ਰਾਮਪੂਰਸ ਫੂਲ, 24 ਦਸੰਬਰ (ਮਨਪ੍ਰੀਤ ਸਿੰਘ ਗਿੱਲ)- ਪੰਜਾਬ ਵਿੱਚ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜਰ ਅਤੇ ਕਿਸੇ ਅਣਸੁਖਾਵੀ ਘਟਨਾ । ਰੋਕਣ ਲਈ ਐਸ.ਐਸ.ਪੀ. ਬਠਿੰਡਾ ਦੀ ਹਦਾਇਤਾਂ ਅਤੇ ਡੀ.ਐਸ.ਪੀ ਮੌੜ ਦੀ ਯੋਗ ਰਹਿਨੁਮਾਈ ਹੇਠ ਇਲਾਕੇ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਥਾਣਾ ਬਾਲਿਆਂਵਾਲੀ ਦੇ ਮੁੱਖ ਅਫਸਰ ਜੈ ਸਿੰਘ ਨੇ ਕਿਹਾ ਕਿ ਥਾਣੇ ਅਧੀਨ 15 ਪਿੰਡ ਆਉਂਦੇ ਹਨ ਅਤੇ ਇੰਨਾਂ ਪਿੰਡਾਂ ਵਿਚ 772 ਅਸਲਾਧਾਰਕ ਹਨ ਜਿੰਨਾਂ ਵਿੱਚੋਂ ਜਿਆਦਾਤਰ ਵਿਅਤਕੀਆਂ ਦਾ ਅਸਲਾ ਜਮਾਂ ਹੋ ਚੁੱਕਿਆ ਹੈ ਅਤੇ ਬਾਕੀ ਰਹਿੰਦੇ ਵਿਅਕਤੀਆਂ ਦਾ ਅਸਲਾ ਜਮਾ ਕਰਾਉਣ ਲਈ ਪਿੰਡਾਂ ਵਿਚ ਪੁਲੀਸ ਦੀਆਂ ਟੀਮਾਂ ਭੇਜੀਆਂ ਗਈਆਂ ਹਨ। ਉਨਾਂ ਕਿਹਾ ਕਿ ਲੋਕਾਂ ਵੱਲੋਂ ਆਪਣਾ ਅਸਲਾ ਨਾ ਜਮਾਂ ਕਰਵਾਉਣ ਦੀ ਸੂਰਤ ਵਿਚ ਪੁਲਸ ਦੇ ਉਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਉਨਾਂ ਵਿਰੁੱਧ ਸਖਤ ਕਾ?ਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਅਸਲਾ ਲਾਇਸੰਸ ਰੱਦ ਕਰਨ ਦੀ ਵੀ ਸ਼ਿਫਾਰਸ ਕੀਤੀ ਜਾਵੇਗੀ। ਉਨਾਂ ਕਿਹਾ ਕਿ ਚੋਣਾਂ ? ਮੁੱਖ ਰੱਖਦਿਆਂ ਸ਼ਹਿਰ ਅਤੇ ਪਿੰਡਾਂ ਦੇ ਮਾਹੌਲ ਤੇ ਪੈਨੀ ਨਜਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਮਾਹੌਲ ? ਖਰਾਬ ਨਾ ਕਰ ਸਕੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 110 ਕਲੰਦਰੇ ਕੱਟੇ ਜਾ ਚੁੱਕੇ ਹਨ ਅਤੇ ਕਈ ਵਿਅਕਤੀਆਂ ਦੀ 7/51 ਵਿਚ ਜਮਾਨਤਾਂ ਕੀਤੀਆਂ ਗਈਆਂ ਹਨ। ਚੋਣਾਂ ਦੌਰਾਨ ਪੁਲੀਸ ਵਲੋਂ ਗਸ਼ਤਾਂ ਕੀਤੀਆਂ ਜਾਣਗੀਆਂ ਤਾਂ ਜੋ ਵੋਟਰ ਬੇਫਿਕਰ ਹੋ ਕੇ ਨਿਰਪੱਖ ਤਰੀਕੇ ਨਾਲ ਆਪਣੇ ਮਨਪਸੰਦ ਉਮੀਦਵਾਰ ਦੀ ਚੋਣ ਕਰ ਸਕੇ।