ਅਮਰਗੜ੍ਹ, 24 ਦਸੰਬਰ (ਸੁਖਵਿੰਦਰ ਸਿੰਘ ਅਟਵਾਲ)- ਗੁਰਦੁਆਰਾ ਸਾਹਿਬ ਪਿੰਡ ਢਢੋਗਲ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਕੱਤਰ ਕੀਤੀ 20 ਹਜ਼ਾਰ ਬੋਰੀ (ਝੋਨੇ) ਰਸਦ ਦੇ 75 ਟਰੱਕ ਤਖ਼ਤ ਸ੍ਰੀ ਹਜੂਰ ਸਾਹਿਬ ਨਾਂਦੇੜ ਦੇ ਲੰਗਰਾਂ ਲਈ ਰਵਾਨਾ ਕੀਤ ਗਏੇ। ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਹਰਪਾਲ ਸਿੰਘ ਕਥਾਵਾਚਕ ਅਤੇ ਹੈਡ ਗ੍ਰੰਥੀ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਅਰਦਾਸ ਉਪਰੰਤ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵੱਲੋਂ ’ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ਼ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਰਸਦ ਦੇ ਟਰੱਕ ਝੰਡੀ ਦੇ ਕੇ ਰਵਾਨਾ ਕੀਤੇ ਗਏ।ਇਸ ਮੌਕੇ ਸੇਵਾਦਾਰ ਸਰਪੰਚ ਜ਼ੋਰਾ ਸਿੰਘ ਜੈਨਪੁਰ ਨੇ ਸੰਤਾਂ ਅਤੇ ਆਈਆਂ ਸਮੂਹ ਸੰਗਤਾਂ ਦਾ ਸਮਾਗਮ ’ਚ ਹਾਜ਼ਰੀ ਭਰਨ ਅਤੇ ਲੰਗਰਾਂ ਲਈ ਰਸਦ ’ਚ ਯੋਗਦਾਨ ਪਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਸ਼ਿੰਗਾਰਾ ਸਿੰਘ, ਲਾਲੀ, ਭੋਲਾ ਬਾਬਾ, ਮਨਪ੍ਰੀਤ ਸਿੰਘ, ਡਾ. ਗੁਰਮੇਲ ਸਿੰਘ, ਜਰਨੈਲ ਸਿੰਘ, ਪ੍ਰਿਥੀ ਸਿੰਘ ਹਰਬੰਸ ਸਿੰਘ ਅਤੇ ਸਰਪੰਚ ਮੇਜਰ ਸਿੰਘ ਮਸਾਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।