ਸੀਤ ਲਹਿਰ ਕਾਰਨ ਅੰਤਰਰਾਸ਼ਟਰੀ ਉਡਾਣਾਂ ਲੇਟ

ਅੰਮ੍ਰਿਤਸਰ, 25 ਦਸੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਦਿਨੋ ਦਿਨ ਵੱਧ ਰਹੀ ਸੀਤ ਲਹਿਰ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਉਡਾਣਾਂ ਦਾ ਸਿਲਸਿਲਾ ਗੜਬੜਾ ਰਿਹਾ ਹੈ ਅਤੇ ਬਾਹਰ ਤੋ ਆਉਣ ਵਾਲੀਆਂ ਉਡਾਣਾਂ ਲੇਟ ਚੱਲ ਰਵਾਨਾ ਹੋ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਸ੍ਰੀ ਗੁਰੂ ਰਾਮਦਾਸ ਜੀ ਏਅਰਪੋਰਟ ਰਾਜਾਸਾਂਸੀ ਅੰਮ੍ਰਿਤਸਰ ਵਿੱਖੇ ਲੋਕਲ ਉਡਾਣਾਂ ਦਾ ਸਿਲਸਿਲਾ ਲਗਭਗ ਆਮ ਵਾਂਗ ਰਿਹਾ। ਅੱਜ ਪੂਰਾ ਦਿਨ ਧੁੱਪ ਨਿਖਰੀ ਹੋਣ ਕਾਰਨ ਸਵੇਰ ਤੋ ਹੀ ਏਅਰਪੋਰਟ ‘ਤੇ ਧੁੰਦ ਨਹੀ ਸੀ। ਜਿਸ ਕਾਰਨ ਉਡਾਣਾਂ ਨੂੰ ਲੈਂਡ ਹੋਣ ‘ਚ ਕੋਈ ਮੁਸ਼ਕਲ ਨਹੀ ਹੋਈ ਅਤੇ ਨਾ ਹੀ ਕੋਈ ਉਡਾਣ ਕਿਸੇ ਦੂਜੇ ਏਅਰਪੋਰਟ ‘ਤੇ ਡਾਈਵਰਟ ਹੋਈ। ਇਸ ਸਭ ਦੇ ਬਾਵਜ਼ੂਦ ਅੰਤਰਰਾਸ਼ਟਰੀ ਉਡਾਣਾਂ ਲੇਟ ਰਹੀਆਂ।

Send this to a friend