June 13, 2026 12:47 pm

ਸਤਿਕਾਰ ਕਮੇਟੀ ਦੇ ਮੈਂਬਰਾਂ ਨਾਲ ਝਗੜਾ ਕਰਨ ਵਾਲਿਆਂ ਵਿਰੁੱਧ ਪਰਚਾ ਦਰਜ

ਪਿੰਡ ਝਮਲੂਟੀ ’ਚ ਸਮਾਧ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹਟਾਉਣ ਲਈ ਤਿੱਖਾ ਸੰਗਰਸ਼ ਕਰੇਗੀ ਕਮੇਟੀ

ਸ੍ਰੀ ਚਮਕੌਰ ਸਾਹਿਬ, 26 ਦਸੰਬਰ (ਅਮਰਜੀਤ ਕਲਸੀ)- ਕਲ ਸ਼ਾਮ ਹੋਈ ਇਥੋਂ ਨੇੜੇ ਪੈਂਦੇ ਪਿੰਡ ਰਾਮਪੁਰ ਬੇਟ ‘ਝਮਲੂਟੀ‘ ਵਿਚ ਸਤਿਕਾਰ ਕਮੇਟੀ ਅਤੇ ਪਿੰਡ ਵਾਸੀਆਂ ਦੀ ਲੜਾਈ ਦੀ ਤੋਂ ਬਾਅਦ ਪੁਲਿਸ ਨੇ ਮੁਕਦਮਾ ਦਰਜ ਕਰ ਦਿਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ ਗੁਰਦੀਪ ਸਿੰਘ ਸੈਣੀ ਨੇ ਦਸਿਆ ਕਿ ਇਕਬਾਲ ਸਿੰਘ ਪੁਤਰ ਗੁਰਜੀਤ ਸਿੰਘ ਵਾਸੀ ਖਿਜਰਾਬਾਦ ਤਹਿਸੀਲ ਖਰੜ ਥਾਣਾ ਬਲਾਕ ਮਾਜਰੀ ਜਿਲ੍ਹਾ ਮੁਹਾਲੀ ਨੇ ਬਿਆਨ ਦਿਤਾ ਕਿ ਮੈਂ ਸੀ.ਟੀ. ਯੂ ਚੰਡੀਗੜ ਵਿਚ ਬਸ ਕੰਡੈਕਟਰ ਲਗਾ ਹੋਇਆ ਹਾਂ ਇਥੇ ਚਲ ਰਹੇ ਸ਼ਹੀਦੀ ਜੋੜ ਮੇਲ ਦੇ ਅੰਤਿਮ ਦਿਨ ਮੈਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਚ ਮਥਾ ਟੇਕਣ ਆਇਆ ਹੋਇਆ ਸੀ। ਮੇਰੇ ਨਾਲ ਰਵਿੰਦਰ ਸਿੰਘ ਪੁਤਰ ਬਜਿੰਦਰ ਸਿੰਘ ਵਾਸੀ ਚੈੜੀਆ ਮੋਹਣ ਸਿੰਘ ਪੁਤਰ ਬੰਤ ਸਿੰਘ ਵਾਸੀ ਭਜੋਲੀ, ਹਰਪ੍ਰੀਤ ਸਿੰਘ ਪੁਤਰ ਨਾਥ ਸਿੰਘ ਵਾਸੀ ਖਿਜਰਾਬਾਦ ਅਤੇ ਬਰਿੰਦਰ ਸਿੰਘ ਵਾਸੀ ਖਿਜਰਾਬਾਦ ਨਾਲ ਆਏ ਹੋਏ ਸਨ ਤੇ ਅਸੀ ਸਤਿਕਾਰ ਕਮੇਟੀ ਦੇ ਮੈਂਬਰ ਵੀ ਹਾਂ ਸਾਨੂੰ ਪਤਾ ਲਗਾ ਕਿ ਉਪਰੋਕਤ ਪਿੰਡ ਦੀ ਇਕ ਸਮਾਧ ਪਰ ਸ੍ਰੀ ਅਖੰਡ ਪਾਠ ਸਾਹਿਬ ਰਖੇ ਹੋਏ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਜਦਕਿ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਲੋਂ ਹੁਕਮਨਾਮਾ ਹੋਇਆ ਹੈ ਕਿ ਕਿਸੇ ਵੀ ਸਮਾਧ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਵੇਗਾ। ਜਦਕਿ ਇਸ ਸਬੰਧੀ ਪਿਛਲੇ ਸਾਲ ਪਿੰਡ ਰਾਮਪੁਰ ਵਾਲਿਆਂ ਨੇ ਸਬੰਧਤ ਵਿਅਕਤੀ ਨੂੰ ਇਸ ਤਰ੍ਹਾਂ ਕਰਨ ਤੋਂ ਮਨ੍ਹਾਂ ਕੀਤਾ ਸੀ ਅਤੇ ਉਨ੍ਹਾਂ ਲਿਖ ਕੇ ਵੀ ਦਿਤਾ ਸੀ ਇਸ ਬਾਰੇ ਪਤਾ ਕਰਨ ਲਈ ਅਸੀ ਉਪਰੋਕਤ ਪਿੰਡ ਉਸ ਥਾਂ ਤੇ ਪੁਜੇ ਜਿਥੇ ਸਾਨੂੰ ਉਥੋਂ ਦੇ ਮੁਖ ਸੇਵਾਦਾਰ ਨੇ ਇਕ ਕਾਪੀ ਦਿਖਾਈ ਜਿਸ ਨੇ ਉਸ ਕਾਪੀ ਉਤੇ ਆਗਿਆ ਮੰਗੀ ਹੋਈ ਸੀ ਅਤੇ ਪਿਛਲੇ ਪਾਸੇ ਹੈਡ ਗ੍ਰੰਥੀ ਬਗੀਚਾ ਸਿੰਘ ਦੇ ਦਸਖ਼ਤ ਸਨ ਪਰ ਕੋਈ ਮੋਹਰ ਨਹੀਂ ਲਗੀ ਹੋਈ ਸੀ ਜਦੋਂ ਅਸੀ ਇਸ ਹੋ ਰਹੀ ਉਲਘਣਾ ਬਾਰੇ ਪੁਛਿਆ ਤਾ ਉਪਰੋਕਤ ਸਬੰਧਤ ਵਿਅਕਤੀ ਰਣਜੀਤ ਸਿੰਘ ਨੇ ਜੋ ਨਿਹੰਗ ਸਿੰਘ ਬੁਲਾਏ ਹੋਏ ਸਨ ਉਹ ਸਾਡੇ ਤੇ ਟੁਟ ਕੇ ਪੈ ਗਏ ਅਤੇ ਸਾਡੇ ਸਟਾ ਮਾਰੀਆਂ। ਉਪਰੋਕਤ ਅਧਿਕਾਰੀ ਨੇ ਦਸਿਆ ਕਿ ਇਸ ਦੀ ਜਾਂਚ ਕਰਨ ਉਪਰੰਤ ਵਖ ਵਖ ਧਾਰਵਾਂ ਅਧੀਨ ਮੁਖ ਸੇਵਾਦਾਰ ਰਣਜੀਤ ਸਿੰਘ, ਉਸਦੇ ਬੇਟੇ ਅਤੇ ਕੁਝ ਅਣਪਛਾਤੇ ਨਿਹੰਗ ਸਿੰਘਾਂ ਦੇ ਵਿਰੁਧ ਪਰਚਾ ਦਰਜ ਕਰ ਦਿਤਾ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ। ਉਧਰ ਉਪਰੋਕਤ ਸਤਿਕਾਰ ਕਮੇਟੀ ਅਤੇ ਉਨ੍ਹਾ ਦੇ ਹੋਰ ਪੁਜੇ ਸਮਰਥਕਾਂ ਨੇ ਇਸ ਹੋਏ ਪਰਚੇ ਤੇ ਇਤਰਾਜ ਕਰਦਿਆ ਦਸਿਆ ਕਿ ਪੁਲਿਸ ਨੇ ਸਹੀ ਧਾਰਾਵਾਂ ਨਹੀਂ ਲਾਈਆ ਇਸ ਲਈ ਅਸੀ ਸ੍ਰੀ ਅਨੰਦਪੁਰ ਸਾਹਿਬ ਵਿਚ ਮੀਟਿੰਗ ਕਰਕੇ ਉਚ ਅਧਿਕਾਰੀਆਂ ਨੂੰ ਮਿਲਾਗੇ ਜਾਂ ਫਿਰ ਸੰਘਰਸ ਕਰਾਗੇ ਕਿਉਂਕਿ ਇਹ ਸਿਖ ਮਰਿਆਦਾ ਦਾ ਮਾਮਲਾ ਹੈ।ਇਥੋਂ ਨੇੜੇ ਪੈਂਦੇ ਪਿੰਡ ਰਾਮਪੁਰ ਬੇਟ ‘ਝਮਲੂਟੀ‘ ਵਿਚ ਸਤਿਕਾਰ ਕਮੇਟੀ ਨਾਲ ਹੋਏ ਝਗੜੇ ਦਾ ਮਾਮਲਾ ਦਿਨੋਂ ਦਿਨ ਤੁਲ ਫੜਦਾ ਜਾ ਰਿਹਾ ਹੈ। ਜਦਕਿ ਸਥਾਨਕ ਪੁਲਿਸ ਨੇ ਸਮਾਧ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਾਅਦ ਹੋਏ ਝਗੜੇ ਸਬੰਧੀ ਮੁਕਦਮਾ ਵੀ ਦਰਜ ਕਰ ਦਿਤਾ ਹੈ। ਲੇਕਿਨ ਫੇਰ ਦੁਬਾਰਾ ਉਪਰੋਕਤ ਵਿਵਾਦ ਵਾਲੇ ਸਥਾਨ ਤੇ ਅਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਬਾਅਦ ਸਥਿਤੀ ਤਣਾਅ ਵਾਲੀ ਬਣ ਗਈ ਜਿਸ ਕਾਰਨ ਅਜ ਵਡੀ ਗਿਣਤੀ ਵਿਚ ਸਤਿਕਾਰ ਕਮੇਟੀ ਦੇ ਸਿੰਘ ਉਸ ਅਸਥਾਨ ਤੇ ਜਾਣਾ ਚਾਹੁੰਦੇ ਸਨ ਪ੍ਰੰਤੂ ਪ੍ਰਸ਼ਾਸ਼ਨ ਦੇ ਦਬਾਅ ਕਾਰਨ ਉਨ੍ਹਾਂ ਰੋਪੜ ਦੇ ਐਸ. ਪੀ. ਨਾਲ ਮਿਲ ਕੇ ਸਥਾਨਕ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਚ ਮੈਨੇਜਰ ਭਾਈ ਨਥਾ ਸਿੰਘ ਅਤੇ ਸਬੰਧਤ ਗ੍ਰੰਥੀ ਬਗੀਚਾ ਸਿੰਘ ਨਾਲ ਮੁਲਾਕਾਤ ਕੀਤੀ, ਉਪਰੰਤ ਪ੍ਰੈਸ ਨਾਲ ਗਲਬਾਤ ਕਰਦਿਆਂ ਹੋਇਆ ਸਤਿਕਾਰ ਕਮੇਟੀ ਦੇ ਆਗੂ ਪ੍ਰਧਾਨ ਸੁਖਜੀਤ ਸਿੰਘ ਖੋਸੇ, ਸਰਪ੍ਰਸਤ ਭਾਈ ਬਲਵੀਰ ਸਿੰਘ ਮੁਛਲ, ਭਾਈ ਵਿਸਾਖਾ ਸਿੰਘ, ਨਿਸ਼ਾਨ ਸਿੰਘ ਸਿਆਲਕਾ, ਕਮਲਜੀਤ ਸਿੰਘ, ਜਸਪਾਲ ਸਿੰਘ, ਇਕਬਾਲ ਸਿੰਘ, ਹਰਜਿੰਦਰ ਸਿੰਘ ਅਤੇ ਤਰਲੋਚਨ ਸਿੰਘ ਆਦਿ ਨੇ ਦਸਿਆ ਕਿ ਅਜ ਸਾਨੂੰ ਫੇਰ ਜਦੋਂ ਦੁਬਾਰਾ ਪਤਾ ਲਗਾ ਕਿ ਉਪਰੋਕਤ ਸਮਾਧ ਵਾਲੇ ਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਫੇਰ ਪ੍ਰਕਾਸ਼ ਕੀਤਾ ਹੈ ਤਾਂ ਅਸੀ ਇਸ ਸਬੰਧੀ ਐਸ. ਪੀ. ਹੈਡ ਕੁਆਟਰ ਅਜਿੰਦਰ ਸਿੰਘ ਨੂੰ ਮਿਲੇ, ਜਿਥੇ ਉਨ੍ਹਾਂ ਕਿਹਾ ਕਿ ਕਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਂਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਵਿਚ ਪਹੁੰਚਾਉਂਣ ਦਾ ਪ੍ਰਬੰਧ ਵੀ ਕਰਾਗੇ। ਸਤਿਕਾਰ ਕਮੇਟੀ ਦੇ ਉਪਰੋਕਤ ਆਗੂਆਂ ਨੇ ਕਿਹਾ ਕਿ ਕਿਉਂਕਿ ਮਰਿਆਦਾ ਅਨੁਸਾਰ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋ ਜਾਦੇ ਹਨ ਤਾਂ ਭੋਗ ਪਾਉਂਣ ਉਪਰੰਤ ਹੀ ਪਵਿਤਰ ਸਰੂਪ ਅਪਣੇ ਮਹਿਲਾਂ ਨੂੰ ਜਾ ਸਕਦੇ ਹਨ ਅਤੇ ਇਸ ਲਈ ਅਸੀ ਹੀ ਉਥੇ ਕੋਈਂ ਮਰਿਆਦਾ ਤੋਂ ਉਲਟ ਨਹੀਂ ਜਾ ਸਕਦੇ ਤੇ ਉਸ ਸਥਾਨ ਤੇ ਜਾਣ ਤੋਂ ਸਕੋਚ ਕੀਤਾ ਸੀ। ਪ੍ਰੰਤੂ ਜੇਕਰ ਪ੍ਰਸ਼ਾਸ਼ਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਸਮਾਧ ਤੋਂ ਮਹਾਰਾਜ ਦੇ ਸਰੂਪ ਵਾਪਸ ਨਹੀਂ ਲੈ ਕੇ ਆਉਂਦੇ ਜਾਂ ਉਥੋਂ ਸਮਾਧ ਨੂੰ ਨਹੀਂ ਹਟਾਇਆ ਜਾਦਾ ਤਾਂ ਕਲ ਨੂੰ ਦਿਤੇ ਸਮੇਂ 10 ਵਜੇਂ ਤੋਂ ਬਾਅਦ ਅਸੀ ਵਿਆਪਕ ਪਧਰ ਤੇ ਸੰਘਰਸ ਛੇੜ ਦਿਆਗੇ ਜਿਸ ਦੀ ਜੁੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀ ਅਪਣੇ ਧਰਮ ਦੀਆਂ ਮਰਿਆਦਾਵਾਂ ਨੂੰ ਕਿਸੇ ਵੀ ਕੀਮਤ ਤੇ ਭੰਗ ਨਹੀਂ ਹੋਣ ਦਿਆਗੇ। ਜਿਨ੍ਹਾਂ ਧਾਰਮਿਕ ਅਸਥਾਨਾਂ ਨੂੰ ਸਰਕਾਰ ਨੇ ਵੀ ਪਵਿਤਰ ਏਰੀਆ ਕਰਾਰ ਦਿਤਾ ਹੋਇਆ ਹੈ, ਉਥੇ ਕਿਸੇ ਵੀ ਕਿਸਮ ਦਾ ਨਸ਼ਾ, ਸਿਗਰਟ, ਆਡਾ, ਮਾਸ, ਮਛੀ ਆਦਿ ਨਹੀਂ ਵਿਕਣ ਦੇਣਗੇ। ਇਸ ਲਈ ਉਨ੍ਹਾਂ ਪ੍ਰਬੰਧਕ ਕਮੇਟੀ ਪ੍ਰਸ਼ਾਸ਼ਨ ਅਤੇ ਸਬੰਧਤ ਐਮ. ਐਲ. ਏ ਆਦਿ ਨੂੰ ਸਖਤ ਲਿਹਜ਼ੇ ਵਿਚ ਅਜਿਹੇ ਕੰਮਾਂ ਲਈ ਅਪਣੇ ਫਰਜਾਂ ਤੇ ਡਿਉਂਟੀ ਦੇਣ ਲਈ ਪ੍ਰੇਰਿਆ ਨਹੀਂ ਤਾਂ ਫੇਰ ਸਤਿਕਾਰ ਕਮੇਟੀ ਦੇ ਸਿੰਘ ਅਪਣੀ ਬਣਦੀ ਕਾਰਵਾਈ ਕਰਨਗੇ। ਇਸ ਮੌਕੇ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਮੈਨੇਜਰ ਭਾਈ ਨਥਾ ਸਿੰਘ ਅਤੇ ਸਬੰਧਤ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਇਜਾਜਤ ਦੇਣ ਵਾਲੇ ਹੈਡ ਗ੍ਰੰਥੀ ਭਾਈ ਬਗੀਚਾ ਸਿੰਘ ਨੇ ਦਸਿਆ ਕਿ ਉਨ੍ਹਾਂ ਕਿਸੇ ਸਮਾਧ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਇਜ਼ਾਜਤ ਨਹੀਂ ਸੀ ਦਿਤੀ ਬਲਕਿ ਉਨ੍ਹਾਂ ਅਪਣੇ ਆਪ ਹੀ ਅਜਿਹਾ ਕੀਤਾ ਹੈ ਤੇ ਉਨ੍ਹਾਂ ਸਤਿਕਾਰ ਕਮੇਟੀ ਦੇ ਮੈਂਬਰਾਂ ਨਾਲ ਸਹਿਮਤ ਹੁੰਦੇ ਦਸਿਆ ਕਿ ਭਲਕੇ ਅਸੀ ਆਪ ਵੀ ਉਥੋਂ ਮਹਾਰਾਜ ਸਾਹਿਬ ਦੇ ਸਰੂਪ ਹਟਵਾ ਕੇ ਮਰਿਆਦਾ ਅਨੁਸਾਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਲੈ ਕੇ ਆਵਾਗੇ। ਸਤਿਕਾਰ ਕਮੇਟੀ ਦੇ ਉਪਰੋਕਤ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਵਲੋਂ ਕੀਤੀ ਕਾਰਵਾਈ ਕਾਫ਼ੀ ਨਹੀਂ ਹੈ ਕਿਉਂਕਿ ਸਬੰਧਤ ਵਿਅਕਤੀ ਵਿਰੁਧ ਧਾਰਮਿਕ ਮਰਿਆਦਾ ਨੂੰ ਠੇਸ ਪਹੁੰਚਾਉਂਣ ਵਾਲੀ ਧਾਰਾ ਹਾਲੇ ਤਕ ਨਹੀਂ ਲਾਈ ਗਈ। ਉਧਰ ਇਸ ਸਬੰਧੀ ਜਦੋਂ ਸਬੰਧਤ ਜ਼ਿਲ੍ਹਾਂ ਰੂਪਨਗਰ ਦੇ ਐਸ. ਐਸ. ਪੀ ਸਵਪਨ ਸ਼ਰਮਾ ਨਾਲ ਗਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਅਜ ਸਾਰੀਆਂ ਧਿਰਾਂ ਨੂੰ ਬੁਲਾਕੇ ਇਸ ਮਸਲੇ ਦਾ ਹਲ ਸ਼ਾਤੀਪੂਰਵਕ ਤੇ ਢੁਕਵਾ ਹਲ ਕਢਿਆ ਜਾਵੇਗਾ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਵਿਰੁਧ ਹੋਰ ਵੀ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

Send this to a friend