June 13, 2026 12:50 pm

ਲੋਕ ਸਭਾ ਚੋਣਾਂ ਲਈ ਭਾਜਪਾ ਨੇ ਥਾਪੇ 17 ਜਰਨੈਲ, ਪੰਜਾਬ ਦੀ ਕਮਾਨ ਕੈਪਟਨ ਅਭਿਮੰਨਿਊ ਹੱਥ

ਨਵੀਂ ਦਿਲੀ, 26 ਦਸੰਬਰ (ਪੰਜਾਬ ਟਾਮਿਜ਼ ਬਿਊਰੋ)- ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਕਮਰ ਕਸ ਲਈ ਹੈ। ਪਾਰਟੀ ਨੇ ਅਜ ਦੇਸ਼ ਦੇ 17 ਸੂਬਿਆਂ ਵਿਚ ਆਪਣੇ ਇੰਚਾਰਜ ਐਲਾਨ ਦਿਤੇ ਹਨ। ਪੰਜਾਬ ਤੇ ਚੰਡੀਗੜ੍ਹ ਵਿਚ ਕੈਪਟਨ ਅਭਿਮੰਨਿਊ ਨੂੰ ਇੰਚਾਰਜ ਥਾਪਿਆ ਗਿਆ ਹੈ। ਸਭ ਤੋਂ ਵਧ ਇੰਚਾਰਜ ਉਤਰ ਪ੍ਰਦੇਸ਼ ਵਿਚ ਚੁਣੇ ਗਏ ਹਨ। ਇਥੇ ਇਕ ਨਹੀਂ, ਬਲਕਿ ਤਿੰਨ ਇੰਚਾਰਜ ਚੁਣੇ ਗਏ।
ਦਰਅਸਲ ਉਤਰ ਪ੍ਰਦੇਸ਼ ਵਿਚ ਲੋਕ ਸਭਾ ਦੀਆਂ ਸਭ ਤੋਂ ਵਧ 80 ਸੀਟਾਂ ਹਨ। 2014 ਦੀਆਂ ਚੋਣਾਂ ਵਿਚ ਇਕਲੀ ਬੀਜੇਪੀ ਦੇ ਖ਼ਾਤੇ 71 ਸੀਟਾਂ ਆਈਆਂ ਸੀ। ਮੋਦੀ ਲਹਿਰ ਦਾ ਐਸਾ ਅਸਰ ਸੀ ਕਿ ਮਾਇਆਵਤੀ ਦੀ ਪਾਰਟੀ ਬਸਪਾ ਤਾਂ ਇਥੇ ਖ਼ਾਤਾ ਹੀ ਨਹੀਂ ਖੋਲ੍ਹ ਸਕੀ ਸੀ। 2014 ਲੋਕ ਸਭਾ ਚੋਣਾਂ ਵਿਚ ਬੀਜੇਪੀ ਨੇ 282 ਸੀਟਾਂ ‘ਤੇ ਜਿਤ ਹਾਸਲ ਕੀਤੀ ਸੀ। ਬੀਜੇਪੀ ਵਲੋਂ ਐਲਾਨੇ ਸੂਬਾ ਇੰਚਾਰਜਾਂ ਦੀ ਸੂਚੀ ਮੁਤਾਬਿਕ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ ਕੈਪਟਨ ਅਭੀਮੰਨਿਊ ਹੋਣਗੇ ਜਦੋਂ ਕਿ ਆਂਧਰਾ ਪ੍ਰਦੇਸ਼ ਦੇ ਮੁਰਲੀ ਧਰਨ-ਸੁਨੀਲ ਦੇਵਧਰ, ਬਿਹਾਰ ਦੇ ਭੁਪੇਂਦਰ ਯਾਦਵ, ਛਤੀਸਗੜ੍ਹ ਦੇ ਅਨਿਲ ਜੈਨ, ਗੁਜਰਾਤ ਦੇ ਓਮ ਮਾਥੁਰ, ਹਿਮਾਚਲ ਪ੍ਰਦੇਸ਼ ਦੇ ਤੀਰਥ ਸਿੰਘ ਰਾਵਤ, ਝਾਰਖੰਡ ਦੇ ਮੰਗਲ ਪਾਂਡੇ, ਮਧ ਪ੍ਰਦੇਸ਼ ਦੇ ਸੁਤੰਤਰ ਦੇਵ ਸਿੰਘ- ਸਤੀਸ਼ ਉਪਾਧਿਆਏ, ਮਣੀਪੁਰ ਦੇ ਨਲਿਨ ਕੋਹਲੀ, ਨਾਗਾਲੈਂਡ ਦੇ ਨਲਿਨ ਕੋਹਲੀ, ਉੜੀਸਾ ਦੇ ਅਰੁਣ ਸਿੰਘ, ਰਾਜਸਥਾਨ ਦੇ ਪ੍ਰਕਾਸ਼ ਜਾਵੜੇਕਰ-ਸੁਧਾਂਸ਼ੂ ਤ੍ਰਿਵੇਦੀ, ਸਿਕਮ ਦੇ ਨਿਤਿਨ ਨਵੀਨ, ਤੰਲੇਗਾਨਾ ਦੇ ਅਰਬਿੰਦ ਲਿੰਬਾਵਲੀ, ਉਤਰਾਖੰਡ ਦੇ ਥਾਵਰਚੰਦ ਗਹਿਲੋਤ, ਉਤਰ ਪ੍ਰਦੇਸ਼ ਦੇ ਗੋਵਰਧਨ ਝੜਾਪਿਆ-ਦੁਸ਼ਿਅੰਤ ਗੌਤਮ ਤੇ ਨਰੋਤਮ ਮਿਸ਼ਰਾ।

Send this to a friend