June 26, 2026 8:08 am

ਹੋਂਦ ਚਿੱਲੜ ਕੇਸ ਦੀ ਸੁਣਵਾਈ ਫਾਸਟ ਟਰੈਕ ਅਦਾਲਤਾਂ ਵਾਂਗ ਕੀਤੀ ਜਾਵੇ : ਗਿਆਸਪੁਰਾ, ਘੋਲੀਆ

image ਬਾਘਾਪੁਰਾਣਾ, 1 ਅਪ੍ਰੈਲ (ਭੁਪਿੰਦਰ ਬਰਾੜ)-1984 ਵਿਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋ ਬਾਅਦ ਹੋਦ ਚਿੱਲੜ, ਪਟੌਦੀ ਤੇ ਗੁੜਗਾਓ ( ਹਰਿਆਣਾ ) ਵਿਖੇ ਹੋਏ ਸਿੱਖ ਕਤਲੇਆਮ ਦੀ ਸੁਣਵਾਈ ਕਰ ਰਹੇ ਅਲਾਹਾਬਾਦ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਟੀ.ਪੀ. ਗਰਗ ਕਮਿਸ਼ਨਰ ਸਾਹਮਣੇ ਪੀੜਤਾ ਦੀਆਂ ਗਵਾਹੀਆ ਕਰੀਬ ਅੰਤਿਮ ਪੜਾਅ ਵਿੱਚ ਪੁੱਜ ਚੁੱਕੀਆਂ ਹਨ ਜਿਸ ਤਹਿਤ  ਭਾਵੇਂ  ਉਸ ਵੇਲੇ ਦੇ ਡਿਪਟੀ ਕਮਿਸ਼ਨਰ ਤੇ ਪੁਲੀਸ ਮੁੱਖੀਆ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ ਪਰ ਸੁਣਵਾਈ ਦੀ ਧੀਮੀ ਗਤੀ ਕਰਕੇ ਪੀੜਤਾ ਵਿੱਚ ਨਿਰਾਸ਼ਾ ਦਾ ਆਲਮ ਹੈ ,ਇਹ ਜਾਣਕਾਰੀ ਦਿੰਦੇ ਹੋਏ ਹੋਦ ਚਿੱਲੜ ਦੇ ਪ੍ਰੀੜਤਾ ਲਈ ਕਾਨੂੰਨੀ ਚਾਰਾਜੋਈ ਕਰ ਰਹੇ  ਹੋਦ ਚਿੱਲੜ ਤਾਲਮੇਲ  ਕਮੇਟੀ ਦੇ ਆਗੂ ਮਨਵਿੰਦਰ

ਸਿੰਘ ਗਿਆਸਪੁਰ, ਭਾਈ ਦਰਸ਼ਨ ਸਿੰਘ ਘੋਲੀਆਂ  ਨੇ ਕੀਤਾ । ਇਸ ਮੌਕੇ ਉਨ੍ਹਾਂ ਦੱਸਿਆ  ਕਿ ਇਸ ਕਤਲੇਆਮ ਵਿਚ ਜਿਵੇ ਤਿਵੇ ਜਾਨ ਬਚਾਉਣ ਵਾਲੇ  ਪ੍ਰੀੜਤ ਸ: ਉਤਮ ਸਿੰਘ ਬਠਿੰਡਾ  ਸਮੇਤ ਪ੍ਰੀੜਤ ਨਿਰਾਸ਼ਾਂ ਵਿਚ ਹਨ ਅਤੇ  ਹੁਣ ਛੇਤੀ ਇਨਾਸਾਫ਼ ਚਾਹੁੰਦੇ ਹਨ। ਕਿਹਾ ਕਿ  ਅੱਜ ਤੋਂ ਕਰੀਬ 29 ਸਾਲ ਪਹਿਲਾਂ ਇਸ ਕਤਲੇਆਮ ਵਿਚ ਹੋਦ ਚਿੱਲੜ ਵਿੱਚ 32 ਸਿੱਖਾ ਨੂੰ  ਬਹੁਤ ਹੀ ਬੇਰਹਿਮੀ ਨਾਲ ਕੋਹ-ਕੋਹ ਕੇ ਮਾਰ ਦਿੱਤਾ ਇਸੇ ਪ੍ਰਕਾਰ ਪਟੌਦੀ ਵਿੱਚ 17 ਸਿੱਖਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੁੜਗਾਓ ਵਿੱਚ 47 ਸਿੱਖਾ ਨੂੰ ਕਤਲੇਆਮ ਦੌਰਾਨ ਮਾਰ ਕੇ ਉਨ੍ਹਾਂ ਦੇ 292 ਘਰਾਂ ਨੂੰ ਅੱਗਾਂ  ਲਗਾ ਕੇ  ਸਾੜ  ਕੇ ਸਵਾਹ ਕਰਕੇ ਵੱਡਾ ਜਾਨੀ ਮਾਲੀ ਨੁਕਸਾਨ ਪਹੁੰਚਾਇਆ  ਸੀ।  ਉਨ੍ਹਾ ਦੱਸਿਆ ਕਿ ਨਾ ਇਨਸਾਫ਼ੀ ਦੀ ਹੱਦ ਉਦੋ ਪਾਰ ਕਰ ਗਈ ਜਦੋਂ ਭਾਰਤ ਵਰਗੇ ਲੋਕਤੰਤਰਿਕ ਦੇਸ਼  ਦੇ ਵਾਸੀ ਹੋਣ ਦੇ ਬਾਵਜੂਦ ਉਕਤ ਪ੍ਰੀੜਤਾ ਨਾਲ ਹੋਏ ਕਤਲੇਆਮ ਸਾੜਫ਼ੂਕ ਵਿਰੁੱਧ ਕਿਸੇ ਨੇ ਅਵਾਜ਼ ਬੁ¦ਦ ਤਾਂ ਕੀ ਕਰਨੀ ਸੀ ਬਲਕਿ ਅਤੇ ਉਸ ਵੇਲੇ ਇਸ ਕਤਲੇਆਮ ਸਬੰਧੀ ਕੋਈ ਐਫ.ਆਈ.ਆਰ ਤੱਕ ਦਰਜ਼ ਨਹੀ ਕੀਤੀ ਗਈ ਅਤੇ ਨਾ ਹੀ ਇਸ ਕਤਲੇਆਮ ਵਿਚ ਸ਼ਾਮਲ ਕਿਸੇ ਮੁਰਜਿਮ ਦੀ ਪਛਾਣ ਕਰਕੇ ਉਸ ਦੀ ਗ੍ਰਿਫਤਾਰੀ ਕੀਤੀ ਗਈ ਕੀ ਇਸ ਪ੍ਰਕਾਰ ਦੀ ਕਾਰਵਾਈ  ਪ੍ਰੀੜਤਾ ਨਾਲ ਹੋਈ ਵੱਡੀ ਨਾ ਇਨਸਾਫ਼ੀ ਨਹੀ ਸੀ ਜਿ ਅੱਜ ਵੀ , ਜਿਸ ਦੇ ਜਖ਼ਮ ਅੱਜ ਵੀ 29 ਸਾਲਾ ਬਾਅਦ ਵੀ ਰਿਸ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਸਾਰਾ ਮਾਮਲਾ ਤਾਲਮੇਲ ਕਮੇਟੀ ਵਲੋਂ ਮਿਲੇ ਸਬੂਤਾ ਦੇ ਅਧਾਰ ਤੇ ਖੋਜਬੀਣ ਕਰਕੇ ਇਸ ਕਤਲੇਆਮ ਵਿ ਮਾਰੇ ਗਏ ਪ੍ਰੀੜਤਾ ਦੇ ਭੋਗ ਉਪਰੰਤ ਅਤਿੰਮ ਅਰਦਾਸ  ਦੇ ਬਾਅਦ ਪ੍ਰੀੜਤਾਂ ਨੂੰ ਫਰਵਰੀ 2012 ਵਿਚ ਬਣੇ ਜਾਚ ਕਮਿਸ਼ਨ  ਵਿਚ ਇਸ  ਸਬੰਧੀ   ਪ੍ਰੀੜਤਾ ਨੇ 76 ਪਟੀਸ਼ਨਾਂ ਦਾਇਰ ਕੀਤੀਆਂ ਸਨ ਜਿਸ ਵਿਚ  ਫ਼ਿਰ ਕਾਰਵਾਈ ਅਰੰਭ ਹੋਈ। ਤਾਲਮੇਲ ਕਮੇਟੀ ਅਤੇ ਪ੍ਰੀੜਤਾ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਇਸ ਕੇਸ ਨੂੰ ਲਮਕਾਉਣ ਦੀਆਂ ਕੋਸ਼ਿਸਾ ਕਰ ਰਹੀਆਂ ਹਨ ਤੇ ਬਹੁਤੇ ਪੀੜਤਾ ਕੋਲ ਪੇਸ਼ੀ ਤੇ ਆਉਣ ਲਈ ਕਰਾਇਆ ਵੀ ਨਹੀ ਹੁੰਦਾ। ਸੈਕੜੇ ਹਜ਼ਾਰਾਂ ਕਿਲੋਮੀਟਰ ਚੱਲ ਕੇ ਅਦਾਲਤ ਵਿੱਚ ਪੇਸ਼ ਹੁੰਦੇ ਹਨ ਕਈ ਤਾ 10-10 ਵਾਰ ਪੇਸ਼ ਹੋ ਚੁੱਕੇ ਹਨ ਪੀੜਤਾ ਦੀਆਂ 76 ਪੀਸ਼ਟਨਾ ਹਨ ਜਿਸ ਦੀਆਂ ਗਵਾਹੀਆ ਮੁਕੰਮਲ ਹੋ ਚੁੱਕੀਆ ਹਨ। ਇੱਕ ਪੀੜਤ ਬਲਵੰਤ ਸਿੰਘ ਦੀ  ਤਾਂ  ਇਨਸਾਫ਼  ਮਿਲਣ ਦੀ ਆਸ ਵਿਚ ਮੌਤ ਵੀ  ਹੋ ਚੁੱਕੀ ਹੈ ਜਿਉਦੇ ਜੀਅ ਉਸ ਨੂੰ  ਇਨਸਾਫ਼  ਨਹੀ ਮਿਲ ਸਕਿਆ  ਅਤੇ ਹੋਰ ਪ੍ਰੀੜਤਾ ਦੀ  ਮਾਲੀ ਹਾਲਤ ਅਤੇ ਸਿਹਤ ਵੀ  ਠੀਕ ਠੀਕ ਹੋਣ ਕਰਕੇ ਇਹ ਅੱਜ ਤੋਂ ਕਰੀਬ 29 ਕੁ ਸਾਲ ਪਹਿਲਾਂ ਹੱਸਦੇ ਵੱਸਦੇ  ਪਰਿਵਾਰਾਂ ਅਤੇ ਜਮੀਨ ਜਾਇਦਾਦਾਂ  ਨੂੰ ਯਾਦ ਕਰਕੇ ਝੂਰਦੇ ਹੋਏ ਇਨਸਾਫ਼  ਦੇ ਛੇਤੀ ਮਿਲਣ ਦੀ ਬੇਸਬਰੀ ਨਾਲ ਉਡੀਕ ਵਿਚ ਹਨ ਤਾਂ ਜੋ  ਘੱਟੋ ਘੱਟ ਉਨ੍ਹਾਂ ਨੂੰ  ਆਪਣੇ  ਜੀਵਨ ਦੇ ਅਤਿੰਮ  ਦੌਰ ਵਿਚ  ਤਾਂ ਘੱਟੋ ਘੱਟ  ਇਨਸਾਫ਼ ਮਿਲ ਜਾਵੇ। ਇਸ ਸਬੰਧੀ ਗਿਆਸਪੁਰਾ, ਘੋਲੀਆ ਸਮੇਤ ਸਮੁੱਚੀਆਂ ਅਮਨ ਪਸੰਦ ਜਥੇਬੰਦੀਆਂ ਅਤੇ ਪ੍ਰੀੜਤਾ ਨੇ ਹੋਦ ਚਿੱਲੜ , ਪਟੋਦੀ ਅਤੇ  ਗੁੜਗਾਉ  ਵਿਖ਼ੇ  ਹੋਏ ਇਸ ਕਤਲੇਆਮ ਅਤੇ ਧੱਕੇਸ਼ਾਹੀ ਦੇ ਕੇਸ ਦੀ ਸੁਣਵਾਈ ਕਰ ਰਹੇ ਟੀ.ਪੀ ਗਰਗ ਕਮਿਸ਼ਨ ਤੋਂ  ਮੰਗ ਕੀਤੀ ਕਿ ਇਸ ਕੇਸ ਦੀ ਸੁਣਵਾਈ ਫਾਸਟ ਟਰੈਕ ਅਦਾਲਤਾ ਵਾਂਗ ਹਰ ਰੋਜ ਕੀਤੀ ਜਾਵੇ ਤਾ ਜੋ  29 ਸਾਲਾਂ ਤੋਂ ਆਪਣਾ ਸਭ ਕੁਝ ਗਵਾਉਣ ਵਾਲੇ ਪੀੜਤ ਪਰਿਵਾਰਾ ਨੂੰ ਜਲਦੀ ਇਨਸਾਫ ਮਿਲ ਸਕੇ । ਇਸ ਮੌਕੇ ਉਨ੍ਹਾਂ ਨਾਲ ਉੱਤਮ ਸਿੰਘ ਬਠਿੰਡਾ, ਹਰਭਜਨ ਸਿੰਘ ਲੁਧਿਆਣਾ, ਸੰਜੀਵ ਹਿਸਾਰ, ਅਤਵਾਰ ਸਿੰਘ ਫੌਜੀ, ਲਖਵੀਰ ਸਿੰਘ ਰੰਡਿਆਲਾ ਆਦਿ ਹਾਜ਼ਰ ਸਨ।

Send this to a friend