June 26, 2026 8:09 am

ਮੰਤਰੀ, ਸੰਸਦ ਮੈਂਬਰ ਤੇ ਵਿਧਾਇਕ ਨਹੀਂ ਬਣ ਸਕਦੇ ਪੋਲ ਏਜੰਟ

ਨਵੀਂ ਦਿੱਲੀ, 1 ਅਪ੍ਰੈਲ (ਪੀ.ਟੀ.)-ਚੋਣ ਕਮਿਸ਼ਨ ਨੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਪੋਲ ਏਜੰਟ ਬਣਨ ’ਤੇ ਇਹ ਕਹਿੰਦਿਆਂ ਪਾਬੰਦੀ ਲਗਾ ਦਿੱਤੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਗਾਰਦ ਕਾਰਨ ਮੈਦਾਨ ’ਚ ਉਤਰੇ ਹੋਰ ਉਮੀਦਵਾਰਾਂ ਲਈ ਮੁਸੀਬਤ ਖੜ੍ਹੀ ਕਰ ਸਕਦੇ ਹਨ। ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਮੇਅਰ, ਮਿਊਂਸਪਲਟੀਆਂ, ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਯੂਨੀਅਨਾਂ ਦੇ ਚੇਅਰਪਰਸਨਾਂ ’ਤੇ ਵੀ ਚੋਣ, ਪੋਲਿੰਗ ਜਾਂ ਗਿਣਤੀ ਏਜੰਟ ਬਣਾਏ ਜਾਣ ’ਤੇ ਪਾਬੰਦੀ ਹੈ ਕਿਉਂਕਿ ਇਨ੍ਹਾਂ ਦਾ ਸਥਾਨਿਕ ਅਥਾਰਟੀਆਂ ਦੀ ਵੱਡੀ ਗਿਣਤੀ ਮੁਲਾਜ਼ਮਾਂ ’ਤੇ ਪ੍ਰਭਾਵ ਹੁੰਦਾ ਹੈ ਜਿਨ੍ਹਾਂ ਨੂੰ ਚੋਣ ਡਿਊਟੀ ’ਤੇ ਤਾਇਨਾਤ ਕੀਤਾ ਜਾਂਦਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਕੇਂਦਰ ਜਾਂ ਸੂਬਾ ਸਰਕਾਰਾਂ ਦੇ ਮੰਤਰੀ, ਮੌਜੂਦਾ ਸੰਸਦ ਮੈਂਬਰ ਜਾਂ ਵਿਧਾਇਕ ਚੋਣ ਏਜੰਟ ਨਹੀਂ ਬਣ ਸਕਦੇ ਕਿਉਂਕਿ ਇਨ੍ਹਾਂ ਕੋਲ ਸੁਰੱਖਿਆ ਗਾਰਦ ਹੁੰਦੀ ਹੈ ਅਤੇ ਇਹ ਮੈਦਾਨ ’ਚ ਦੂਸਰੇ ਉਮੀਦਵਾਰਾਂ ਲਈ ਮੁਸੀਬਤ ਖੜੀ ਕਰ ਸਕਦੇ ਹਨ।

Send this to a friend