1248 ਬੋਤਲਾ ਸ਼ਰਾਬ ਠੇਕਾ (ਹਰਿਆਣਾ) ਸਮੇਤ ਦੋ ਗਡੀਆ ਬਰਾਮਦ
ਮਾਨਸਾ, 24 ਦਸੰਬਰ (ਜਗਦੀਸ਼ ਬਾਂਸਲ)- ਜ਼ਿਲ੍ਹਾ ਮਾਨਸਾ ਪੁਲਿਸ ਵਲੋਂ ਨਸ਼ਿਆਂ ਵਿਰੁਧ ਚਲਾਈ ਮੁਹਿੰਮ ਤਹਿਤ 2 ਮਾਮਲੇ ਦਰਜ ਕਰਕੇ 2 ਨੂੰ ਕਾਬੂ ਕਰਕੇ 1248 ਬੋਤਲਾਂ ਨਜਾਇਜ ਸ਼ਰਾਬ ਹਰਿਆਣਾ ਮਾਰਕਾ ਸਮੇਤ 2 ਗਡੀਆਂ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮਾਨਸਾ ਦੇ ਐਸ ਐਸ ਪੀ, ਸ੍ਰ ਮਨਧੀਰ ਸਿੰਘ ਨੇ ਦਸਿਆ ਕਿ ਥਾਣਾ ਜੌੜਕੀਆਂ ਦੀ ਪੁਲਿਸ ਪਾਰਟੀ ਵਲੋ ਇਤਲਾਹ ਮਿਲਣ ਤੇ ਗਡੀ ਮਹਿੰਦਰਾ ਪਿਕਅਪ ਵਿਚ ਸਵਾਰ ਵਿਆਕਤੀਆ ਮਨਪਰੀਤ ਸਿੰਘ ਉਰਫ ਮਾਨਾ ਪੁਤਰ ਜੈਲ ਸਿੰਘ ਵਾਸੀ ਰੋੜੀ ਅਤੇ ਸੁਭਾਸ਼ ਕੁਮਾਰ ਵਾਸੀ ਭਰਾਨੀ ਤਹਿਸੀਲ ਭਾਦਰਾ ਜਿਲਾ ਹਨੂਮਾਨਗੜ (ਰਾਜਸਥਾਨ) ਵਿਰੁਧ ਥਾਣਾ ਜੌੜਕੀਆਂ ਵਿਖੇ ਆਬਕਾਰੀ ਐਕਟ ਤਹਿਤ ਮੁਕਦਮਾ ਦਰਜ ਕਰਕੇ ਕਰਵਾਇਆ ਗਿਆ ਗਡੀ ਮਹਿੰਦਰਾ ਪਿਕਅਪ ਵਿਚੋ 1200 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦ ਕੀਤੀ ਗਈ ਅਤੇ ਗਡੀ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ। ਊਨਾ ਦਸਿਆ ਕਿ ਇਕ ਕਥਿਤ ਦੋਸ਼ੀ ਮਨਪਰੀਤ ਸਿੰਘ ਉਰਫ ਮਾਨਾ ਨੂੰ ਮੌਕਾ ਤੇ ਕਾਬੂ ਕੀਤਾ ਗਿਆ ਅਤੇ ਦੂਸਰਾ ਕਥਿਤ ਦੋਸ਼ੀ ਸੁਭਾਸ਼ ਕੁਮਾਰ ਮੌਕਾ ਤੋਂ ਭਜ ਗਿਆ, ਜਿਸਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ ਊਨਾ ਦਸਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਚੌਕੀ ਬਹਿਨੀਵਾਲ ਵਲੋਂ ਗਡੀ ਪਿਕਅਪ ਸਵਾਰ ਮਖਣ ਸਿੰਘ ਪੁਤਰ ਪੂਰਨ ਸਿੰਘ ਵਾਸੀ ਮਾਖਾ ਨੂੰ ਕਾਬੂ ਕਰਕੇ ਉਸ ਪਾਸੋ 48 ਬੋਤਲਾਂ ਸ਼ਰਾਬ ਠੇਕਾ (ਹਰਿਆਣਾ) ਦੀ ਬਰਾਮਦਗੀ ਹੋਣ ਤੇ ਉਸਦੇ ਵਿਰੁਧ ਥਾਣਾ ਸਦਰ ਮਾਨਸਾ ਵਿਖੇ ਆਬਕਾਰੀ ਐਕਟ ਤਹਿਤ ਮੁਕਦਮਾ ਦਰਜ ਕਰਕੇ ਗਡੀ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ ਹੈ।