June 26, 2026 8:09 am

ਐ¤ਨ.ਡੀ.ਏ. ਸਰਕਾਰ ਬਣੀ ਤਾਂ ਜੇਤਲੀ ਬਣਨਗੇ ਵਿੱਤ ਮੰਤਰੀ : ਸੁਖਬੀਰ ਬਾਦਲ

index ਸ਼ਾਹਕੋਟ 1 ਅਪਰੈਲ (ਸੁਰਿੰਦਰ ਸਿੰਘ ਪਦਮ)-ਦੇਸ਼ ਦੀ ਆਰਥਿਕ ਮਜਬੂਤੀ, ਵਿਕਾਸ ਅਤੇ ਸਮਾਜਿਕ ਬੁਰਿਆਈਆ ਦਾ ਖਾਤਮਾ ਕਰਨ ਲਈ ਕੇਂਦਰ ’ਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਬਹੁਤ ਜਰੂਰੀ ਹੈ। ਉਕਤ ਪ੍ਰਗਟਾਵਾਂ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਨਕੋਦਰ ਵਿਖੇ ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ -ਭਾਜਪਾ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ‘ਚ ਕੀਤੀ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਕੀਤਾ।ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਭਰ ‘ਚ ਮੋਦੀ ਦੇ ਹੱਕ ‘ਚ ਅਤੇ ਕਾਂਗਰਸ ਦੇ ਖਿਲਾਫ ਬਹੁਤ ਵੱਡੀ ਹਨ੍ਹੇਰੀ ਚਲ ਰਹੀ ਹੈ। ਇਸ ਚੱਲ ਰਹੀ ਹਨੇਰੀ ‘ਚ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ‘ਚ ਪੰਜਾਬੀਆ ਨੂੰ ਵੀ ਆਪਣਾ ਬਣਦਾ ਯੋਗਦਾਨ ਲਈ ਪਵਨ ਟੀਨੂੰ ਨੂੰ ਜਿਤਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ

ਕੇਂਦਰ ‘ਚ ਐਨ.ਡੀ.ਏ ਦੀ ਸਰਕਾਰ ਬਣਦੀ ਹੈ ਤਾਂ ਅਰੁਣ ਜੇਤਲੀ ਦੇਸ਼ ਦੇ ਵਿੱਤ ਮੰਤਰੀ ਬਣਨਗੇ, ਜਿਸ ਦਾ ਪੰਜਾਬ ਨੂੰ ਅਰਥਿਕ ਤੌਰ ਤੇ ਬਹੁਤ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ 67 ਸਾਲਾਂ ਦੀ ਅਜ਼ਾਦੀ ਤੋ ਬਾਅਦ ਦੇਸ਼ ਉੱਪਰ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਦੇਸ਼ ਵਾਸੀਆ ਨੂੰ ਗਰੀਬੀ ,ਮਹਿੰਗਾਈ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਸਮਾਜਿਕ ਬੁਰਿਆਈਆ ਹੀ ਦਿਤੀਆ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਨਾਲ ਵਿਤਕਰੇਬਾਜ਼ੀ ਕਰਦੇ ਹੋਏ ਉਨ੍ਹਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀ ਦਿੱਤੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ‘ਚ ਕਾਂਗਰ, ਪਾਰਟੀ ਨੇ ਪਹਿਲਾ ਹੀ ਹਾਰ ਕਬੂਲ ਕਰ ਲਈ ਹੈ, ਜਿਸ ਕਰਕੇ ਉਹ ਲਗਾਤਾਰ  ਆਪਣੇ ਉਮੀਦਵਾਰ ਬਦਲ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆ ਬਾਰੇ ਵੀ ਵਿਸਥਾਰ ਪੂਰਵਕ ਜ਼ਿਕਰ ਕੀਤਾ। ਉਨ੍ਹਾਂ ਹਲਕਾ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਪਵਨ ਕੁਮਾਰ ਟੀਨੂੰ ਨੂੰ ਜਿਤਾ ਕੇ ਸੰਸਦ ‘ਚ ਭੇਜਣ। ਉਨ੍ਹਾਂ ਕਿਹਾ ਕਿ ਜੇਕਰ ਤੁਸੀ ਪਵਨ ਟੀਨੂੰ ਨੂੰ ਜਿਤਾ ਕੇ ਸੰਸਦ ‘ਚ ਭੇਜੋਗੇ ਤਾ ਉਹ ਪੰਜ ਸਾਲ ਤੱਕ ਪੰਜਾਬੀਆ ਦੇ ਹਿੱਤਾਂ ਦੀ ਰਾਖੀ ਇਕ ਪਹਿਰੇਦਾਰ ਬਣ ਕੇ ਕਰੇਗਾ।
ਹੋਰਨਾਂ ਤੋ ਇਲਾਵਾਂ ਟਰਾਂਸਪੋਰਟ ਮੰਤਰੀ ਪੰਜਾਬ ਅਜੀਤ ਸਿੰਘ ਕੋਹਾੜ , ਹਲਕਾ ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਉਮੀਦਵਾਰ ਪਵਨ ਕੁਮਾਰ ਟੀਨੂੰ ਅਤੇ ਸਾਬਕਾ ਮੰਤਰੀ ਸੁਰਿੰਦਰਪਾਲ ਸਿੰਘ ਥੰਮਣਵਾਲ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।

Send this to a friend