June 26, 2026 8:10 am

ਆਰ.ਬੀ.ਆਈ. ਦੀ ਨਵੀਂ ਮੁਦਰਾ ਨੀਤੀ ’ਚ ਕੋਈ ਬਦਲਾਅ ਨਹੀਂ

ਨਵੀਂ ਦਿੱਲੀ, 1 ਅਪ੍ਰੈਲ (ਪੀ. ਟੀ.)- ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਮੁੱਖ ਨੀਤੀ ਵਿਆਜ਼ ਦਰਾਂ ’ਚ ਅੱਜ ਕੋਈ ਬਦਲਾਅ ਨਾ ਕਰਨ ਦਾ ਐਲਾਨ ਕੀਤਾ ਹੈ। ਆਰ.ਬੀ.ਆਈ. ਨੇ ਦੋ ਮਹੀਨੇ ’ਚ ਇੱਕ ਵਾਰ ਜਾਰੀ ਕੀਤੀ ਜਾਣ ਵਾਲੀਆਂ ਦਰਾਂ ਦੇ ਤਹਿਤ ਇਸ ਨੂੰ ਅਬਦਲਣਸ਼ੀਲ ਰੱਖਿਆ ਹੈ। ਕੇਂਦਰੀ ਬੈਂਕ ਨੇ ਰੇਪੋ ਦਰ ਨੂੰ ਪਹਿਲਾਂ ਦੀ ਤਰ੍ਹਾਂ 8 ਫੀਸਦੀ ਦੇ ਪੱਧਰ ’ਤੇ ਅਤੇ ਰਿਵਰਸ ਰੇਪੋ ਦਰ ਨੂੰ ਸੱਤ ਫੀਸਦੀ ਦੇ ਪੱਧਰ ’ਤੇ ਬਰਕਰਾਰ ਰੱਖਿਆ ਹੈ। ਰਿਜ਼ਰਵ ਬੈਂਕ ਨੇ 2014-15 ’ਚ ਆਰਥਿਕ ਵਿਕਾਸ ਦਰ 5.5 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਹੈ। ਚਾਲੂ ਖਾਤੇ ਦਾ ਘਾਟਾ ਸਾਲ 2013-14 ’ਚ ਘੱਟ ਕੇ ਜੀ.ਡੀ.ਪੀ. ਦੇ 2 ਫੀਸਦੀ ਤੱਕ ਰਹਿਣ ਦੀ ਸੰਭਾਵਨਾ ਹੈ। ਰਿਜ਼ਰਵ ਬੈਂਕ ਨੂੰ ਉਮੀਦ ਹੈ ਕਿ ਖੁਰਾਕ ਮਹਿੰਗਾਈ ਦਰ 2014 ਦੌਰਾਨ 6 ਫੀਸਦੀ ਤੋਂ ਥ¤ਲੇ ਰਹੇਗੀ।

Send this to a friend