June 13, 2026 12:49 pm

ਅਮਾਨਤਪੁਰ ਅੱਡਾ ਨੇੜੇ ਹੋਏ ਅੰਨ੍ਹੇ ਕਤਲ ਦੀ ਗੂੱਥੀ 72 ਘੰਟਿਆਂ ’ਚ ਸੁਲਝਾਈ-5 ਗ੍ਰਿਫਤਾਰ

ਜਲੰਧਰ, 26 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਬਲਕਾਰ ਸਿੰਘ ਪੁਲਿਸ ਕਪਤਾਨ (ਇਨਵੈਸਟੀਗੇਸ਼ਨ), ਸ਼੍ਰੀ ਗੁਰਮੀਤ ਸਿੰਘ ਪੁਲਿਸ ਕਪਤਾਨ (ਸਥਾਨਿਕ), ਸ਼੍ਰੀ ਲਖਵੀਰ ਸਿੰਘ ਉਪ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਸ਼੍ਰੀ ਦਿਗਵਿਜੈ ਕਪਿਲ ਉਪ ਪੁਲਿਸ ਕਪਤਾਨ (ਸਬ-ਡਵੀਜਨ ਕਰਤਾਰਪੁਰ) ਅਤੇ ਸਬ ਇੰਸ: ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਮਕਸੂਦਾ ਤੇ ਉਸ ਦੀ ਟੀਮ ਨੇ ਵਿਗਿਆਨਿਕ ਤਰੀਕੇ ਨਾਲ ਤਫਤੀਸ਼ ਕਰਕੇ 72 ਘੰਟਿਆਂ ਵਿੱਚ ਅੰਨਾਂ ਕਤਲ ਟਰੇਸ ਕਰਕੇ ਪੁਲਿਸ ਨੇ 05 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਨੇ ਦਸਿਆ ਕਿ ਮਿਤੀ 23.12.18 ਨੂੰ ਅਮਾਨਤਪੁਰ ਨੇੜੇ ਅੱਡਾ ਗੋਬਿੰਦ ਧਾਮ ਬਿਧੀਪੁਰ ਵਿੱਖੇ ਇਕ ਕਾਰ ਨੰਬਰ ਫਭ07-ਭਭ-5791 ਮਾਰਕਾ ਟਾਟਾ ਇੰਡੀਕੋ ਵਿੱਚ ਇਕ ਨਾਮਲੂਮ ਵਿਅਕਤੀ ਦੀ ਲਾਸ਼ ਮਿਲੀ ਸੀ। ਜੋ ਨਾਮਲੂਮ ਵਿਅਕਤੀਆ ਨੇ ਕਿਸੇ ਨਾਮਲੂਮ ਵਿਅਕਤੀ ਦਾ ਕਤਲ ਕਰਕੇ ਲਾਸ਼ ਨੂੰ ਡਰਾਈਵਰ ਸੀਟ ਦੇ ਨਾਲ ਦੀ ਸੀਟ ਪਰ ਪਾ ਕੇ ਕਾਰ ਨੂੰ ਸੜਕ ਕਿਨਾਰੇ ਖੜੀ ਕਰ ਦਿੱਤਾ ਸੀ। ਜੋ ਲਾਸ਼ ਦੇ ਗਲ ਪਰ ਬਾਰੀਕ ਰੱਸੀ ਨਾਲ ਗਲਾ ਘੁੱਟਣ ਦੇ ਨਿਸ਼ਾਨ ਸਨ। ਜਿਸ ਤੇ ਸੁਖਦੇਵ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਨੇੜੇ ਗੋਬਿੰਦ ਧਾਮ ਬਿਧੀਪੁਰ ਥਾਣਾ ਮਕਸੂਦਾਂ, ਜਲੰਧਰ ਦੇ ਬਿਆਨ ਪਰ ਮੁਕੱਦਮਾ ਨੰਬਰ 162 ਮਿਤੀ 23.12.18 ਜੁਰਮ 302 ਭ:ਦ: ਥਾਣਾ ਮਕਸੂਦਾ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਅੰਨ੍ਹੇ ਕਤਲ ਦੀ ਗੂਥੀ ਸੁਲਝਾਉਣ ਲਈ ਸਬ ਇੰਸ: ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਮਕਸੂਦਾ, ਸਬ: ਇੰਸਪੈਕਟਰ ਮਨਜੀਤ ਸਿੰਘ ਸਮੇਤ ਨੇ ਮਾਡਰਨ ਟਕਨੀਕ ਤਹਿਤ ਤਫਤੀਸ਼ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਜੋ ਅਤੁਲ ਕੁਮਾਰ ਵੱਲੋ ਉਹਨਾਂ ਨੂੰ ਦਿੱਤੇ ਹੋਏ ਪੈਸਿਆ ਨੂੰ ਵਾਪਿਸ ਲੈਣ ਦੀ ਮੰਗ ਕਰਦਾ ਸੀ ਅਤੇ ਰੋਜਾਨਾ ਉਹਨਾ ਨਾਲ ਤਕਰਾਰ ਹੁੰਦੀ ਸੀ।

Send this to a friend