ਨੂਰਪੁਰ ਬੇਦੀ, 26 ਦਸੰਬਰ (ਬਲਜਿੰਦਰ ਸਿੱਧੂ)- ਨੂਰਪੁਰ ਬੇਦੀ ਖੇਤਰ ਦੇ ਅਧੀਨ ਪੈਂਦੇ ਪਿੰਡ ਸੰਗਤਪੁਰ ਪੁੱਲ ਦੇ ਲਾਗੇ ਹੋ ਰਹੀ ਨਜ਼ਾਇਜ਼ ਮਾਈਨਿੰਗ ਕਾਰਨ 66 ਕੇ.ਵੀ ਲਾਈਨ ਦੀ ਖਬਰ ‘ਪੰਜਾਬ ਟਾਇਮਜ਼’ ’ਚ ਲੱਗੀ ਸੀ। ਉਸ ਖਬਰ ਦਾ ਅਸਰ ਹੋ ਗਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਜੋ ਬਿਜਲੀ ਦੇ ਖੰਭੇ ਸਨ। ਉਨ੍ਹਾਂ ਦੀ ਸਰੁੱਖਿਆ ਲਈ ਉਸਦੇ ਆਲੇ-ਦੁਆਲੇ ਮਿੱਟੀ ਪਾ ਦਿੱਤੀ ਗਈ ਹੈ। ਪਰ ਇਹ ਨਹੀਂ ਪਤਾ ਲੱਗ ਸਕਿਆ ਇਹ ਮਿੱਟੀ ਬਿਜਲੀ ਮਹਿਕਮੇ ਵਲੋਂ ਜਾਂ ਨਜ਼ਾਇਜ਼ ਮਾਈਨਿੰਗ ਕਰ ਰਹੇ ਭੂ-ਮਾਫੀਆ ਵੱਲੋਂ ਪਾਈ ਗਈ ਹੈ। ਪਰ ਇੱਥੇ ਦੱਸਣਯੋਗ ਹੈ ਕਿ ਸਿਰਮੋਰ ‘ਪੰਜਾਬ ਟਾਇਮਜ਼’ ਅਖਬਾਰ ਵੱਲੋਂ ਪੁਰਮੁੱਖਤਾ ਨਾਲ ਛਾਪੀ ਗਈ ਖਬਰ ਦਾ ਅਸਰ ਹੋਇਆ ਹੈ। ਇਲਾਕਾ ਨਿਵਾਸੀਆ ਨੇ ‘ਪੰਜਾਬ ਟਾਇਮਜ਼’ ਪੇਪਰ ਦਾ ਦਿਲੋਂ ਧੰਨਵਾਦ ਕੀਤਾ ਹੈ।