June 26, 2026 8:11 am

ਸਮਰਾਲਾ ਪੁਲਿਸ ਵੱਲੋਂ 19 ਪੇਟੀਆਂ ਸ਼ਰਾਬ ਸਮੇਤ ਤਿੰਨ ਕਾਬੂ

image ਸਮਰਾਲਾ, 1 ਅਪ੍ਰੈਲ (ਕਮਲਜੀਤ)- ਪੁਲਿਸ ਜ਼ਿਲ੍ਹਾ ਖੰਨਾ ਦੇ ਐ¤ਸ.ਐ¤ਸ.ਪੀ. ਹਰਚਰਨ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਸਮਾਜ ਵਿਰੋਧਂੀ ਅਨਸਰਾਂ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਸਮਰਾਲਾ ਅਧੀਨ ਪੈਂਦੀ ਪੁਲਿਸ ਚੌਂਕੀ ਬਰਧਾਲਾਂ ਦੇ ਇੰਚਾਰਜ ਸਹਾਇਕ ਥਾਣੇਦਾਰ ਨਛੱਤਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਉਸ ਵਕਤ ਸਫਲਤਾ ਮਿਲੀ ਜਦੋਂ ਉਹਨਾਂ ਇੱਕ ਨਾਕਾਬੰਦੀ ਦੌਰਾਨ 18 ਪੇਟੀਆਂ ਸ਼ਰਾਬ ਲਿਜਾ ਰਹੇ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ।  ਪ੍ਰਾਪਤ ਵੇਰਵਿਆਂ ਮੁਤਾਬਿਕ ਸਹ੍ਯਾਇਕ ਥਾਣੇਦਾਰ ਨਛੱਤਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਨਜਾਇਜ ਸ਼ਰਾਬ ਦਾ ਕਾਰੋਬਾਰ ਕਰਦੇ ਹਨ ਅਤੇ ਇਸ ਇਲਾਕੇ ਵਿਚ ਗੁਜਰ ਰਹੇ ਹਨ ਜਿਸ ਤੇ ਪੁਲਿਸ ਪਾਰਟੀ ਵੱਲੋਂ

ਸੂਆ ਪੁਲੀ ਢਿੱਲਵਾਂ ਵਿਖੇ ਨਾਕਾਬੰਦੀ ਕੀਤੀ ਗਈ।  ਜਿਸ ਦੌਰਾਨ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਬਰਧਾਲਾਂ ਸਾਇਡ ਵੱਲੋਂ ਇੱਕ ਕਾਰ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚ 18 ਪੇਟੀਆਂ ਸ਼ਰਾਬ ਬਰਾਮਦ ਹੋਈ।  ਗੱਡੀ ਵਿਚ ਹਾਜਰ ਗੁਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਸ਼ਰਾਬ ਬਾਰੇ ਕੋਈ ਵੀ ਤਸੱਲੀਬਖ਼ਸ ਜਵਾਬ ਨਾ ਦੇ ਸਕੇ।   ਪੁਲਿਸ ਨੇ ਦੋਵੇਂ ਹੀ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਐਕਸਾਇਜ਼ ਐਕਟ ਦੀਆਂ ਵੱਖ ਵੱਖ ਧਰਾਵਾਂ ਅਧੀਨ ਕੇਸ ਦਰਜ਼ ਕਰ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।   ਇਸੇ ਦੌਰਾਨ ਹੌਲਦਾਰ ਜਰਨੈਲ ਸਿੰਘ ਨੇ ਪਿੰਡ ਕਕਰਾਲਾ ਦੀ ਸੂਆ ਪੁਲੀ ਦੇ ਨਜਦੀਕ ਗਸ਼ਤ ਦੌਰਾਨ ਕਥਿਤ ਦੋਸ਼ੀ ਨੰਦੂ ਵਾਸੀ ਖੁਸ਼ੀ ਨਗਰ ਯੂ.ਪੀ. ਹਾਲ ਵਾਸੀ ਕਕਰਾਲਾਂ ਕਲਾਂ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 12 ਬੋਤਲਾਂ ਸ਼ਰਾਬ ਦੇਸ਼ੀ ਮਾਰਕਾ ਮਾਲਟਾ ਬਰਾਮਦ ਕੀਤੀ ਹੈ ਜਿਸ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend