ਲੁਧਿਆਣਾ 25 ਦਸੰਬਰ (ਜਸਪਾਲ ਅਰੋੜਾ)- ਥਾਣਾ ਸਾਹਨੇਵਾਲ ਦੇ ਇਲਾਕੇ ਮਕੜ ਕਾਲੋਨੀ ਵਿਖੇ ਦੇਰ ਰਾਤ ਇਕ ਨੋਜਵਾਨ ਨੇ ਸ਼ਕੀ ਹਲਾਤਾਂ ਚ ਪੰਖੇ ਦੀ ਕੁੰਡੀ ਨਾਲ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ ਘਟਨਾ ਦਾ ਪਤਾ ਉਸ ਵੇਲ਼ੇ ਲਗਾ ਜਦੋ ਮੰਗਲਵਾਰ ਸਵੇਰੇ ਗੁਆਂਢੀਆਂ ਨੇ ਨੌਜਵਾਨ ਦੀ ਲਾਸ਼ ਪੰਖੇ ਦੀ ਕੁੰਡੀ ਨਾਲ ਲਟਕਦੀ ਦੇਖੀ ਤੇ ਪੁਲਸ ਨੂੰ ਸੂਚਿਤ ਕੀਤਾ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਸ ਨੇ ਜਾਂਚ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਨੀਚੇ ਉਤਾਰਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਮ੍ਰਿਤਕ ਦੀ ਪਹਿਚਾਣ ਮੂਲ ਰੂਪ ਤੋਂ ਗੌਂਡਾ ਨਿਵਾਸੀ 18 ਸਾਲਾ ਸੋਨੂੰ ਵਜੋਂ ਹੋਈ ਮੌਕੇ ਤੇ ਪਹੁੰਚੇ ਮ੍ਰਿਤਕ ਦੇ ਪਿਤਾ ਅਰਵਿੰਦਰ ਨੇ ਦਸਿਆ ਕਿ ਕੁਝ ਦਿਨ ਪਹਿਲੇ ਉਸ ਦਾ ਲੜਕਾ ਸੋਨੂ ਪਿੰਡ ਤੋਂ ਲੜਕੀ ਭਜਾ ਲੈ ਆਇਆ ਸੀ ਜਿਸ ਤੋਂ ਬਾਅਦ ਉਸ ਦੀ ਆਪਣੇ ਲੜਕੇ ਨਾਲ ਅਨ ਬਣ ਹੋ ਗਈ ਤੇ ਉਸ ਦਾ ਲੜਕਾ ਪਿਤਾ ਤੋਂ ਅਲਗ ਕਿਰਾਏ ਤੇ ਕਮਰਾ ਲੈਕੇ ਅਲਗ ਰਹਿਣ ਲਗਾ ਕੁਜ ਦਿਨ ਬਾਅਦ ਉਸ ਦੇ ਲੜਕੇ ਵਲੋਂ ਭਜਾ ਕੇ ਲਿਆਈ ਲੜਕੀ ਡਰ ਦੇ ਮਾਰੇ ਪਿੰਡ ਨੂੰ ਭਜ ਗਈ ਸੀ ਜਿਸ ਬਾਅਦ ਉਸ ਦਾ ਲੜਕਾ ਪਰੇਸ਼ਾਨ ਰਹਿਣ ਲਗਾ ਜਿਸਦੇ ਚਲਦੇ ਦੇਰ ਰਾਤ ਉਸ ਦੇ ਲੜਕੇ ਨੇ ਫਾਹਾ ਲੈਕੇ ਕੇ ਖੁਦਕੁਸ਼ੀ ਕਰ ਲਈ ਸੀ