਘ ਸਰਪੰਚ, ਚੇਤ ਸਿੰਘ ਪੰਚ, ਡਾ:ਕਰਮਜੀਤ ਸਿੰਘ ਯਾਦਵ ਅਤੇ ਸਮੁਚੀ ਪੰਚਾਇਤ ਅਤੇ ਨੇੜੇ ਦੇ ਪਿੰਡਾਂ ਦੀ ਸੰਗਤ ਨੇ ਵੀ ਹਾਜਰੀਆਂ ਲਵਾਈਆਂ।